ਕਿਵੇਂ ਸੁਰੱਖਿਅਤ ਹੋਣਗੀਆਂ ਧੀਆਂ ? ਛੇੜਨ ਤੋਂ ਰੋਕਿਆ ਤਾਂ ਮਜਨੂੰ ਨੇ ਕੁੜੀ ਦੀ ਤਾਈ ਦਾ ਪਾੜਿਆ ਸਿਰ

ਕਿਵੇਂ ਸੁਰੱਖਿਅਤ ਹੋਣਗੀਆਂ ਧੀਆਂ ? ਛੇੜਨ ਤੋਂ ਰੋਕਿਆ ਤਾਂ ਮਜਨੂੰ ਨੇ ਕੁੜੀ ਦੀ ਤਾਈ ਦਾ ਪਾੜਿਆ ਸਿਰ

ਕਿਵੇਂ ਸੁਰੱਖਿਅਤ ਹੋਣਗੀਆਂ ਧੀਆਂ ? ਛੇੜਨ ਤੋਂ ਰੋਕਿਆ ਤਾਂ ਮਜਨੂੰ ਨੇ ਕੁੜੀ ਦੀ ਤਾਈ ਦਾ ਪਾੜਿਆ ਸਿਰ:ਗੁਰਦਾਸਪੁਰ : ਇੱਕ ਪਾਸੇ ਧੀਆਂ ਦੇ ਬਦਸਲੂਕੀਆਂ ਤੇ ਬਲਾਤਕਾਰ ਦੀਆਂ ਨਿੱਤ ਵਾਪਰਦੀਆਂ ਘਟਨਾਵਾਂ ਸਾਡੇ ਸੱਭਿਅਕ ਸਮਾਜ ਦਾ ਸਿਰ ਸ਼ਰਮ ਨਾਲ ਨੀਵਾਂ ਕਰ ਰਹੀਆਂ ਹਨ, ਦੂਜੇ ਪਾਸੇ ਹਵਸ ਦੇ ਪੁਜਾਰੀ ਉਨ੍ਹਾਂ ਧੀਆਂ ਦੀ ਰਾਖੀ ਦਾ ਹੀਆ ਕਰਨ ਵਾਲਿਆਂ ਨੂੰ ਵੀ ਨਹੀਂ ਬਖਸ਼ ਰਹੇ।

ਕਿਵੇਂ ਸੁਰੱਖਿਅਤ ਹੋਣਗੀਆਂ ਧੀਆਂ ? ਛੇੜਨ ਤੋਂ ਰੋਕਿਆ ਤਾਂ ਮਜਨੂੰ ਨੇ ਕੁੜੀ ਦੀ ਤਾਈ ਦਾ ਪਾੜਿਆ ਸਿਰ

ਗੁਰਦਾਸਪੁਰ- ਮੁਕੇਰੀਆਂ ਮੁੱਖ ਮਾਰਗ ‘ਤੇ ਪੈਂਦੇ ਪਿੰਡ ਪੁਰਾਣਾ ਸ਼ਾਲਾ ਪੁਲਿਸ ਥਾਣਾ ਅਧੀਨ ਪੈਂਦੇ ਪਿੰਡ ਕੱਤੋਵਾਲ ਵਿਖੇ ਇੱਕ ਅਜਿਹੀ ਹੀ ਘਟਨਾ ਵਾਪਰੀ ਹੈ। ਇੱਕ ਮੁੰਡੇ ਵਲੋਂ ਕੁੜੀ ਨੂੰ ਛੇੜਨ ਤੋਂ ਰੋਕਣ ਗਈ ਕੁੜੀ ਦੀ ਤਾਈ ਨੂੰ ਇੱਟ ਮਾਰ ਕੇ ਜ਼ਖਮੀ ਕਰਨ ਦੀ ਖ਼ਬਰ ਆਈ ਹੈ। ਜ਼ਖਮੀ ਔਰਤ ਨੂੰ ਇਲਾਜ ਲਈ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ।

