Advertisment

1 ਫਰਵਰੀ ਨੂੰ ਪਾਰਲੀਮੈਂਟ ਵੱਲ ਪੈਦਲ ਮਾਰਚ ਕਰੇਗਾ ਸੰਯੁਕਤ ਕਿਸਾਨ ਮੋਰਚਾ

author-image
Jagroop Kaur
New Update
1 ਫਰਵਰੀ ਨੂੰ ਪਾਰਲੀਮੈਂਟ ਵੱਲ ਪੈਦਲ ਮਾਰਚ ਕਰੇਗਾ ਸੰਯੁਕਤ ਕਿਸਾਨ ਮੋਰਚਾ
Advertisment
ਨਵੇਂ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੰਦੋਲਨ ਕਰੀਬ 2 ਮਹੀਨਿਆਂ ਤੋਂ ਜਾਰੀ ਹੈ। ਉੱਥੇ ਹੀ ਕਿਸਾਨ ਜਥੇਬੰਦੀਆਂ 26 ਜਨਵਰੀ ਯਾਨੀ ਗਣਤੰਤਰ ਦਿਵਸ ਮੌਕੇ ਟਰੈਕਟਰ ਮਾਰਚ ਕੱਢਣ ਦੀ ਤਿਆਰੀ 'ਚ ਹਨ। ਇਸ ਵਿਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਦਰਸ਼ਨ ਪਾਲ ਨੇ ਸੋਮਵਾਰ ਨੂੰ ਕਿਹਾ ਕਿ ਅਸੀਂ ਇਕ ਫ਼ਰਵਰੀ ਨੂੰ ਦਿੱਲੀ 'ਚ ਵੱਖ-ਵੱਖ ਥਾਂਵਾਂ ਤੋਂ ਸੰਸਦ ਵੱਲ ਪੈਦਲ ਮਾਰਚ ਕੱਢਾਂਗੇ।publive-image
Advertisment
ਹੋਰ ਪੜ੍ਹੋ :ਭਲਕੇ ਹੋਣ ਵਾਲੇ ਟਰੈਕਟਰ ਮਾਰਚ ਤੋਂ ਪਹਿਲਾਂ ਖੇਤੀ ਬਾੜੀ ਮੰਤਰੀ ਦਾ ਵੱਡਾ ਬਿਆਨ ਕਿਸਾਨ ਜਥੇਬੰਦੀਆਂ ਨੇ ਦੱਸਿਆ ਕਿ ਕੱਲ 9 ਜਗ੍ਹਾ ਤੋਂ ਲੈ ਕੇ ਗਣਤੰਤਰ ਪਰੇਡ ਸ਼ੁਰੂ ਹੋਵੇਗੀ । ਇੱਥੇ 4 ਹੋਰ ਬਾਰਡਰ ਹਨ ਜੋ ਕਿ ਹਰਿਆਣਾ ਦੀ ਸਰਹੱਦ 'ਤੇ ਹੋਣਗੀਆਂ. ਕੱਲ੍ਹ, ਗਣਤੰਤਰ ਪਰੇਡ ਸ਼ਾਹਜਹਾਨਪੁਰ ਤੋਂ ਬਾਹਰ ਆਵੇਗੀ ਅਤੇ 20-25 ਸੂਬਿਆਂ ਤੋਂ ਇਥੋਂ ਝਾਂਕੀ ਦਿਖਾਈ ਦੇਵੇਗੀ |ਸੁਰੱਖਿਆ ਦੇ ਕੀਤੇ ਜਾਣਗੇ ਪੁਖ਼ਤਾ ਪ੍ਰਬੰਧ , ਇਸ ਦੇ ਨਾਲ ਹੀ ਮੁੱਢਲੀ ਸਹਾਇਤਾ ਲਈ ਹੋਣਗੀਆਂ 100 ਐਮਬੂਲੈਂਸ ਦੇ ਪ੍ਰਬੰਧ ਵੀ ਹੋਣਗੀਆਂ। ਇਸ ਦੇ ਨਾਲ ਹੀ ਕਿਸਾਨਾਂ ਨੇ ਕਿਹਾ ਕਿ ਟਰੈਕਟਰ ਮਾਰਚ ਤੋਂ ਬਾਅਦ 1 ਫਰਵਰੀ ਨੂੰ ਕਿਸਾਨਾਂ ਵੱਲੋਂ ਕੀਤੀ ਜਾਵੇਗਾ ਪੈਦਲ ਮਾਰਚ। ਦੱਸਣਯੋਗ ਹੈ ਕਿ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੰਦੋਲਨ 61 ਦਿਨਾਂ ਤੋਂ ਜਾਰੀ ਹੈ। ਕਿਸਾਨ ਦਿੱਲੀ ਅਤੇ ਉਸ ਨਾਲ ਲੱਗਦੀਆਂ ਸਰਹੱਦਾਂ 'ਤੇ ਡਟੇ ਹੋਏ ਹਨ ਅਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ। ਕਿਸਾਨ ਜਥੇਬੰਦੀਆਂ ਅਤੇ ਸਰਕਾਰ ਵਿਚਾਲੇ ਇਨ੍ਹਾਂ ਕਾਨੂੰਨਾਂ ਨੂੰ ਲੈ ਕੇ ਹੁਣ ਤੱਕ 11 ਬੈਠਕਾਂ ਹੋ ਚੁਕੀਆਂ ਹਨ, ਜੋ ਬੇਸਿੱਟ ਰਹੀਆਂ ਹਨ। ਹੋਰ ਪੜ੍ਹੋ :ਦਿੱਲੀ ਪੁਲਿਸ ਨੇ 26 ਜਨਵਰੀ ਦੀ ਟਰੈਕਟਰ ਪਰੇਡ ਨੂੰ ਦਿੱਤੀ ਹਰੀ ਝੰਡੀ, ਸ਼ਰਤਾਂ ਦੇ ਅਧਾਰ ‘ਤੇ ਹੋਵੇਗਾ ਕਿਸਾਨਾਂ ਦਾ ਮਾਰਚpublive-image ਉੱਥੇ ਹੀ ਕਿਸਾਨਾਂ ਨੂੰ ਗਣਤੰਤਰ ਦਿਵਸ ਮੌਕੇ ਟਰੈਕਟਰ ਮਾਰਚ ਕੱਢਣ ਦੀ ਮਨਜ਼ੂਰੀ ਮਿਲ ਗਈ ਹੈ। ਇਸ ਨੂੰ ਲੈ ਕੇ ਦਿੱਲੀ ਦੀ ਸੁਰੱਖਿਆ ਕਾਫ਼ੀ ਸਖ਼ਤ ਕਰ ਦਿੱਤੀ ਗਈ ਹੈ। ਕਿਸਾਨਾਂ ਨੂੰ ਕੁਝ ਯਕੀਨੀ ਰੂਟ 'ਤੇ ਐਂਟਰੀ ਦੀ ਮਨਜ਼ੂਰੀ ਮਿਲੀ ਹੈ।-
delhi delhi-border parliament-in-delhi farmers-to-march-on-foot-to-parliament-on-1-feb tractor-march-by-farmers-on-republic-day
Advertisment

Stay updated with the latest news headlines.

Follow us:
Advertisment