Thu, Apr 18, 2024
Whatsapp

ਕੁੱਝ ਦਿਨ ਪਹਿਲਾਂ ਹੀ ਹੋ ਗਈ ਸੀ ਫਤਹਿਵੀਰ ਦੀ ਮੌਤ , PGI ਨੇ ਕੀਤਾ ਖ਼ੁਲਾਸਾ

Written by  Shanker Badra -- June 11th 2019 03:42 PM
ਕੁੱਝ ਦਿਨ ਪਹਿਲਾਂ ਹੀ ਹੋ ਗਈ ਸੀ ਫਤਹਿਵੀਰ ਦੀ ਮੌਤ , PGI ਨੇ ਕੀਤਾ ਖ਼ੁਲਾਸਾ

ਕੁੱਝ ਦਿਨ ਪਹਿਲਾਂ ਹੀ ਹੋ ਗਈ ਸੀ ਫਤਹਿਵੀਰ ਦੀ ਮੌਤ , PGI ਨੇ ਕੀਤਾ ਖ਼ੁਲਾਸਾ

ਕੁੱਝ ਦਿਨ ਪਹਿਲਾਂ ਹੀ ਹੋ ਗਈ ਸੀ ਫਤਹਿਵੀਰ ਦੀ ਮੌਤ , PGI ਨੇ ਕੀਤਾ ਖ਼ੁਲਾਸਾ:ਚੰਡੀਗੜ੍ਹ : 2 ਸਾਲ ਦੇ ਫਤਹਿਵੀਰ ਦੀ ਮੌਤ ਕੁੱਝ ਦਿਨ ਪਹਿਲਾਂ ਹੀ ਹੋ ਗਈ ਸੀ। ਜਦੋਂ ਅੱਜ ਸਵੇਰੇ ਫਤਹਿਵੀਰ ਨੂੰ ਚੰਡੀਗੜ੍ਹ ਦੇ ਪੀ.ਜੀ.ਆਈ. ਲਿਜਾਇਆ ਗਿਆ ਤਾਂ ਉਹ ਮ੍ਰਿਤਕ ਅਵਸਥਾ ਵਿੱਚ ਸੀ।ਇਹ ਪ੍ਰਗਟਾਵਾ ਪੀ.ਜੀ.ਆਈ. ਵੱਲੋਂ ਜਾਰੀ ਇੱਕ ਬਿਆਨ ਵਿੱਚ ਕੀਤਾ ਗਿਆ ਹੈ।ਇਸ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਫਤਹਿਵੀਰ ਪੁੱਤਰ ਸੁਖਵਿੰਦਰ ਸਿੰਘ ਉਮਰ 2 ਸਾਲ ਵਾਸੀ ਪਿੰਡ ਭਗਵਾਨਪੁਰਾ ਜ਼ਿਲਾ ਸੰਗਰੂਰ ਨੂੰ 11 ਜੂਨ ਨੂੰ ਸਵੇਰੇ 7.24 ਮਿੰਟ 'ਤੇ ਹਸਪਤਾਲ ਵਿੱਚ ਬੱਚਿਆਂ ਦੇ ਐਮਰਜੈਂਸੀ ਵਾਰਡ ਵਿੱਚ ਲਿਜਾਇਆ ਗਿਆ ਸੀ, ਇਸ ਦੌਰਾਨ ਉਸਦੇ ਦਿਲ ਦੀ ਧੜਕਣ ਅਤੇ ਸਾਹ ਬੰਦ ਸਨ। [caption id="attachment_305464" align="aligncenter" width="300"]fatehveer singh Death few days ago , PGI Exposure ਕੁੱਝ ਦਿਨ ਪਹਿਲਾਂ ਹੀ ਹੋ ਗਈ ਸੀ ਫਤਹਿਵੀਰ ਦੀ ਮੌਤ , PGI ਨੇ ਕੀਤਾ ਖ਼ੁਲਾਸਾ[/caption] ਇਸ ਦੌਰਾਨ ਬਿਆਨ ਵਿੱਚ ਦੱਸਿਆ ਗਿਆ ਕਿ ਡਾਕਟਰ ਬਾਈ.