Fri, Apr 19, 2024
Whatsapp

ਕਾਂਗਰਸ ਸਿੱਖ ਕਤਲੇਆਮ ਦੇ ਪੀੜਤਾਂ ਦੇ ਜਖ਼ਮਾਂ ‘ਤੇ ਛਿੜਕ ਰਹੀ ਹੈ ਨਮਕ : ਸੁਖਬੀਰ ਬਾਦਲ

Written by  Shanker Badra -- January 16th 2019 07:34 PM -- Updated: January 17th 2019 04:31 PM
ਕਾਂਗਰਸ ਸਿੱਖ ਕਤਲੇਆਮ ਦੇ ਪੀੜਤਾਂ ਦੇ ਜਖ਼ਮਾਂ ‘ਤੇ ਛਿੜਕ ਰਹੀ ਹੈ ਨਮਕ : ਸੁਖਬੀਰ ਬਾਦਲ

ਕਾਂਗਰਸ ਸਿੱਖ ਕਤਲੇਆਮ ਦੇ ਪੀੜਤਾਂ ਦੇ ਜਖ਼ਮਾਂ ‘ਤੇ ਛਿੜਕ ਰਹੀ ਹੈ ਨਮਕ : ਸੁਖਬੀਰ ਬਾਦਲ

ਕਾਂਗਰਸ ਸਿੱਖ ਕਤਲੇਆਮ ਦੇ ਪੀੜਤਾਂ ਦੇ ਜਖ਼ਮਾਂ ‘ਤੇ ਛਿੜਕ ਰਹੀ ਹੈ ਨਮਕ : ਸੁਖਬੀਰ ਬਾਦਲ:ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਫਤਿਹਗੜ੍ਹ ਸਾਹਿਬ ਵਿਖੇ ਪਾਰਟੀ ਵਰਕਰਾਂ ਨਾਲ ਮੀਟਿੰਗ ਕਰਕੇ ਵਰਕਰਾਂ ਨੂੰ ਆ ਰਹੀਆਂ ਸਮੱਸਿਆਵਾਂ ਸੁਣੀਆਂ ਹਨ। [caption id="attachment_241444" align="aligncenter" width="300"]Fatehgarh Sahib Sukhbir Badal party workers Meeting ਕਾਂਗਰਸ ਸਿੱਖ ਕਤਲੇਆਮ ਦੇ ਪੀੜਤਾਂ ਦੇ ਜਖ਼ਮਾਂ ‘ਤੇ ਛਿੜਕ ਰਹੀ ਹੈ ਨਮਕ : ਸੁਖਬੀਰ ਬਾਦਲ[/caption] ਇਸ ਦੌਰਾਨ ਸੁਖਬੀਰ ਬਾਦਲ ਨੇ ਵਰਕਰਾਂ ਨਾਲ ਮੀਟਿੰਗ ਕਰਦੇ ਹੋਏ ਕਿਹਾ ਕਿ ਪਿਛਲੇ ਦਿਨੀ ਪੰਜਾਬ ਵਿੱਚ ਹੋਈਆਂ ਪੰਚਾਇਤੀ ਚੋਣਾਂ ਦੌਰਾਨ ਕਾਂਗਰਸੀ ਵਿਧਾਇਕਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨਾਲ ਬਹੁਤ ਜ਼ਿਆਦਾ ਧੱਕਾ ਕੀਤਾ ਹੈ। [caption id="attachment_241443" align="aligncenter" width="300"]Fatehgarh Sahib Sukhbir Badal party workers Meeting ਕਾਂਗਰਸ ਸਿੱਖ ਕਤਲੇਆਮ ਦੇ ਪੀੜਤਾਂ ਦੇ ਜਖ਼ਮਾਂ ‘ਤੇ ਛਿੜਕ ਰਹੀ ਹੈ ਨਮਕ : ਸੁਖਬੀਰ ਬਾਦਲ[/caption] ਇਸ ਦੌਰਾਨ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਦੇ ਦਿੱਲੀ ਪ੍ਰਧਾਨਗੀ ਸਮਾਰੋਹ ਵਿਚ ਜਗਦੀਸ ਟਾਇਟਲਰ ਨੂੰ ਫਰੰਟ ਸੀਟ ‘ਤੇ ਬਿਠਾਉਣ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਈ ਸਵਾਲ ਚੁੱਕੇ ਹਨ।ਉਹਨਾਂ ਦਾ ਕਹਿਣਾ ਹੈ ਕਾਂਗਰਸ ਸਿੱਖ ਕਤਲੇਆਮ ਦੇ ਪੀੜਤਾਂ ਦੇ ਜਖ਼ਮਾਂ ‘ਤੇ ਨਮਕ ਛਿੜਕ ਰਹੀ ਹੈ।ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਪਤਾ ਹੈ ਕਿ ਜਗਦੀਸ਼ ਟਾਈਟਲਰ ਕੌਣ ਹੈ ਤੇ ਉਸਤੇ ਕੀ ਇਲਜ਼ਾਮ ਹਨ, ਇਸਦੇ ਬਾਵਜੂਦ ਵੀ ਕਾਂਗਰਸ ਉਸਨੂੰ ਮਾਨ ਸਨਮਾਣ ਕਿਉਂ ਦੇ ਰਹੀ ਹੈ ? [caption id="attachment_241445" align="aligncenter" width="300"]Fatehgarh Sahib Sukhbir Badal party workers Meeting ਕਾਂਗਰਸ ਸਿੱਖ ਕਤਲੇਆਮ ਦੇ ਪੀੜਤਾਂ ਦੇ ਜਖ਼ਮਾਂ ‘ਤੇ ਛਿੜਕ ਰਹੀ ਹੈ ਨਮਕ : ਸੁਖਬੀਰ ਬਾਦਲ[/caption] ਇਸ ਨੂੰ ਲੈ ਕੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਰਾਹੁਲ ਗਾਂਧੀ ‘ਤੇ ਸਵਾਲ ਚੁੱਕੇ ਹਨ।ਉਨ੍ਹਾਂ ਨੇ ਕਿਹਾ, ਰਾਹੁਲ ਸਭ ਕੁਝ ਕਰ ਰਹੇ ਹਨ, ਜੋ ਉਨ੍ਹਾਂ ਦੇ ਪਰਿਵਾਰ ਨੇ ਕੀਤਾ ਸੀ।ਉਨ੍ਹਾਂ ਨੇ ਆਖਰਕਾਰ ਦਿਖਾ ਹੀ ਦਿੱਤਾ ਹੈ ਕਿ ਸਿੱਖਾਂ ਲਈ ਉਨ੍ਹਾਂ ਦੇ ਮਨ ‘ਚ ਕੋਈ ਆਦਰ-ਸਤਿਕਾਰ ਨਹੀਂ ਹੈ।ਹਰਸਿਮਰਤ ਨੇ ਕਿਹਾ ਕਿ ਜਲਦ ਹੀ ਅਦਾਲਤ ਤੋਂ ਟਾਈਟਲਰ ਨੂੰ ਵੀ ਸਜ਼ਾ ਮਿਲੇਗੀ। -PTCNews


Top News view more...

Latest News view more...