Wed, Apr 24, 2024
Whatsapp

ਹੌਲਦਾਰ ਰਸ਼ਪਾਲ ਸਿੰਘ ਵੱਲੋਂ ਸੋਸ਼ਲ ਮੀਡੀਆ 'ਤੇ ਵਾਇਰਲ ਕੀਤਾ ਮੈਸੇਜ ਸਰਾਸਰ ਝੂਠਾ: ਅਮਨੀਤ ਕੌਂਡਲ

Written by  Jashan A -- September 01st 2019 06:20 PM
ਹੌਲਦਾਰ ਰਸ਼ਪਾਲ ਸਿੰਘ ਵੱਲੋਂ ਸੋਸ਼ਲ ਮੀਡੀਆ 'ਤੇ ਵਾਇਰਲ ਕੀਤਾ ਮੈਸੇਜ ਸਰਾਸਰ ਝੂਠਾ: ਅਮਨੀਤ ਕੌਂਡਲ

ਹੌਲਦਾਰ ਰਸ਼ਪਾਲ ਸਿੰਘ ਵੱਲੋਂ ਸੋਸ਼ਲ ਮੀਡੀਆ 'ਤੇ ਵਾਇਰਲ ਕੀਤਾ ਮੈਸੇਜ ਸਰਾਸਰ ਝੂਠਾ: ਅਮਨੀਤ ਕੌਂਡਲ

