ਪਟਿਆਲਾ ਵਿਖੇ ਕਿਸਾਨਾਂ ਨੇ ਰੁਕਵਾਈ ਬਾਲੀਵੁੱਡ ਫ਼ਿਲਮ ਅਦਾਕਾਰਾ ਜਾਨਵੀ ਕਪੂਰ ਦੀ ਫ਼ਿਲਮ ਦੀ ਸ਼ੂਟਿੰਗ

Farmers stop shooting of Bollywood actor Janhvi Kapoor Film in Patiala
ਪਟਿਆਲਾ ਵਿਖੇ ਕਿਸਾਨਾਂ ਨੇ ਰੁਕਵਾਈ ਬਾਲੀਵੁੱਡ ਫ਼ਿਲਮ ਅਦਾਕਾਰਾਜਾਨਵੀ ਕਪੂਰ ਦੀ ਫ਼ਿਲਮ ਦੀ ਸ਼ੂਟਿੰਗ

ਪਟਿਆਲਾ : ਪੰਜਾਬ ‘ਚ ਇਕ ਵਾਰ ਫ਼ਿਰ ਬਾਲੀਵੁੱਡ ਫ਼ਿਲਮ ਅਦਾਕਾਰਾ ਜਾਨਵੀ ਕਪੂਰ ਦੀਫਿਲਮ ‘ਗੁੱਡ ਲੱਕ ਜੈਰੀ’ ਦੀ ਟੀਮ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ।ਪਟਿਆਲਾ ਦੇ ਭੁਪਿੰਦਰਾ ਰੋਡ ਨੇੜੇ ਚੱਲ ਰਹੀ ਹਿੰਦੀ ਫ਼ਿਲਮ ਦੀ ਸ਼ੂਟਿੰਗ ਨੂੰ ਕਿਸਾਨਾਂ ਵੱਲੋਂ ਰੁਕਵਾ ਦਿੱਤਾ ਗਿਆ ਹੈ। ਕਿਸਾਨਾਂ ਦੇ ਗੁੱਸੇ ਨੂੰ ਵੇਖਦੇ ਹੋਏ ਫ਼ਿਲਮ ਟੀਮ ਸ਼ੂਟਿੰਗ ਰੋਕ ਕੇ ਆਪਣੇ ਹੋਟਲ ਵੱਲ ਤੁਰ ਪਈ ਅਤੇ ਕਿਸਾਨਾਂ ਦਾ ਵਫ਼ਦ ਵੀ ਇਨ੍ਹਾਂ ਪਿਛੇ ਹੋਟਲ ਤੱਕ ਪੁੱਜ ਗਿਆ ਤੇ ਗੇਟ ਦੇ ਬਾਹਰ ਨਾਅਰੇਬਾਜ਼ੀ ਕੀਤੀ ਗਈ।

ਪੜ੍ਹੋ ਹੋਰ ਖ਼ਬਰਾਂ : 4 ਕਿਸਾਨ ਲੀਡਰਾਂ ਨੂੰ ਗੋਲ਼ੀ ਮਾਰਨ ਦੀ ਰਚੀ ਗਈ ਸੀ ਸਾਜ਼ਿਸ਼, ਇਸ ਸ਼ਖਸ ਨੇ ਕੀਤਾ ਵੱਡਾ ਖ਼ੁਲਾਸਾ

