Thu, Apr 18, 2024
Whatsapp

ਹਲਕਾ ਫਤਿਹਗੜ੍ਹ ਸਾਹਿਬ 'ਚ 50 ਤੋਂ ਵੱਧ ਕਾਂਗਰਸੀ ਵਰਕਰ ਸ਼੍ਰੋਮਣੀ ਅਕਾਲੀ ਦਲ 'ਚ ਹੋਏ ਸ਼ਾਮਲ

Written by  Jashan A -- April 28th 2019 07:12 PM -- Updated: April 28th 2019 07:18 PM
ਹਲਕਾ ਫਤਿਹਗੜ੍ਹ ਸਾਹਿਬ 'ਚ 50 ਤੋਂ ਵੱਧ ਕਾਂਗਰਸੀ ਵਰਕਰ ਸ਼੍ਰੋਮਣੀ ਅਕਾਲੀ ਦਲ 'ਚ ਹੋਏ ਸ਼ਾਮਲ

ਹਲਕਾ ਫਤਿਹਗੜ੍ਹ ਸਾਹਿਬ 'ਚ 50 ਤੋਂ ਵੱਧ ਕਾਂਗਰਸੀ ਵਰਕਰ ਸ਼੍ਰੋਮਣੀ ਅਕਾਲੀ ਦਲ 'ਚ ਹੋਏ ਸ਼ਾਮਲ

ਹਲਕਾ ਫਤਿਹਗੜ੍ਹ ਸਾਹਿਬ 'ਚ 50 ਤੋਂ ਵੱਧ ਕਾਂਗਰਸੀ ਵਰਕਰ ਸ਼੍ਰੋਮਣੀ ਅਕਾਲੀ ਦਲ 'ਚ ਹੋਏ ਸ਼ਾਮਲ,ਫਤਿਹਗੜ੍ਹ ਸਾਹਿਬ: ਲੋਕ ਸਭਾ ਚੋਣਾਂ ਤੋਂ ਪਹਿਲਾਂ ਲੋਕਾਂ ਦਾ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜਿਸ ਦੌਰਾਨ ਅੱਜ ਹਲਕਾ ਫਤਿਹਗੜ੍ਹ ਸਾਹਿਬ 'ਚ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਲੱਗਾ ਜਦੋਂ ਹਲਕੇ ਵਿਚ 50 ਦੇ ਕਰੀਬ ਕਾਂਗਰਸ ਪਾਰਟੀ ਦੇ ਵਰਕਰ ਹਲਕਾ ਇੰਚਾਰਜ਼ ਦੀਦਾਰ ਸਿੰਘ ਭੱਟੀ ਦੀ ਅਗਵਾਈ ਵਿਚ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ ਤੇ ਅਕਾਲੀ ਦਲ 'ਚ ਸਾਮਲ ਹੋਣ ਨਾਲ ਲੋਕ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦਰਬਾਰਾ ਸਿੰਘ ਗੁਰੂ ਨੂੰ ਵੱਡਾ ਬਲ ਮਿਲਿਆ। [caption id="attachment_288575" align="aligncenter" width="300"]sad ਹਲਕਾ ਫਤਿਹਗੜ੍ਹ ਸਾਹਿਬ 'ਚ 50 ਤੋਂ ਵੱਧ ਕਾਂਗਰਸੀ ਵਰਕਰ ਸ਼੍ਰੋਮਣੀ ਅਕਾਲੀ ਦਲ 'ਚ ਹੋਏ ਸ਼ਾਮਲ[/caption] ਹੋਰ ਪੜ੍ਹੋ:ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਮੁਲਜ਼ਾਮ ਵਿੰਗ ਵਿੱਚ ਅਹਿਮ ਨਿਯੁਕਤੀਆਂ ਕਰਕੇ ਵਿਭਾਗਾਂ ਮੁਤਾਬਕ ਤਾਲਮੇਲ ਕਰਨ ਲਈ ਵੰਡ ਇਸ ਮੌਕੇ ਦੀਦਾਰ ਸਿੰਘ ਭੱਟੀ ਤੇ ਦਰਬਾਰਾ ਸਿੰਘ ਗੁਰੂ ਨੇ ਕਿਹਾ ਕਿ ਅਕਾਲੀ ਦਲ ਵਿਚ ਸ਼ਾਮਲ ਹੋਣ ਵਾਲਿਆਂ ਦਾ ਪਾਰਟੀ ਵਿਚ ਪੂਰਾ ਮਾਣ ਸਨਮਾਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸੀ ਵਰਕਰ ਕਾਂਗਰਸ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਰਹੇ ਹਨ। ਜਿਕਰਯੋਗ ਹੈ ਕਿ ਪੰਜਾਬ ‘ਚ 19 ਮਈ ਨੂੰ ਵੋਟਾਂ ਪੈਣਗੀਆਂ ਤੇ ਸਵੇਰੇ 7 ਤੋਂ ਸ਼ਾਮ 6 ਵਜੇ ਤੱਕ ਵੋਟਾਂ ਪੈਣਗੀਆਂ।ਪੰਜਾਬ ‘ਚ ਕੁੱਲ 2,03,74,375 ਵੋਟਰ ਹਨ।ਜਿਸ ‘ਚ 1,07,54,157 ਮਰਦ ਹਨ ਤੇ 96,19,711 ਔਰਤਾਂ ਹਨ। ਹੋਰ ਪੜ੍ਹੋ:ਵਿਦਿਆਰਥੀ ਜਥੇਬੰਦੀ ਪੀਪੀਐਸਓ ਆਗੂ ਕੈਪਟਨ ਅਮਰਿੰਦਰ ਸਿੰਘ ਅਕਾਲੀ ਦਲ ‘ਚ ਹੋਏ ਸ਼ਾਮਿਲ [caption id="attachment_288576" align="aligncenter" width="300"]sad ਹਲਕਾ ਫਤਿਹਗੜ੍ਹ ਸਾਹਿਬ 'ਚ 50 ਤੋਂ ਵੱਧ ਕਾਂਗਰਸੀ ਵਰਕਰ ਸ਼੍ਰੋਮਣੀ ਅਕਾਲੀ ਦਲ 'ਚ ਹੋਏ ਸ਼ਾਮਲ[/caption] ਪੰਜਾਬ ‘ਚ 14,460 ਪੋਲਿੰਗ ਕੇਂਦਰ ਹਨ ਤੇ 23,213 ਪੋਲਿੰਗ ਬੂਥ ਹਨ। ਵੋਟਾਂ ਦੀ ਗਿਣਤੀ ਮਿਤੀ 23 ਮਈ, 2019 (ਵੀਰਵਾਰ) ਨੂੰ ਸਵੇਰੇ 8 ਵਜੇ ਸ਼ੁਰੂ ਹੋਵੇਗੀ। -PTC News


Top News view more...

Latest News view more...