Fri, Apr 19, 2024
Whatsapp

ਕਿਸਾਨਾਂ 'ਤੇ ਪਵੇਗਾ ਇੱਕ ਹੋਰ ਬੋਝ, ਖੇਤੀਬਾੜੀ ਟਰੈਕਟਰਾਂ ਦੀ ਕੀਮਤ 'ਚ ਹੋ ਸਕਦਾ ਹੈ ਵਾਧਾ

Written by  Joshi -- October 07th 2017 05:48 PM
ਕਿਸਾਨਾਂ 'ਤੇ ਪਵੇਗਾ ਇੱਕ ਹੋਰ ਬੋਝ, ਖੇਤੀਬਾੜੀ ਟਰੈਕਟਰਾਂ ਦੀ ਕੀਮਤ 'ਚ ਹੋ ਸਕਦਾ ਹੈ ਵਾਧਾ

ਕਿਸਾਨਾਂ 'ਤੇ ਪਵੇਗਾ ਇੱਕ ਹੋਰ ਬੋਝ, ਖੇਤੀਬਾੜੀ ਟਰੈਕਟਰਾਂ ਦੀ ਕੀਮਤ 'ਚ ਹੋ ਸਕਦਾ ਹੈ ਵਾਧਾ

ਕਿਸਾਨਾਂ 'ਤੇ ਪਵੇਗਾ ਇੱਕ ਹੋਰ ਬੋਝ, ਖੇਤੀਬਾੜੀ ਟਰੈਕਟਰਾਂ ਦੀ ਕੀਮਤ 'ਚ ਹੋ ਸਕਦਾ ਹੈ ਵਾਧਾ, ਜਾਣੋ ਖਬਰ! ਸਰਕਾਰ ਨੇ ਇ੧ਕ ਨਵਾਂ ਫੈਸਲਾ ਲੈਂਦਿਆਂ ਖੇਤੀਬਾੜੀ ਟਰੈਕਟਰ ਨੂੰ ਨਾਨ-ਟਰਾਂਸਪੋਰਟ ਵਾਹਨ ਦੀ ਸ਼੍ਰੇਣੀ 'ਚ ਬਾਹਰ ਕੱਢਣ ਦੀ ਯੋਜਨਾ ਬਣਾਈ ਹੈ। ਇਸ ਬਾਰੇ 'ਚ ਸੜਕ ਅਤੇ ਟਰਾਂਸਪੋਰਟ ਮੰਤਰਾਲੇ ਨੇ ਇਸ ਇੱਕ ਖਰੜਾ ਤਿਆਰ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਅਜਿਹਾ ਕਰਨ ਨਾਲ ਟਰੈਕਟਰਾਂ ਦੀ ਕੀਮਤ 'ਚ ਵਾਧਾ ਹੋਣ ਦੀ ਸੰਭਾਵਨਾ ਹੈ। ਸਿਰਫ ਇੰਨਾ ਹੀ ਨਹੀਂ, ਇਸ ਨਾਲ ਟਰੈਕਟਰ ਮਾਲਕਾਂ 'ਤੇ ਟੈਕਸ ਦਾ ਬੋਝ ਵਧਣ ਦੀ ਵੀ ਉਮੀਦ ਵੀ ਹੈ। Farming tractor: ਕਿਸਾਨਾਂ 'ਤੇ ਪਵੇਗਾ ਇੱਕ ਹੋਰ ਬੋਝ, ਖੇਤੀਬਾੜੀ ਟਰੈਕਟਰਾਂ ਦੀ ਕੀਮਤ 'ਚ ਹੋ ਸਕਦਾ ਹੈ ਵਾਧਾਜਾਰੀ ਡਰਾਫਟ ਨੋਟੀਫਿਕੇਸ਼ਨ ਅਨੁਸਾਰ, ਕੇਂਦਰੀ ਮੋਟਰ ਵਾਹਨ ਨਿਯਮ 1989 'ਚ ਸੋਧ ਕੀਤਾ ਜਾ ਰਿਹਾ ਹੈ। ਸੋਧ ਹੋ ਕੇ ਬਣਿਆ ਨਵਾਂ ਕਾਨੂੰਨ ਕੇਂਦਰੀ ਮੋਟਰ ਵਾਹਨ ਨਿਯਮ-2017 ਦੇ ਨਾਮ ਨਾਲ ਜਾਣਿਆ ਜਾਵੇਗਾ। ਅਗਰ ਗੱਲ ਨਿਯਮ 1989 ਦੀ ਕੀਤੀ ਜਾਵੇ ਤਾਂ ਖੇਤੀਬਾੜੀ ਟਰੈਕਟਰ 'ਨਾਨ-ਟਰਾਂਸਪੋਰਟ' ਵਾਹਨਾਂ ਅਧੀਨ ਆਉਂਦਾ ਹੈ। ਇਸ ਸੰਬੰਧ 'ਚ ਮੰਤਰਾਲੇ ਨੇ 27 ਅਕਤੂਬਰ ਤੋਂ ਪਹਿਲਾਂ ਸੁਝਾਅ ਮੰਗੇ ਹਨ। Farming tractor: ਕਿਸਾਨਾਂ 'ਤੇ ਪਵੇਗਾ ਇੱਕ ਹੋਰ ਬੋਝ, ਖੇਤੀਬਾੜੀ ਟਰੈਕਟਰਾਂ ਦੀ ਕੀਮਤ 'ਚ ਹੋ ਸਕਦਾ ਹੈ ਵਾਧਾਖਬਰਾਂ ਦੀ ਮੰਨੀਏ ਤਾਂ ਛੋਟੇ ਕਾਰੋਬਾਰੀ ਜਿਹਨਾਂ 'ਚ ਛੋਟੇ ਟਰੱਕ ਅਤੇ ਟੈਂਪੂ ਮਾਲਕ ਆਉਂਦੇ ਹਨ ਵੱਲੋਂ ਇਹ ਸ਼ਿਕਾਇਤ ਆੁaਂਦੀ ਹੈ ਕਿ ਟਰੈਕਟਰ ਮਾਲਕ ਟਰਾਲੀ ਨਾਲ ਸਮਾਨ ਦੀ ਢੁਆਈ ਕਰਦੇ ਹਨ, ਜਿਸ ਨਾਲ ਉਹਨਾਂ ਦਾ ਕਾਰੋਬਾਰ ਪ੍ਰਭਾਵਿਤ ਹੁੰਦਾ ਹੈ ਅਤੇ ਉਹਨਾਂ ਨੇ ਇਹ ਕੇਂਦਰ ਸਰਕਾਰ ਕੋਲੋਂ ਇਸ ਸੰਬੰਧੀ ਮੰਗ ਵੀ ਰੱਖੀ ਸੀ। ਅਗਰ ਇਸ ਸੰਬੰਧੀ ਫੈਸਲਾ ਆਉਂਦਾ ਹੈ ਤਾਂ ਟਰੈਕਟਰ ਨੂੰ ਵਪਾਰਕ ਵਾਹਨ ਸ਼੍ਰੇਣੀ 'ਚ ਗਿਣਿਆ ਜਾਵੇਗਾ, ਜਦਕਿ ਹੁਣ ਤਕ ਟਰੈਕਟਰ ਨੂੰ ਖੇਤੀਬਾੜੀ ਵਾਹਨ ਮੰਨਿਆ ਜਾਂਦਾ ਹੈ। ਇਸ ਨਾਲ ਟਰੈਕਟਰ ਖਰੀਦ ਸਮੇਂ 12  ਫੀਸਦੀ ਤੋਂ ਵੱਧ ਕੇ ਜੀ. ਐੱਸ. ਟੀ. 28 ਫੀਸਦੀ ਹੋ ਜਾਵੇਗਾ ਅਤੇ ਟਰੈਕਟਰ ਮਹਿੰਗੇ ਹੋ ਸਕਦੇ ਹਨ। Farming tractor: ਕਿਸਾਨਾਂ 'ਤੇ ਪਵੇਗਾ ਇੱਕ ਹੋਰ ਬੋਝ, ਖੇਤੀਬਾੜੀ ਟਰੈਕਟਰਾਂ ਦੀ ਕੀਮਤ 'ਚ ਹੋ ਸਕਦਾ ਹੈ ਵਾਧਾਇਸ ਦੇ ਨਾਲ ਹੀ ਜੇਕਰ ਟਰੈਕਟਰਾਂ 'ਤੇ ਰੋਡ ਟੈਕਸ ਲੱਗਦਾ ਹੈ ਤਾਂ ਵੀ ਉਹ ਮਹਿੰਗੇ ਹੋ ਸਕਦੇ ਹਨ। —PTC News


Top News view more...

Latest News view more...