Fri, Apr 19, 2024
Whatsapp

Farmers Tractor Parade : ਕਿਸਾਨਾਂ ਦੇ ਕਾਫ਼ਲੇ 'ਤੇ ਦਿੱਲੀ ਵਾਸੀਆਂ ਨੇ ਕੀਤੀ ਫੁੱਲਾਂ ਦੀ ਵਰਖਾ

Written by  Shanker Badra -- January 26th 2021 12:54 PM
Farmers Tractor Parade : ਕਿਸਾਨਾਂ ਦੇ ਕਾਫ਼ਲੇ 'ਤੇ ਦਿੱਲੀ ਵਾਸੀਆਂ ਨੇ ਕੀਤੀ ਫੁੱਲਾਂ ਦੀ ਵਰਖਾ

Farmers Tractor Parade : ਕਿਸਾਨਾਂ ਦੇ ਕਾਫ਼ਲੇ 'ਤੇ ਦਿੱਲੀ ਵਾਸੀਆਂ ਨੇ ਕੀਤੀ ਫੁੱਲਾਂ ਦੀ ਵਰਖਾ

ਨਵੀਂ ਦਿੱਲੀ : ਦੇਸ਼ ਭਰ 'ਚ ਅੱਜ 72ਵਾਂ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ। ਇੱਕ ਪਾਸੇ ਦਿੱਲੀ ਵਿੱਚ ਹਰ ਸਾਲ ਵਾਂਗ ਇਸ ਵਾਰ ਵੀ  (Republic Day Parade) ਗਣਤੰਤਰ ਦਿਵਸ ਦੀ ਪਰੇਡ ਕੀਤੀ ਜਾ ਰਹੀ ਹੈ। ਓਥੇ ਹੀ ਦੂਜੇ ਪਾਸੇ ਕਿਸਾਨਾਂ ਦੀ ਟਰੈਕਟਰ ਪਰੇਡ 'ਤੇ ਵੀ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਅੱਜ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨ ਦੇਸ਼ ਦੀ ਰਾਜਧਾਨੀ ਦਿੱਲੀ 'ਚ ਟਰੈਕਟਰ ਪਰੇਡ ਕੱਢ ਹਨ। ਇਕ ਪਾਸੇ ਪੁਲਿਸ ਕਿਸਾਨਾਂ ਦੀ ਰੈਲੀ ਨੂੰ ਰੋਕਣ ਲਈ ਉਨ੍ਹਾਂ 'ਤੇ ਹੰਝੂ ਗੈਸ ਦੇ ਗੋਲੇ ਸੁੱਟ ਰਹੀ ਹੈ ਤਾਂ ਦੂਜੇ ਪਾਸੇ ਕਿਸਾਨਾਂ ਦੇ ਕਾਫ਼ਲੇ 'ਤੇ ਫੁੱਲਾਂ ਦੀ ਵਰਖ਼ਾ ਕੀਤੀ ਜਾ ਰਹੀ ਹੈ। ਟਿਕਰੀ ਬਾਰਡਰ ਤੋਂ ਬਾਅਦ ਯੂਪੀ ਵੇਟ ਤੋਂ ਵੀ ਦਿੱਲੀ ਵਿਚ ਕਿਸਾਨ ਟਰੈਕਟਰ ਲੈ ਕੇ ਦਾਖਲ ਹੋ ਗਏ ਹਨ। ਦੋਵੇਂ ਥਾਵਾਂ ’ਤੇ ਕਿਸਾਨਾਂ ਵੱਲੋਂ ਬੈਰੀਕੇਡ ਤੋੜੇ ਗਏ ਹਨ। ਪੂਰਬੀ ਦਿੱਦੀ ਸਥਿਤ ਯੂਪੀ ਗੇਟ ’ਤੇ ਬੈਰੀਕੇਡ ਤੋੜ ਕੇ ਕਿਸਾਨ ਦਿੱਲੀ ਵਿਚ ਦਾਖ਼ਲ ਹੋ ਗਏ ਹਨ। [caption id="attachment_469355" align="aligncenter" width="300"]Farmers Tractor Parade : Farmers Kafle te flowers in Delhi Farmers Tractor Parade  : ਕਿਸਾਨਾਂ ਦੇ ਕਾਫ਼ਲੇ 'ਤੇ ਦਿੱਲੀ ਵਾਸੀਆਂ ਨੇ ਕੀਤੀ ਫੁੱਲਾਂ ਦੀ ਵਰਖਾ[/caption] ਇਸ ਦੌਰਾਨ ਕਿਸਾਨਾਂ ਨੂੰ ਰੋਕਣ ਲਈ ਰਾਜਧਾਨੀ ਦੀਆਂ ਸਰਹੱਦਾਂ 'ਤੇ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ। ਇਸ ਦੇ ਨਾਲ ਹੀ ਕਈ ਥਾਵਾਂ 'ਤੇ ਕਿਸਾਨਾਂ ਨੂੰ ਰੋਕਣ ਲਈ ਬੈਰੀਕੇਡ ਤੇ ਆਰਜ਼ੀ ਕੰਧਾਂ ਵੀ ਲਗਾਈਆਂ ਗਈਆਂ ਹਨ ਪਰ ਕਿਸਾਨਾਂ ਨੂੰ ਇਹ ਕੰਧਾਂ ਜਾਂ ਬੈਰੀਕੇਡ ਰੋਕ ਨਹੀਂ ਪਾ ਰਹੇ ਹਨ। ਹੁਣ ਦਿੱਲੀ ਮੇਰਠ ਐਕਸਪ੍ਰੈਸ ਵੇਅ ਤੇ ਪਾਂਡਵ ਨਗਰ ਨੇੜੇ ਵੀ ਕਿਸਾਨਾਂ ਵੱਲੋਂ ਬੈਰੀਕੇਡਿੰਗ ਹਟਾ ਦਿੱਤੀ ਗਈ ਹੈ। [caption id="attachment_469352" align="aligncenter" width="300"]Farmers Tractor Parade : Farmers Kafle te flowers in Delhi Farmers Tractor Parade  : ਕਿਸਾਨਾਂ ਦੇ ਕਾਫ਼ਲੇ 'ਤੇ ਦਿੱਲੀ ਵਾਸੀਆਂ ਨੇ ਕੀਤੀ ਫੁੱਲਾਂ ਦੀ ਵਰਖਾ[/caption] ਪੜ੍ਹੋ ਹੋਰ ਖ਼ਬਰਾਂ : ਮੁਕਰਬਾ ਚੌਕ 'ਤੇ ਕਿਸਾਨਾਂ ਤੇ ਪੁਲਿਸ ਵਿਚਾਲੇ ਹੋਇਆ ਟਕਰਾਅ ,ਪੁਲਿਸ ਨੇ ਛੱਡੇ ਅੱਥਰੂ ਗੈਸ ਦੇ ਗੋਲੇ ਦਿੱਲੀ ਦੀਆਂ ਸੜਕਾਂ ਨੂੰ ਕਿਸਾਨਾਂ ਨੇ ਪੂਰੀ ਤਰ੍ਹਾਂ ਜਾਮ ਕਰ ਦਿੱਤਾ ਹੈ। ਦਿੱਲੀ ਪੁਲਿਸ ਨੇ ਦਿੱਲੀ ਮੇਰਠ ਐਕਸਪ੍ਰੈਸਵੇਅ ਦੇ ਲੇਨ 'ਤੇ ਬੱਸਾਂ ਅਤੇ ਡੱਬੇ ਲਗਾ ਕੇ ਸੜਕ ਜਾਮ ਕਰ ਦਿੱਤੀ। ਕਿਸਾਨ ਨਾਅਰੇਬਾਜ਼ੀ ਕਰਦੇ ਹੋਏ ਅੱਗੇ ਵਧੇ। ਮੁਕਰਬਾ ਚੌਕ ਵਿਖੇ ਕਿਸਾਨ ਬੈਰੀਕੇਡਿੰਗ ਆਊਟਰ ਰਿੰਗ ਰੋਡ ਵੱਲ ਭੱਜੇ ਹਨ। [caption id="attachment_469354" align="aligncenter" width="300"]Farmers Tractor Parade : Farmers Kafle te flowers in Delhi Farmers Tractor Parade  : ਕਿਸਾਨਾਂ ਦੇ ਕਾਫ਼ਲੇ 'ਤੇ ਦਿੱਲੀ ਵਾਸੀਆਂ ਨੇ ਕੀਤੀ ਫੁੱਲਾਂ ਦੀ ਵਰਖਾ[/caption] ਇਸ ਤੋਂ ਪਹਿਲਾਂ ਸੰਜੇ ਗਾਂਧੀ ਟਰਾਂਸਪੋਰਟ ਨਗਰ ਵਿੱਚ ਪੁਲਿਸ ਕਿਸਾਨਾਂ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੀ ਵਰਤੋਂ ਕੀਤੀ ਸੀ। ਸਿੰਘੂ ਸਰਹੱਦ ਤੋਂ ਕਿਸਾਨਾਂ ਦੀ ਇਕ ਟਰੈਕਟਰ ਰੈਲੀ ਇਥੇ ਪਹੁੰਚੀ। -PTCNews


Top News view more...

Latest News view more...