ਅਵਾਰਾ ਪਸ਼ੂਆਂ ਨੇ ਮਾਰੀ ਮੋਟਰਸਾਈਕਲ ਨੂੰ ਟੱਕਰ, ਮੌਕੇ ‘ਤੇ ਦਾਦੇ-ਪੋਤੀ ਦੀ ਮੌਤ

Fatehgarh Sahib

ਅਵਾਰਾ ਪਸ਼ੂਆਂ ਨੇ ਮਾਰੀ ਮੋਟਰਸਾਈਕਲ ਨੂੰ ਟੱਕਰ, ਮੌਕੇ ‘ਤੇ ਦਾਦੇ-ਪੋਤੀ ਦੀ ਮੌਤ,ਸ੍ਰੀ ਫਤਹਿਗੜ੍ਹ ਸਾਹਿਬ: ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਅਵਾਰਾ ਪਸ਼ੂਆਂ ਵਲੋਂ ਇਕ ਮੋਟਰਸਾਈਕਲ ਨੂੰ ਟੱਕਰ ਮਾਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਦਾਦੇ-ਪੋਤੀ ਦੀ ਮੌਕੇ ‘ਤੇ ਮੌਤ ਹੋ ਗਈ ਅਤੇ 2 ਬੱਚੇ ਜ਼ਖਮੀ ਦੱਸੇ ਜਾ ਰਹੇ ਹਨ।

Fatehgarh Sahib ਮਿਲੀ ਜਾਣਕਾਰੀ ਮੁਤਾਬਕ ਗੁਰਦੁਆਰਾ ਸ੍ਰੀ ਜੋਤੀ ਸਰੂਪ ਤੋਂ ਮੱਥਾ ਟੇਕ ਵਾਪਸ ਆ ਰਹੇ ਬਜ਼ੁਰਗ ਨੂੰ ਆਵਾਰਾ ਸਾਨ ਨੇ ਟੱਕਰ ਮਾਰ ਦਿੱਤੀ,ਜਿਸ ਕਾਰਨ ਮੋਟਰਸਾਈਕਲ ਉਥੇ ਜਾਂ ਰਹੇ ਇਕ ਟਰਾਲੇ ਥੱਲੇ ਜਾ ਵੜਿਆ।

ਹੋਰ ਪੜ੍ਹੋ: ਕੈਨੇਡਾ ਪੜ੍ਹਨ ਗਏ ਪੰਜਾਬੀ ਨੌਜਵਾਨ ਦੀ ਮੌਤ, ਪਰਿਵਾਰ ‘ਤੇ ਟੁੱਟਿਆ ਦੁੱਖਾਂ ਦਾ ਪਹਾੜ

ਮੌਕੇ ‘ਤੇ ਪਹੁੰਚੇ ਸ੍ਰੀ ਫਤਹਿਗੜ੍ਹ ਸਹਿਬ ਥਾਣੇ ਦੇ ਇੰਸਪੈਕਟਰ ਬਲਦੇਵ ਸਿੰਘ ਨੇ ਦੱਸਿਆ ਕਿ ਜੋਤੀ ਸਰੂਪ ਗੁਰਦੁਆਰਾ ਸਾਹਿਬ ਮੋੜ ‘ਤੇ ਅਵਾਰਾ ਜਾਨਵਰ ਆਪਸ ‘ਚ ਲੜ ਰਹੇ ਸੀ ਤਾਂ ਲੜਦੇ ਲੜਦੇ ਉਹਨਾਂ ਇਕ ਮੋਟਰਸਾਈਕਲ ਨੂੰ ਟੱਕਰ ਮਾਰੀ ਅਤੇ ਮੋਟਰਸਾਈਕਲ ਓਥੋਂ ਜਾ ਰਹੇ ਟਰਾਲੇ ਥੱਲੇ ਜਾ ਵੜਿਆ।

Fatehgarh Sahib ਜਿਸ ਕਾਰਨ ਇਕ ਬਜ਼ੁਰਗਅਤੇ ਇਕ ਬੱਚੀ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਦੋ ਬੱਚੇ ਜ਼ਖਮੀ ਹਨ ਜਿਨ੍ਹਾਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਫਿਲਹਾਲ ਪੁਲਿਸ ਨੇ ਲਾਸ਼ਾਂ ਨੂੰ ਬ੍ਰਾਮਦ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ

-PTC News