Sat, Apr 20, 2024
Whatsapp

ਸਿੰਘੂ ਬਾਰਡਰ 'ਤੇ ਕਿਸਾਨਾਂ ਦੇ ਪੱਕੇ ਡੇਰੇ , ਹੁਣ ਕਿਸਾਨ ਬਣਾਉਣ ਲੱਗੇ ਇੱਟਾਂ ਨਾਲ ਪੱਕੇ ਘਰ 

Written by  Shanker Badra -- March 12th 2021 04:14 PM
ਸਿੰਘੂ ਬਾਰਡਰ 'ਤੇ ਕਿਸਾਨਾਂ ਦੇ ਪੱਕੇ ਡੇਰੇ , ਹੁਣ ਕਿਸਾਨ ਬਣਾਉਣ ਲੱਗੇ ਇੱਟਾਂ ਨਾਲ ਪੱਕੇ ਘਰ 

ਸਿੰਘੂ ਬਾਰਡਰ 'ਤੇ ਕਿਸਾਨਾਂ ਦੇ ਪੱਕੇ ਡੇਰੇ , ਹੁਣ ਕਿਸਾਨ ਬਣਾਉਣ ਲੱਗੇ ਇੱਟਾਂ ਨਾਲ ਪੱਕੇ ਘਰ 

ਨਵੀਂ ਦਿੱਲੀ : ਕੇਂਦਰ ਵੱਲੋਂ ਪਾਸ ਕੀਤੇ ਗਏ ਤਿੰਨ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ। ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਰੀਬ ਪਿਛਲੇ 107 ਦਿਨਾਂ ਤੋਂ ਦਿੱਲੀ ਦੀਆਂ ਬਰੂਹਾਂ 'ਤੇ ਬੈਠੇ ਹਨ। ਜਿਵੇਂ ਜਿਵੇਂ ਗਰਮੀ ਵੱਧਦੀ ਜਾ ਰਹੀ ਹੈ ,ਕਿਸਾਨਾਂ ਵੱਲੋਂ ਗਰਮੀ ਤੋਂ ਬਚਣ ਲਈ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ। ਪੜ੍ਹੋ ਹੋਰ ਖ਼ਬਰਾਂ : ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਮੁੜ ਲੱਗਿਆ 'ਨਾਈਟ ਕਰਫ਼ਿਊ', ਜ਼ਰੂਰੀ ਸੇਵਾਵਾਂ ਨੂੰ ਰਹੇਗੀ ਛੋਟ [caption id="attachment_481128" align="aligncenter" width="1280"]Farmers start construction of 2-storey house at Singhu border ਸਿੰਘੂ ਬਾਰਡਰ 'ਤੇ ਕਿਸਾਨਾਂ ਦੇ ਪੱਕੇ ਡੇਰੇ , ਹੁਣ ਕਿਸਾਨ ਬਣਾਉਣ ਲੱਗੇ ਇੱਟਾਂ ਨਾਲ ਪੱਕੇ ਘਰ[/caption] ਹੁਣ ਕਿਸਾਨਾਂ ਨੇ ਸਿੰਘੂ ਬਾਰਡਰ 'ਤੇ ਪੱਕੇ ਮਕਾਨਾਂ ਦੀ ਉਸਾਰੀ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਮਕਾਨਾਂ ਨੂੰ ਬਣਾਉਣ ਲਈ ਮਿਸਤਰੀ ਪੰਜਾਬ ਤੋਂ ਬੁਲਾਏ ਜਾ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤਕ ਸਰਕਾਰ ਉਨ੍ਹਾਂ ਦੀ ਮੰਗਾਂ ਨਹੀਂ ਮੰਨਦੀ ਤਦ ਉਹ ਵਾਪਿਸ ਨਹੀਂ ਜਾਣਗੇ। ਇਨ੍ਹਾਂ ਮਕਾਨ 'ਚ ਫਰਿੱਜ,ਏਸੀ,ਪੱਖੇ ਸਭ ਦਾ ਪ੍ਰਬੰਧ ਹੋਵੇਗਾ। [caption