Thu, Apr 25, 2024
Whatsapp

ਫਤਿਹਗੜ੍ਹ ਸਾਹਿਬ 'ਚ ਸਰਹਿੰਦ-ਭਾਖੜਾ ਨਹਿਰ 'ਚ ਪਾਣੀ ਦੇ ਓਵਰ ਫਲੋਅ ਕਾਰਨ ਲੋਕਾਂ 'ਚ ਸਹਿਮ ਦਾ ਮਾਹੌਲ

Written by  Shanker Badra -- June 26th 2018 01:08 PM
ਫਤਿਹਗੜ੍ਹ ਸਾਹਿਬ 'ਚ ਸਰਹਿੰਦ-ਭਾਖੜਾ ਨਹਿਰ 'ਚ ਪਾਣੀ ਦੇ ਓਵਰ ਫਲੋਅ ਕਾਰਨ ਲੋਕਾਂ 'ਚ ਸਹਿਮ ਦਾ ਮਾਹੌਲ

ਫਤਿਹਗੜ੍ਹ ਸਾਹਿਬ 'ਚ ਸਰਹਿੰਦ-ਭਾਖੜਾ ਨਹਿਰ 'ਚ ਪਾਣੀ ਦੇ ਓਵਰ ਫਲੋਅ ਕਾਰਨ ਲੋਕਾਂ 'ਚ ਸਹਿਮ ਦਾ ਮਾਹੌਲ

ਫਤਿਹਗੜ੍ਹ ਸਾਹਿਬ 'ਚ ਸਰਹਿੰਦ-ਭਾਖੜਾ ਨਹਿਰ 'ਚ ਪਾਣੀ ਦੇ ਓਵਰ ਫਲੋਅ ਕਾਰਨ ਲੋਕਾਂ 'ਚ ਸਹਿਮ ਦਾ ਮਾਹੌਲ:ਅੱਜ ਸਵੇਰੇ ਪੰਜਾਬ ਦੇ ਕੁੱਝ ਇਲਾਕਿਆਂ ਵਿੱਚ ਮੀਂਹ ਨੇ ਦਸਤਕ ਦਿੱਤੀ ਹੈ।ਜਿਸ ਦੇ ਕਾਰਨ ਕੁੱਝ ਥਾਵਾਂ 'ਤੇ ਮੀਂਹ ਦੇ ਨਾਲ-ਨਾਲ ਤੇਜ਼ ਹਨੇਰੀ ਚੱਲਣ ਦੀ ਵੀ ਜਾਣਕਾਰੀ ਮਿਲੀ ਹੈ,ਜਿਸ ਦੇ ਨਾਲ ਦਰੱਖਤਾਂ ਦਾ ਵੀ ਕਾਫ਼ੀ ਨੁਕਸਾਨ ਹੋਇਆ ਹੈ।Fatehgarh Sahib Sirhind-Bhakra Canal Water Over Flow ਤਾਜ਼ਾ ਮਿਲੀ ਜਾਣਕਾਰੀ ਅਨੁਸਾਰ ਫਤਿਹਗੜ੍ਹ ਸਾਹਿਬ 'ਚ ਸਰਹਿੰਦ ਭਾਖੜਾ ਨਹਿਰ ਵਿੱਚ ਪਾਣੀ ਦੇ ਓਵਰ ਫਲੋਅ ਹੋ ਜਾਣ ਦੀ ਜਾਣਕਾਰੀ ਮਿਲੀ ਹੈ,ਜਿਸ ਕਾਰਨ ਲੋਕਾਂ 'ਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਹੈ।Fatehgarh Sahib Sirhind-Bhakra Canal Water Over Flow ਭਾਖੜਾ ਨਹਿਰ ਦਾ ਪਾਣੀ ਨਹਿਰ ਦੇ ਕਿਨਾਂਰਿਆਂ ਤੱਕ ਪਹੁੰਚ ਚੁੱਕਿਆ ਹੈ।ਅੱਜ ਸਵੇਰੇ ਚੱਲੀ ਹਨ੍ਹੇਰੀ ਕਾਰਨ ਭਾਖੜਾ ਨਹਿਰ 'ਚ ਦਰੱਖਤ ਡਿੱਗ ਗਏ ਹਨ,ਜਿਸ ਕਾਰਨ ਭਾਖੜਾ ਨਹਿਰ ਦਾ ਪਾਣੀ ਓਵਰ ਫਲੋਅ ਹੋ ਗਿਆ ਹੈ।Fatehgarh Sahib Sirhind-Bhakra Canal Water Over Flow ਆਸ-ਪਾਸ ਪਿੰਡਾਂ ਦੇ ਲੋਕ ਖੁਦ ਹੀ ਨਹਿਰ ਦੀ ਸਫਾਈ ਕਰਨ ਲਗੇ ਹਨ। -PTCNews


Top News view more...

Latest News view more...