ਜਾਣਕਾਰੀ ਅਨੁਸਾਰ ਪਟਿਆਲਾ ਵਿਖੇ ਬਾਲੀਵੁੱਡ ਫ਼ਿਲਮ ਗੁੱਡਲੱਕ ਜੈਰੀ ਦੀ ਸ਼ੂਟਿੰਗ ਚੱਲ ਰਹੀ ਸੀ , ਜਿਸ ਤਹਿਤ ਸ਼ਨੀਵਾਰ ਨੂੰ ਭੁਪਿੰਦਰਾ ਰੋਡ ‘ਤੇ ਫ਼ਿਲਮ ਦੀ ਟੀਮ ਸ਼ੂਟਿੰਗ ਕਰਨ ਲਈ ਪੁੱਜੀ ਸੀ। ਇਸ ਦੀ ਭਿਣਕ ਕਿਸਾਨ ਜਥੇਬੰਦੀ ਨੂੰ ਲੱਗੀ ਤਾਂ ਵੱਡੀ ਗਿਣਤੀ ਕਿਸਾਨ ਸ਼ੂਟਿੰਗ ਵਾਲੀ ਜਗ੍ਹਾ ‘ਤੇ ਪੁੱਜ ਗਏ ਅਤੇ ਸ਼ੂਟਿੰਗ ਨਾ ਕਰਨ ਲਈ ਕਿਹਾ। ਇਸ ਮੌਕੇ ਫ਼ਿਲਮ ਅਭਿਨੇਤਰੀ ਜਾਨਵੀ ਕਪੂਰ ਵੀ ਮੌਕੇ ‘ਤੇ ਮੌਜੂਦ ਸੀ।

Farmers stop shooting of Bollywood actor Janhvi Kapoor Film in Patiala
ਪਟਿਆਲਾ ਵਿਖੇ ਕਿਸਾਨਾਂ ਨੇ ਰੁਕਵਾਈ ਬਾਲੀਵੁੱਡ ਫ਼ਿਲਮ ਅਦਾਕਾਰਾ ਜਾਨਵੀ ਕਪੂਰ ਦੀ ਫ਼ਿਲਮ ਦੀ ਸ਼ੂਟਿੰਗ

ਦਰਅਸਲ ‘ਚ ਸ਼ਨੀਵਾਰ ਨੂੰ ਜਾਨਵੀ ਕਪੂਰ ਦੀ ਫ਼ਿਲਮ ਗੁੱਡ ਲੱਕ ਜੈਰੀ ਦੀ ਸ਼ੂਟਿੰਗ ਪਟਿਆਲਾ ਵਿਖੇ ਕੀਤੀ ਜਾ ਰਹੀ ਸੀ। ਇਸ ਦੌਰਾਨ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਉਥੇ ਪਹੁੰਚ ਗਏ ਅਤੇ ਸ਼ੂਟਿੰਗ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।ਕਿਸਾਨਾਂ ਦੇ ਰੋਹ ਨੂੰ ਦੇਖਦੇ ਹੋਏ ਸ਼ੂਟਿੰਗ ਲਈ ਪੁੱਜੀ ਬਾਲੀਵੁੱਡ ਅਭਿਨੇਤਰੀ ਜਾਨਵੀ ਕਪੂਰ ਅਤੇ ਸਾਰੀ ਟੀਮ ਨੂੰ ਹੋਟਲ ‘ਚ ਵਾਪਸ ਮੁੜਨਾ ਪਿਆ ਹੈ। ਫ਼ਿਲਮ ਟੀਮ ਵੱਲੋਂ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ ਪਰ ਕੋਈ ਹੱਲ ਨਾ ਹੋ ਸਕਿਆ।

Farmers stop shooting of Bollywood actor Janhvi Kapoor Film in Patiala
ਪਟਿਆਲਾ ਵਿਖੇ ਕਿਸਾਨਾਂ ਨੇ ਰੁਕਵਾਈ ਬਾਲੀਵੁੱਡ ਫ਼ਿਲਮ ਅਦਾਕਾਰਾ ਜਾਨਵੀ ਕਪੂਰ ਦੀ ਫ਼ਿਲਮ ਦੀ ਸ਼ੂਟਿੰਗ

ਇਸ ‘ਤੇ ਫਿਲਮ ਨਿਰਮਾਣ ਟੀਮ ਨੂੰ ਸਮਾਨ ਇਕੱਠਾ ਕਰਕੇ ਇਥੋਂ ਜਾਣਾ ਪਿਆ। ਦੱਸਿਆ ਜਾ ਰਿਹਾ ਹੈ ਕਿ ਟੀਮ ਨੇ ਫਿਲਮ ਦੀ ਸ਼ੂਟਿੰਗ ਸ਼ੁਰੂ ਕਰਨ ਦੀ ਤਿਆਰੀ ਕਰ ਲਈ ਸੀ। ਇਸ ਦੌਰਾਨ ਕਿਸਾਨ ਯੂਨੀਅਨ ਪੰਜਾਬ ਦੇ ਕੁਝ ਵਰਕਰ ਉਥੇ ਪਹੁੰਚੇ ਅਤੇ ਸ਼ੂਟਿੰਗ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਵਿਰੋਧ ਪ੍ਰਦਰਸ਼ਨ ਤੋਂ ਬਾਅਦ ਫ਼ਿਲਮ ਦੀ ਸ਼ੂਟਿੰਗ ਕਰਨ ਆਏ ਕਰੂ ਨੂੰ ਸਮਾਨ ਚੁੱਕ ਕੇ ਹੋਟਲ ਵਾਪਸ ਜਾਣਾ ਪਿਆ।

ਪੜ੍ਹੋ ਹੋਰ ਖ਼ਬਰਾਂ : 26 ਜਨਵਰੀ ਦੀ ਟਰੈਕਟਰ ਪਰੇਡ ਨੂੰ ਲੈ ਕੇ ਪੰਜਾਬ ਤੋਂ ਹਜ਼ਾਰਾਂ ਕਿਸਾਨਾਂ ਦਾ ਕਾਫ਼ਲਾ ਦਿੱਲੀ ਲਈ ਹੋਇਆ ਰਵਾਨਾ

Farmers stop shooting of Bollywood actor Janhvi Kapoor Film in Patiala
ਪਟਿਆਲਾ ਵਿਖੇ ਕਿਸਾਨਾਂ ਨੇ ਰੁਕਵਾਈ ਬਾਲੀਵੁੱਡ ਫ਼ਿਲਮ ਅਦਾਕਾਰਾ ਜਾਨਵੀ ਕਪੂਰ ਦੀ ਫ਼ਿਲਮ ਦੀ ਸ਼ੂਟਿੰਗ

ਇਸ ਮੌਕੇ ‘ਤੇ ਮੌਜੂਦ ਕਿਸਾਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੀ ਸੁਣਵਾਈ ਨਹੀਂ ਕਰ ਰਹੀ ਹੈ ਅਤੇ ਲੋਕਾਂ ਦੇ ਸਿਰ ‘ਤੇ ਬੁਲੰਦੀਆਂ ਛੂਹਣ ਵਾਲੇ ਫ਼ਿਲਮੀ ਸਿਤਾਰਿਆਂ ਵੱਲੋਂ ਵੀ ਕਿਸਾਨਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਨਹੀਂ ਮਾਰਿਆ ਜਾ ਰਿਹਾ ਹੈ। ਇਸ ਕਰਕੇ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ, ਉਦੋਂ ਤੱਕ ਕਿਸਾਨ ਕਿਸੇ ਵੀ ਹਿੰਦੀ ਫ਼ਿਲਮ ਦੀ ਸ਼ੂਟਿੰਗ ਪੰਜਾਬ ਵਿੱਚ ਨਹੀਂ ਹੋਣ ਦੇਣਗੇ। ਉਨ੍ਹਾਂ ਨੇ ਕੰਗਨਾ ਰਣੌਤ ਦੇ ਮਾਮਲੇ ਵਿੱਚ ਵੀ ਬਾਲੀਵੁੱਡ ਦੀ ਚੁੱਪੀ ‘ਤੇ ਸਵਾਲ ਚੁੱਕੇ ਹਨ।
-PTCNews