id="attachment_481126" align="aligncenter" width="1280"]Farmers start construction of 2-storey house at Singhu border ਸਿੰਘੂ ਬਾਰਡਰ 'ਤੇ ਕਿਸਾਨਾਂ ਦੇ ਪੱਕੇ ਡੇਰੇ , ਹੁਣ ਕਿਸਾਨ ਬਣਾਉਣ ਲੱਗੇ ਇੱਟਾਂ ਨਾਲ ਪੱਕੇ ਘਰ[/caption] ਕਿਸਾਨਾਂ ਦਾ ਕਹਿਣਾ ਹੈ ਕਿ ਜਦ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਹੋ ਜਾਣਗੀਆਂ ਤਦ ਉਹ ਇਥੇ ਬਣਾਏ ਮਕਾਨਾਂ ਦੀ ਇੱਕ-ਇੱਕ ਇੱਟ ਵਾਪਿਸ ਲੈ ਜਾਣਗੇ। ਇਸ ਤੋਂ ਪਹਿਲਾਂ ਤਾਂ ਕਿਸਾਨਾਂ ਵੱਲੋਂ ਪੱਖੇ,ਏਸੀ ਵਾਲੀਆਂ ਟਰਾਲੀਆਂ ਲਿਆਦੀਆਂ ਜਾ ਰਹੀਆਂ ਸਨ।ਕਿਸਾਨਾਂ ਦਾ ਕਹਿਣਾ ਹੈ ਕਿ ਪੱਕੇ ਮੀਟਰ ਲਈ ਵੀ ਅਪਲਾਈ ਕੀਤਾ ਜਾਵੇਗਾ। [caption id="attachment_481125" align="aligncenter" width="1280"]Farmers start construction of 2-storey house at Singhu border ਸਿੰਘੂ ਬਾਰਡਰ 'ਤੇ ਕਿਸਾਨਾਂ ਦੇ ਪੱਕੇ ਡੇਰੇ , ਹੁਣ ਕਿਸਾਨ ਬਣਾਉਣ ਲੱਗੇ ਇੱਟਾਂ ਨਾਲ ਪੱਕੇ ਘਰ[/caption] ਖ਼ਬਰ ਮਿਲੀ ਹੈ ਕਿ ਸਿੰਘੂ ਬਾਰਡਰ 'ਤੇ ਉਸਾਰੀ ਜਾ ਰਹੀ ਪੱਕੀ ਰਿਹਾਇਸ਼ ਦਾ ਕੰਮ ਸਥਾਨਕ ਪ੍ਰਸਾਸ਼ਨ ਨੇ ਰੁਕਵਾ ਦਿੱਤਾ ਹੈ।ਐੱਸ.ਡੀ.ਐੱਮ.ਸਸ਼ੀ ਵਸੁੰਦਰਾ ਨੇ ਮੌਕੇ 'ਤੇ ਪਹੁੰਚ ਕੇ ਉਸਾਰੀ ਨੂੰ ਰੁਕਵਾਇਆ ਹੈ। ਪੜ੍ਹੋ ਹੋਰ ਖ਼ਬਰਾਂ : ਸਵਾ ਰੁਪਏ ਦੇ ਸ਼ਗਨ ਨਾਲ ਕਰਵਾਏ ਗਏ ਆਨੰਦ ਕਾਰਜ, ਤੋਹਫੇ ਵੀ ਨਹੀਂ ਲਏ [caption id="attachment_481124" align="aligncenter" width="1280"]Farmers start construction of 2-storey house at Singhu border ਸਿੰਘੂ ਬਾਰਡਰ 'ਤੇ ਕਿਸਾਨਾਂ ਦੇ ਪੱਕੇ ਡੇਰੇ , ਹੁਣ ਕਿਸਾਨ ਬਣਾਉਣ ਲੱਗੇ ਇੱਟਾਂ ਨਾਲ ਪੱਕੇ ਘਰ[/caption] ਸਰਕਾਰੀ ਜਾਇਦਾਦ ਤੇ ਨਿੱਜੀ ਉਸਾਰੀ ਤਹਿਤ ਕੰਮ ਰੁਕਵਾਇਆ ਗਿਆ। ਕੁਝ ਹੀ ਦੇਰ ਬਾਅਦ ਡਿਪਟੀ ਕਮਿਸ਼ਨਰ ਸੋਨੀਪਤ ਅਤੇ ਐੱਸ.ਐੱਸ.ਪੀ.ਸੋਨੀਪਤ ਮੌਕੇ ਦਾ ਜਾਇਜਾ ਲੈਣਗੇ। -PTCNews


Top News view more...

Latest News view more...