ਫਤਿਹਗੜ ਸਾਹਿਬ ਪੁਲਿਸ ਨੂੰ ਮਿਲੀ ਵੱਡੀ ਸਫਲਤਾ,ਅਫਰੀਕਨ ਵਿਅਕਤੀ ਨੂੰ ਹੈਰੋਇਨ ਸਮੇਤ ਦਿੱਲੀ ਤੋਂ ਕੀਤਾ ਗ੍ਰਿਫਤਾਰ

fth
ਫਤਿਹਗੜ ਸਾਹਿਬ ਪੁਲਿਸ ਨੂੰ ਮਿਲੀ ਵੱਡੀ ਸਫਲਤਾ,ਅਫਰੀਕਨ ਵਿਅਕਤੀ ਨੂੰ ਹੈਰੋਇਨ ਸਮੇਤ ਦਿੱਲੀ ਤੋਂ ਕੀਤਾ ਗ੍ਰਿਫਤਾਰ

ਫਤਿਹਗੜ ਸਾਹਿਬ ਪੁਲਿਸ ਨੂੰ ਮਿਲੀ ਵੱਡੀ ਸਫਲਤਾ,ਅਫਰੀਕਨ ਵਿਅਕਤੀ ਨੂੰ ਹੈਰੋਇਨ ਸਮੇਤ ਦਿੱਲੀ ਤੋਂ ਕੀਤਾ ਗ੍ਰਿਫਤਾਰ,ਫਤਿਹਗੜ ਸਾਹਿਬ: ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਦੇਖੀ ਜਾ ਰਹੀ ਹੈ, ਜਿਸ ਦੇ ਚਲਦਿਆਂ ਫਤਿਹਗੜ ਸਾਹਿਬ ਪੁਲਿਸ ਵਲੋਂ ਇੱਕ ਵਿਦੇਸ਼ੀ ਵਿਅਕਤੀ ਨੂੰ 300 ਗ੍ਰਾਂਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ ਜੋ ਦਿਲੀ ਤੋਂ ਹੈਰੋਇਨ ਵੇਚਣ ਲਈ ਸਰਹਿੰਦ ਆ ਕੇ ਪਹਿਲਾਂ ਹੀ ਕਿਸੇ ਬੇਆਬਾਦ ਜਗ੍ਹਾ ‘ਤੇ ਲੁਕੋ ਗਿਆ ਸੀ।

fth
ਫਤਿਹਗੜ ਸਾਹਿਬ ਪੁਲਿਸ ਨੂੰ ਮਿਲੀ ਵੱਡੀ ਸਫਲਤਾ,ਅਫਰੀਕਨ ਵਿਅਕਤੀ ਨੂੰ ਹੈਰੋਇਨ ਸਮੇਤ ਦਿੱਲੀ ਤੋਂ ਕੀਤਾ ਗ੍ਰਿਫਤਾਰ

ਐੱਸ.ਐੱਸ.ਪੀ. ਫਤਿਹਗੜ੍ਹ ਸਾਹਿਬ ਅਮਨੀਤ ਕੌਂਡਲ ਨੇ ਪ੍ਰੈੱਸ ਕਾਨਫੰਰਸ ਦੋਰਾਨ ਦੱਸਿਆ ਕਿ ਅਫਰੀਕਾ ਨਿਵਾਸੀ ਜੋਹਨ ਦਿੱਲੀ ‘ਚ ਹੈਰੋਇਨ ਦੀ ਸਪਲਾਈ ਕਰਦਾ ਸੀ, ਜਿਸ ਤੋਂ ਫਤਿਹਗੜ੍ਹ ਸਾਹਿਬ ਦੇ ਨੋਜਵਾਨ ਵੀ ਹੈਰੋਇਨ ਖ੍ਰੀਦ ਕੇ ਲਿਆਂਉਦੇ ਸਨ, ਜੋ ਫਤਿਹਗੜ੍ਹ ਸਾਹਿਬ ਪੁਲਿਸ ਵਲੋਂ ਕੀਤੀ ਗਈ ਨਾਕੇਬੰਦੀ ਦੋਰਾਨ ਦੋ ਨੋਜਵਾਨ ਇੱਕ ਗੱਡੀ ‘ਚ ਪੁਲਿਸ ਦੇ ਹੱਥੀ ਚੜੇ ਤੇ ਜ਼ਿਨ੍ਹਾਂ ਪਾਸੋਂ 49-49 ਗ੍ਰਾਂਮ ਕੁੱਲ 98 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਗਈ।

ਹੋਰ ਪੜ੍ਹੋ:ਸੁਲਤਾਨਪੁਰ ਲੋਧੀ ‘ਚ ਸਾਰੇ ਸਕੂਲ 3 ਦਿਨ ਲਈ ਰਹਿਣਗੇ ਬੰਦ ,ਪੜ੍ਹੋ ਪੂਰੀ ਖ਼ਬਰ

fth
ਫਤਿਹਗੜ ਸਾਹਿਬ ਪੁਲਿਸ ਨੂੰ ਮਿਲੀ ਵੱਡੀ ਸਫਲਤਾ,ਅਫਰੀਕਨ ਵਿਅਕਤੀ ਨੂੰ ਹੈਰੋਇਨ ਸਮੇਤ ਦਿੱਲੀ ਤੋਂ ਕੀਤਾ ਗ੍ਰਿਫਤਾਰ

ਐੱਸ.ਐੱਸ.ਪੀ.ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਅਫਰੀਕਨ ਵਿਅਕਤੀ ਜੋਹਨ ਨੇ ਹੋਰ ਜਾਣਕਾਰੀ ਦਿੱਤੀ ਕਿ ਉਹ ਅੱਗਿਓ ਓਕਲੇ ਨਾਮਕ ਵਿਦੇਸ਼ੀ ਵਿਅਕਤੀ ਕੋਲੋਂ ਹੈਰੋਇਨ ਲੈਂਦਾ ਹੈ ਜੋ ਉਸ ਨੂੰ ਕਮਿਸਨ ਵਜੋਂ 5000 ਰੁਪਏ ਦਿੰਦਾ ਹੈ।

-PTC News