ਫਤਿਹਗੜ੍ਹ ਸਾਹਿਬ : ਖੇਤਾਂ ‘ਚ ਮੋਟਰ ਵਾਲੇ ਕਮਰੇ ‘ਚੋਂ ਮਿਲੀ ਵਿਆਹੁਤਾ ਕੁੜੀ ਦੀ ਲਾਸ਼, ਭਰਾ ਨੇ ਦੱਸੀ ਸੱਚਾਈ

ਫਤਿਹਗੜ੍ਹ ਸਾਹਿਬ : ਖੇਤਾਂ 'ਚਮੋਟਰ ਵਾਲੇ ਕਮਰੇ 'ਚੋਂ ਮਿਲੀ ਵਿਆਹੁਤਾ ਕੁੜੀ ਦੀ ਲਾਸ਼, ਭਰਾ ਨੇ ਦੱਸੀ ਸੱਚਾਈ 

ਫਤਿਹਗੜ੍ਹ ਸਾਹਿਬ : ਖੇਤਾਂ ‘ਚ ਮੋਟਰ ਵਾਲੇ ਕਮਰੇ ‘ਚੋਂ ਮਿਲੀ ਵਿਆਹੁਤਾ ਕੁੜੀ ਦੀ ਲਾਸ਼, ਭਰਾ ਨੇ ਦੱਸੀ ਸੱਚਾਈ:ਫਤਿਹਗੜ੍ਹ ਸਾਹਿਬ : ਫਤਿਹਗੜ੍ਹ ਸਾਹਿਬ ਦੇ ਨੇੜਲੇ ਪਿੰਡ ਤਲਾਣੀਆਂ ਵਿਖੇ ਖੇਤਾਂ ‘ਚਵਿਆਹੁਤਾ ਕੁੜੀ ਦਾ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਕਤਲ ਕਰਨ ਤੋਂ ਬਾਅਦ ਲਾਸ਼ ਨੂੰ ਮੋਟਰ ਵਾਲੇ ਕਮਰੇ ਵਿੱਚ ਰੱਖ ਦਿੱਤਾ। ਮ੍ਰਿਤਕ ਕੁੜੀ ਦੀ ਲਾਸ਼ ਕੋਲੋਂ ਖੂਨ ਨਾਲ ਲਿਬੜੀ ਇਕ ਕੁਹਾੜੀ ਵੀ ਬਰਾਮਦ ਹੋਈ ਹੈ।

ਫਤਿਹਗੜ੍ਹ ਸਾਹਿਬ : ਖੇਤਾਂ ‘ਚਮੋਟਰ ਵਾਲੇ ਕਮਰੇ ‘ਚੋਂ ਮਿਲੀ ਵਿਆਹੁਤਾ ਕੁੜੀ ਦੀ ਲਾਸ਼, ਭਰਾ ਨੇ ਦੱਸੀ ਸੱਚਾਈ

ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਲੜਕੀ ਰੰਜਨਾ ਪਿੰਡ ਤਲਾਣੀਆਂ ਦੇ ਨੇੜੇ ਪਿੰਡ ਬਹਾਦਰਗੜ੍ਹ ਦੀ ਰਹਿਣ ਵਾਲੀ ਹੈ, ਜਿਸ ਦਾ ਵਿਆਹ ਕਰੀਬ ਇਕ ਸਾਲ ਪਹਿਲਾਂ ਅਰਵਿੰਦ ਨਾਲ ਹੋਇਆ ਸੀ। ਇਹ ਦੋਵੇ ਪਤੀ-ਪਤਨੀ ਇਕ ਹਫ਼ਤੇ ਤੋਂ ਪਿੰਡ ਤਲਾਣੀਆ ਨੇੜੇ ਖੇਤਾਂ ’ਚ ਇਕ ਮੋਟਰ ’ਤੇ ਬਣੇ ਕਮਰੇ ’ਚ ਰਹਿੰਦੇ ਸਨ। ਮ੍ਰਿਤਕਾ ਦੇ ਭਰਾ ਮੁਤਾਬਕ ਉਸ ਦੀ ਭੈਣ ਰੰਜਨਾ ਨੇ ਇਕ ਸਾਲ ਪਹਿਲਾਂ ਪ੍ਰੇਮ ਵਿਆਹ ਕਰਵਾਇਆ ਸੀ।

ਫਤਿਹਗੜ੍ਹ ਸਾਹਿਬ : ਖੇਤਾਂ ‘ਚਮੋਟਰ ਵਾਲੇ ਕਮਰੇ ‘ਚੋਂ ਮਿਲੀ ਵਿਆਹੁਤਾ ਕੁੜੀ ਦੀ ਲਾਸ਼, ਭਰਾ ਨੇ ਦੱਸੀ ਸੱਚਾਈ

ਮ੍ਰਿਤਕਾ ਦੇ ਭਰਾ ਰਾਜਵੀਰ ਨੇ ਦੱਸਿਆ ਕਿ ਜਦੋਂ ਉਹ ਬੀਤੇ ਦਿਨ ਸਵੇਰੇ ਆਪਣੀ ਭੈਣ ਨੂੰ ਮਿਲਣ ਆਇਆ ਤਾਂ ਖੇਤਾਂ ’ਚ ਮੋਟਰ ਵਾਲੇ ਕਮਰੇ ਨੂੰ ਬਾਹਰੋਂ ਜਿੰਦਾ ਲੱਗਿਆ ਹੋਇਆ ਸੀ ਅਤੇ ਕਮਰੇ ’ਚੋਂ ਬਦਬੂ ਆ ਰਹੀ ਸੀ। ਜਿਸ ਦੀ ਸੂਚਨਾ ਉਸ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਅਤੇ ਉਸ ਦੇ ਪਰਿਵਾਰ ਨੇ ਫਤਿਹਗੜ੍ਹ ਸਾਹਿਬ ਪੁਲਿਸ ਨੂੰ ਸੂਚਿਤ ਕੀਤਾ।

ਵੋਟ ਕਰਨ ਲਈ ਇਸ ਲਿੰਕ ‘ਤੇ ਕਰੋ ਕਲਿੱਕ :https://www.ptcnews.tv/poll-question-27-7-2020p/

ਇਸ ਦੀ ਸੂਚਨਾ ਮਿਲਦੇ ਹੀ ਐੱਸ.ਪੀ.ਜਾਂਚ. ਹਰਪਾਲ ਸਿੰਘ ਅਤੇ ਥਾਣਾ ਫਤਿਹਗੜ੍ਹ ਸਾਹਿਬ ਦੇ ਐੱਸ.ਐੱਚ.ਓ.ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ।ਪੁਲਿਸ ਨੇ ਮ੍ਰਿਤਕ ਲੜਕੀ ਦੀ ਲਾਸ਼ ਕਬਜ਼ੇ ‘ਚ ਲੈ ਕੇ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਦੇ ਮੌਰਚਰੀ ’ਚ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
-PTCNews