ਫਤਿਹਵੀਰ ਦੀ ਆਤਮਿਕ ਸ਼ਾਂਤੀ ਲਈ ਰੱਖੇ ਪਾਠ ਦਾ ਕੱਲ੍ਹ ਪਵੇਗਾ ਭੋਗ, ਦਾਦੇ ਵੱਲੋਂ ਕੀਤੀ ਗਈ ਇਹ ਅਪੀਲ

ਫਤਿਹਵੀਰ ਦੀ ਆਤਮਿਕ ਸ਼ਾਂਤੀ ਲਈ ਰੱਖੇ ਪਾਠ ਦਾ ਕੱਲ੍ਹ ਪਵੇਗਾ ਭੋਗ, ਦਾਦੇ ਵੱਲੋਂ ਕੀਤੀ ਗਈ ਇਹ ਅਪੀਲ,ਸੰਗਰੂਰ: ਪਿਛਲੇ ਦਿਨੀਂ ਸੰਗਰੂਰ ਦੇ ਪਿੰਡ ਭਗਵਾਨਪੁਰਾ ‘ਚ 2 ਸਾਲ ਦਾ ਮਾਸੂਮ ਫਤਿਹਵੀਰ 140 ਫੁੱਟ ਦੇ ਕਰੀਬ ਡੂੰਘੇ ਬੋਰਵੈੱਲ ‘ਚ ਡਿੱਗ ਗਿਆ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ ਸੀ।

2 ਸਾਲਾ ਫ਼ਤਿਹਵੀਰ ਦੀ ਆਤਮਿਕ ਸ਼ਾਂਤੀ ਲਈ ਰੱਖੇ ਸਹਿਜ ਪਾਠ ਦੇ ਭੋਗ 20 ਜੂਨ ਦਿਨ ਵੀਰਵਾਰ ਨੂੰ ਨਵੀਂ ਦਾਣਾ ਮੰਡੀ ਸੁਨਾਮ ਵਿਖੇ ਦੁਪਹਿਰ 1 ਵਜੇ ਪਾਏ ਜਾਣਗੇ।

ਹੋਰ ਪੜ੍ਹੋ: ਬਿਹਾਰ ਸਰਕਾਰ ਦਾ ਵੱਡਾ ਫੈਸਲਾ, ‘ਮਾਂ-ਬਾਪ ਦੀ ਸੇਵਾ ਨਾ ਕਰਨ ‘ਤੇ ਬੱਚਿਆਂ ਨੂੰ ਜਾਣਾ ਪਵੇਗਾ ਜੇਲ੍ਹ’

ਫਤਿਹਵੀਰ ਦੀ ਦਾਦਾ ਜੀ ਵੱਲੋਂ ਸਮੂਹ ਸੰਗਤ ਨੂੰ ਕੱਲ ਪੈਣ ਵਾਲੇ ਭੋਗ ਲਈ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਫ਼ਤਿਹ ਨੂੰ ਭੋਗ ‘ਤੇ ਆ ਕੇ ਸ਼ਰਧਾ ਦੇ ਫੁੱਲ ਭੇਂਟ ਕਰ ਸਕਦਾ ਹੈ, ਪਰਿਵਾਰ ਵੱਲੋਂ ਕਿਸੇ ਲਈ ਵੀ ਕੋਈ ਰੋਕ ਟੋਕ ਨਹੀਂ ਹੈ।

ਜ਼ਿਕਰਯੋਗ ਹੈ ਕਿ ਫ਼ਤਹਿਵੀਰ ਸਿੰਘ 6 ਜੂਨ ਨੂੰ ਆਪਣੇ ਖੇਤ ਵਿਚ ਬਣੇ ਹੋਏ ਬੋਰਵੈੱਲ ਵਿਚ ਡਿੱਗ ਪਿਆ ਸੀ। ਉਸ ਨੂੰ ਬਚਾਉਣ ਲਈ ਵੱਖ-ਵੱਖ ਟੀਮਾਂ ਲੱਗੀਆਂ ਹੋਈਆਂ ਸਨ, ਪਰ 11 ਜੂਨ ਨੂੰ ਤੜਕੇ ਸਵੇਰੇ ਸਵਾ 5 ਵਜੇ ਦੇ ਕਰੀਬ ਫਤਿਹਵੀਰ ਨੂੰ ਬਾਹਰ ਤਾਂ ਕੱਢ ਲਿਆ ਗਿਆ ਪਰ ਉਦੋਂ ਤੱਕ ਉਹ ਦੁਨੀਆ ਨੂੰ ਅਲਵਿਦਾ ਆਖ ਗਿਆ। ਜਿਸ ਤੋਂ ਬਾਅਦ ਸੂਬੇ ਭਰ ‘ਚ ਸੋਗ ਦੀ ਲਹਿਰ ਦੌੜ ਗਈ।

-PTC News