ਹੌਲਦਾਰ ਰਸ਼ਪਾਲ ਸਿੰਘ ਵੱਲੋਂ ਸੋਸ਼ਲ ਮੀਡੀਆ 'ਤੇ ਵਾਇਰਲ ਕੀਤਾ ਮੈਸੇਜ ਸਰਾਸਰ ਝੂਠਾ: ਅਮਨੀਤ ਕੌਂਡਲ ਮੂਲੇਪੁਰ ਪੁਲਿਸ ਵੱਲੋਂ 4000 ਨਸ਼ੀਲੀ ਗੋਲੀਆਂ ਬਰਾਮਦ ਕਰਨ ਦੇ ਮਾਮਲੇ ਵਿੱਚ ਕੋਈ ਦਬਾਅ ਜਾਂ ਸਿਆਸੀ ਦਖਲ ਨਹੀਂ ਸਬੰਧਤ ਹੌਲਦਾਰ ਅਨੁਸ਼ਾਸ਼ਨਿਕ ਕਾਰਵਾਈ ਕਾਰਨ ਪਹਿਲਾਂ ਹੀ ਹੋ ਚੁੱਕਾ ਮੁਅੱਤਲ ਮਾਮਲੇ ਦੀ ਗੰਭੀਰਤਾ ਨਾਲ ਪੜਤਾਲ ਕਰਕੇ ਅਸਲੀ ਤੱਥ ਲਿਆਂਦੇ ਜਾਣਗੇ ਸਾਹਮਣੇ ਫ਼ਤਹਿਗੜ੍ਹ ਸਾਹਿਬ: ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀਮਤੀ ਅਮਨੀਤ ਕੌਂਡਲ ਨੇ ਸੋਸ਼ਲ ਮੀਡੀਆ 'ਤੇ ਹੌਲਦਾਰ ਰਸ਼ਪਾਲ ਸਿੰਘ ਨੰ: 422/ ਕਰੋੜ ਵੱਲੋਂ ਵਾਇਰਲ ਕੀਤੀ ਗਈ ਵੀਡੀਓ ਦੇ ਸਬੰਧ ਵਿੱਚ ਸਪਸ਼ਟ ਕੀਤਾ ਹੈ ਕਿ 19 ਅਗਸਤ ਨੂੰ ਥਾਣਾ ਮੂਲੇਪੁਰ ਦੀ ਪੁਲਿਸ ਪਾਰਟੀ ਨੇ ਹਰਵਿੰਦਰ ਸਿੰਘ ਪੁੱਤਰ ਮੇਹਰ ਸਿੰਘ ਵਾਸੀ ਮੂਲੇਪੁਰ ਪਾਸੋਂ 4000 ਨਸ਼ੀਲੀਆਂ ਗੋਲੀਆਂ ਲੋਮੋਟਿਲ ਬਰਾਮਦ ਕੀਤੀਆਂ ਗਈਆਂ ਸਨ। ਜਿਸ 'ਤੇ ਥਾਣਾ ਮੂਲੇਪੁਰ ਵਿਖੇ ਐਨ.ਡੀ.ਪੀ.ਐਸ. ਐਕਟ ਦੀ ਧਾਰਾ 22/61/85 ਅਧੀਨ ਮੁਕੱਦਮਾ ਨੰ: 63 ਮਿਤੀ 19819 ਨੂੰ ਦਰਜ਼ ਕੀਤਾ ਗਿਆ ਸੀ। ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਇਸ ਮਾਮਲੇ ਦੀ ਤਫਤੀਸ਼ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਥਾਣਾ ਮੂਲੇਪੁਰ ਵੱਲੋਂ ਬਿਨਾਂ ਕਿਸੇ ਸਿਆਸੀ ਦਬਾਅ ਤੋਂ ਤੱਥਾਂ ਦੇ ਅਧਾਰ 'ਤੇ ਕੀਤੀ ਜਾ ਰਹੀ ਹੈ।ਉਨ੍ਹਾਂ ਦੱਸਿਆ ਕਿ ਮੁੱਖ ਅਫਸਰ ਜਾਂ ਸਰਕਲ ਅਫਸਰ ਵੱਲੋਂ ਹੈਡ ਕੁਆਰਟਰ ਦੇ ਕਿਸੇ ਸੀਨੀਅਰ ਅਧਿਕਾਰੀ ਦੇ ਦਬਾਅ ਹੋਣ ਸਬੰਧੀ ਕੋਈ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਲਿਆਂਦਾ ਗਿਆ ਅਤੇ ਨਾ ਹੀ ਇਸ ਮੁਕੱਦਮੇ ਨੂੰ ਕੈਂਸਲ ਕਰਨ ਬਾਰੇ ਹੀ ਕੋਈ ਕਾਰਵਾਈ ਵਿਚਾਰ ਅਧੀਨ ਹੈ। ਹੋਰ ਪੜ੍ਹੋ: ਭੂਚਾਲ ਆਉਣ ਦਾ ਵਾਇਰਲ ਮੈਸੇਜ ਨਿਕਲਿਆ ਅਫ਼ਵਾਹ ,ਲੋਕਾਂ ਦੇ ਮਨਾਂ 'ਚੋਂ ਨਿਕਲਿਆ ਡਰ ਸ਼੍ਰੀਮਤੀ ਕੌਂਡਲ ਨੇ ਦੱਸਿਆ ਕਿ ਹੌਲਦਾਰ ਰਿਸ਼ਪਾਲ ਸਿੰਘ ਨੇ ਸੋਸ਼ਲ ਮੀਡੀਆ ਰਾਹੀਂ ਆਮ ਲੋਕਾਂ ਦੇ ਰੂਬਰੂ ਹੁੰਦੇ ਹੋਏ ਜੋ ਇਹ ਗਲਤ ਮੈਸੇਜ ਦਿੱਤਾ ਹੈ ਕਿ ਉਸ ਨੂੰ ਕਿਸੇ ਵਿਅਕਤੀ ਵੱਲੋਂ ਧਮਕਾਇਆ ਜਾ ਰਿਹਾ ਹੈ ਜਾਂ ਕੋਈ ਸਿਆਸੀ ਦਬਾਅ ਹੈ, ਉਹ ਸਰਾਸਰ ਗਲਤ ਹੈ। ਉਨ੍ਹਾਂ ਕਿਹਾ ਕਿ ਹੌਲਦਾਰ ਕਿਰਪਾਲ ਸਿੰਘ ਇਹ ਮੈਸੇਜ ਇਸ ਕਰਕੇ ਦੇ ਰਿਹਾ ਹੈ ਕਿਉਂਕਿ ਉਸ ਨੂੰ ਪਹਿਲਾਂ ਹੀ ਅਨੁਸ਼ਾਸਨਿਕ ਕਾਰਵਾਈ ਕਰਦੇ ਹੋਏ ਮੁਅੱਤਲ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਹੌਲਦਾਰ ਰਿਸ਼ਪਾਲ ਸਿੰਘ ਦੇ ਅਨੁਸ਼ਾਸ਼ਸਨ ਫੋਰਸ ਦਾ ਮੈਂਬਰ ਹੁੰਦੇ ਹੋਏ ਇਸ ਤਰ੍ਹਾਂ ਦੇ ਮੈਸੇਜ ਦੇਣ ਬਾਰੇ ਉਸ ਤੋਂ ਕਪਤਾਨ ਪੁਲਿਸ (ਹੈ/ਕੁ) ਵੱਲੋਂ ਸਪਸ਼ਟੀਕਰਨ ਮੰਗਿਆ ਗਿਆ ਹੈ। ਉਨ੍ਹਾਂ ਕਿਹਾ ਕਿ ਫਿਰ ਵੀ ਇਸ ਮਾਮਲੇ ਦੀ ਡੁੰਘਾਈ ਨਾਲ ਪੜਤਾਲ ਕਰਕੇ ਅਸਲ ਤੱਥ ਸਾਹਮਣੇ ਲਿਆਂਦੇ ਜਾਣਗੇ। -PTC News


Top News view more...

Latest News view more...