ਫਤਹਿਗੜ੍ਹ ਸਾਹਿਬ: ਕਮਾਦ ‘ਚੋਂ ਮਿਲੀ ਨੌਵੀਂ ਕਲਾਸ ਦੇ ਵਿਦਿਆਰਥੀ ਦੀ ਲਾਸ਼

fatehgarh sahib
ਫਤਹਿਗੜ੍ਹ ਸਾਹਿਬ: ਕਮਾਦ 'ਚੋਂ ਮਿਲੀ ਨੌਵੀਂ ਕਲਾਸ ਦੇ ਵਿਦਿਆਰਥੀ ਦੀ ਲਾਸ਼

ਫਤਹਿਗੜ੍ਹ ਸਾਹਿਬ: ਕਮਾਦ ‘ਚੋਂ ਮਿਲੀ ਨੌਵੀਂ ਕਲਾਸ ਦੇ ਵਿਦਿਆਰਥੀ ਦੀ ਲਾਸ਼,ਫਤਹਿਗੜ੍ਹ ਸਾਹਿਬ: ਫਤਹਿਗੜ੍ਹ ਸਾਹਿਬ ਤੋਂ ਇੱਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਤੁਹਾਡੀ ਵੀ ਰੂਹ ਕੰਬ ਜਾਵੇਗੀ। ਦਰਅਸਲ ਇਹ ਮਾਮਲਾ ਪਿੰਡ ਸੋਢਾ ਦਾ ਹੈ, ਜਿਥੇ ਗੰਨੇ ਦੇ ਖੇਤਾਂ ‘ਚੋਂ 13 ਸਾਲਾ ਬੱਚੇ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ।ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦੀ ਪਹਿਚਾਣ ਹਰਕਰਨਵੀਰ ਵਜੋਂ ਹੋਈ ਹੈ, ਜੋ ਕਿ 9ਵੀਂ ਕਲਾਸ ਦਾ ਵਿਦਿਆਰਥੀ ਸੀ।

fatehgarh sahib
ਫਤਹਿਗੜ੍ਹ ਸਾਹਿਬ: ਕਮਾਦ ‘ਚੋਂ ਮਿਲੀ ਨੌਵੀਂ ਕਲਾਸ ਦੇ ਵਿਦਿਆਰਥੀ ਦੀ ਲਾਸ਼

ਮਿਲੀ ਜਾਣਕਾਰੀ ਮੁਤਾਬਕ ਇਹ ਬੱਚਾ ਰੋਜ਼ਾਨਾ ਦੀ ਤਰਾਂ ਸਕੂਲ ਗਿਆ ਸੀ ਪਰ ਦੇਰ ਸ਼ਾਮ ਤੱਕ ਘਰ ਨਹੀਂ ਪਰਤਿਆ। ਇਸ ‘ਤੇ ਪਰਿਵਾਰ ਨੇ ਜਦੋਂ ਉਸ ਦੀ ਤਾਲਾਸ਼ ਕੀਤੀ ਤਾਂ ਘਰ ਤੋਂ ਥੋੜ੍ਹੀ ਦੂਰ ਗੰਨੇ ਦੇ ਖੇਤ ‘ਚੋਂ ਉਸ ਦੀ ਲਾਸ਼ ਮਿਲੀ।

fatehgarh sahib
ਫਤਹਿਗੜ੍ਹ ਸਾਹਿਬ: ਕਮਾਦ ‘ਚੋਂ ਮਿਲੀ ਨੌਵੀਂ ਕਲਾਸ ਦੇ ਵਿਦਿਆਰਥੀ ਦੀ ਲਾਸ਼

ਜਦੋ ਇਸ ਘਟਨਾ ਬਾਰੇ ਜਦੋ ਪਰਿਵਾਰ ਵਾਲਿਆਂ ਨੂੰ ਪਤਾ ਚੱਲਿਆ ਤਾਂ ਪਰਿਵਾਰ ‘ਚ ਸੋਗ ਦੀ ਲਹਿਰ ਦੌੜ ਗਈ।ਪਰਿਵਾਰ ਮੁਤਾਬਕ ਉਨ੍ਹਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਵੀ ਨਹੀਂ ਸੀ। ਇਸ ਲਈ ਉਨ੍ਹਾਂ ਨੂੰ ਕਿਸੇ ‘ਤੇ ਕੋਈ ਸ਼ੱਕ ਨਹੀਂ ਹੈ ਉਹ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਕੁਝ ਕਹਿ ਸਕਦੇ ਹਨ। ਕਿਹਾ ਜਾ ਰਿਹਾ ਹੈ ਕਿ 12 ਫਰਵਰੀ ਨੂੰ ਹਰਕਰਨਬੀਰ ਦਾ ਜਨਮ ਦਿਨ ਸੀ।

-PTC News