ਕਿਵੇਂ ਸੁਰੱਖਿਅਤ ਹੋਣਗੀਆਂ ਧੀਆਂ ? ਛੇੜਨ ਤੋਂ ਰੋਕਿਆ ਤਾਂ ਮਜਨੂੰ ਨੇ ਕੁੜੀ ਦੀ ਤਾਈ ਦਾ ਪਾੜਿਆ ਸਿਰ

ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਕ੍ਰਿਸ਼ਨਾ ਦੇਵੀ ਪਤਨੀ ਰਵੀ ਭੂਸ਼ਣ ਵਾਸੀ ਕੱਤੋਵਾਲ ਨੇ ਦੱਸਿਆ ਕਿ ਉਸ ਦੀ ਦਰਾਣੀ ਦੀ 16 ਸਾਲਾਂ ਦੀ ਕੁੜੀ ਹੈ, ਜਿਸ ਨੂੰ ਉਨ੍ਹਾਂ ਦੇ ਹੀ ਪਿੰਡ ਦਾ ਇੱਕ ਮੁੰਡਾ ਪ੍ਰੇਸ਼ਾਨ ਕਰਦਾ ਸੀ। ਇਸ ਬਾਰੇ ‘ਚ ਜਦੋਂ ਉਹ ਅਤੇ ਕੁੜੀ ਦੀ ਮਾਂ ਉਕਤ ਮੁੰਡੇ ਦੇ ਘਰ ਸ਼ਿਕਾਇਤ ਲੈ ਕੇ ਗਈਆਂ, ਤਾਂ ਮੁੰਡੇ ਨੇ ਆਪਣੀ ਗ਼ਲਤੀ ‘ਤੇ ਪਛਤਾਵਾ ਕਰਨ ਦੀ ਬਜਾਏ, ਉਨ੍ਹਾਂ ਦੋਵਾਂ ਨਾਲ ਬਦਸਲੂਕੀ ਸ਼ੁਰੂ ਕਰ ਦਿੱਤੀ ਅਤੇ ਹੱਥੋਪਾਈ ਵੀ ਕੀਤੀ।

ਕਿਵੇਂ ਸੁਰੱਖਿਅਤ ਹੋਣਗੀਆਂ ਧੀਆਂ ? ਛੇੜਨ ਤੋਂ ਰੋਕਿਆ ਤਾਂ ਮਜਨੂੰ ਨੇ ਕੁੜੀ ਦੀ ਤਾਈ ਦਾ ਪਾੜਿਆ ਸਿਰ

ਇਸੇ ਹੱਥੋਪਾਈ ਦੌਰਾਨ ਮੁੰਡੇ ਨੇ ਲੜਕੀ ਦੀ ਤਾਈ ਦੇ ਸਿਰ ‘ਚ ਇੱਟ ਮਾਰ ਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ, ਜਿਸ ਕਾਰਣ ਉਹ ਇਸ ਵੇਲੇ ਹਸਪਤਾਲ ‘ਚ ਜ਼ੇਰੇ ਇਲਾਜ ਹੈ। ਕ੍ਰਿਸ਼ਨਾ ਦੇਵੀ ਨੇ ਪੁਲਿਸ ਕੋਲੋਂ ਦੋਸ਼ੀ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।ਅਜਿਹੀਆਂ ਖ਼ਬਰਾਂ ਸਾਡੇ ਆਲੇ-ਦੁਆਲੇ ਤੇ ਸਮਾਜ ਦੀ ਮੌਜੂਦਾ ਸਥਿਤੀ ਦੀ ਅਸਲੀਅਤ ਤੋਂ ਪਰਦਾ ਚੁੱਕਦੀਆਂ ਹਨ, ਅਤੇ ਲੋੜ ਹੈ ਕਿ ਅਜਿਹੇ ਮਾਮਲਿਆਂ ਦੇ ਦੋਸ਼ੀਆਂ ਨੂੰ ਅਜਿਹੀਆਂ ਸਜ਼ਾਵਾਂ ਦਿੱਤੀਆਂ ਜਾਣ ਕਿ ਮੁੜ ਕਿਸੇ ਦੀ ਕਿਸੇ ਧੀ-ਭੈਣ ਨਾਲ ਬਦਸਲੂਕੀ ਕਰਨ ਦੀ ਹਿੰਮਤ ਨਾ ਪਵੇ।
-PTCNews