ਐੱਸ. ਬਾਂਸਲ ਅਤੇ ਐੱਸ ਕੁਮਾਰ ਨੇ ਉਸਦਾ ਪੋਸਟਮਾਰਟਮ ਕੀਤਾ ਹੈ।ਜਿਸ ਵਿੱਚ ਖ਼ੁਲਾਸਾ ਹੋਇਆ ਕਿ ਉਸਦੀ ਮੌਤ ਕੁੱਝ ਦਿਨ ਪਹਿਲਾਂ ਹੋ ਗਈ ਸੀ।ਫਤਹਿਵੀਰ ਦੀ ਵਿਸਥਾਰਤ ਰਿਪੋਰਟ ਬਾਅਦ ਵਿੱਚ ਆਵੇਗੀ। [caption id="attachment_305465" align="aligncenter" width="300"]fatehveer singh Death few days ago , PGI Exposure ਕੁੱਝ ਦਿਨ ਪਹਿਲਾਂ ਹੀ ਹੋ ਗਈ ਸੀ ਫਤਹਿਵੀਰ ਦੀ ਮੌਤ , PGI ਨੇ ਕੀਤਾ ਖ਼ੁਲਾਸਾ[/caption] ਦੱਸ ਦੇਈਏ ਕਿ ਸੁਨਾਮ ਦੇ ਨੇੜਲੇ ਪਿੰਡ ਭਗਵਾਨਪੁਰਾ 'ਚ 140 ਫੁੱਟ ਡੂੰਘੇ ਬੋਰਵੈੱਲ 'ਚ 5 ਦਿਨਾਂ ਤੋ ਫਸੇ ਦੋ ਸਾਲਾ ਬੱਚੇ ਫ਼ਤਿਹਵੀਰ ਸਿੰਘ ਨੂੰ ਅਖੀਰ 125 ਘੰਟਿਆਂ ਮਗਰੋਂ ਅੱਜ ਸਵੇਰੇ 5:15 ਵਜੇ ਦੇ ਆਸ ਪਾਸ ਬੋਰਵੈੱਲ ਵਿਚੋਂ ਬਾਹਰ ਕੱਢ ਲਿਆ ਹੈ।ਇਸ ਦੌਰਾਨ ਬੋਰ ਵਿੱਚੋਂ ਕੱਢਣ ਸਾਰ ਹੀ ਬੱਚੇ ਨੂੰ ਚੰਡੀਗੜ੍ਹ ਦੇ ਪੀ.ਜੀ.ਆਈ. ਲਿਜਾਇਆ ਗਿਆ ,ਜਿਥੇ PGI ਦੇ ਡਾਕਟਰਾਂ ਨੇ ਫਤਿਹਵੀਰ ਨੂੰ ਮ੍ਰਿਤਕ ਐਲਾਨ ਦਿੱਤਾ ਹੈ। [caption id="attachment_305462" align="aligncenter" width="300"]fatehveer singh Death few days ago , PGI Exposure ਕੁੱਝ ਦਿਨ ਪਹਿਲਾਂ ਹੀ ਹੋ ਗਈ ਸੀ ਫਤਹਿਵੀਰ ਦੀ ਮੌਤ , PGI ਨੇ ਕੀਤਾ ਖ਼ੁਲਾਸਾ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਫਤਿਹਵੀਰ ਦੇ ਅੰਤਿਮ ਸਸਕਾਰ ਮੌਕੇ ਭੜਕੇ ਲੋਕ , ਸ਼ਮਸ਼ਾਨ ਘਾਟ ‘ਚ ਪੰਜਾਬ ਸਰਕਾਰ ਖਿਲਾਫ਼ ਕੀਤੀ ਨਾਅਰੇਬਾਜ਼ੀ ਜ਼ਿਕਰਯੋਗ ਹੈ ਕਿ ਜ਼ਿਲ੍ਹਾ ਸੰਗਰੂਰ ਦੇ ਪਿੰਡ ਭਗਵਾਨਪੁਰਾ ’ਚ ਬੀਤੀ 6 ਜੂਨ ਦਿਨ ਵੀਰਵਾਰ ਨੂੰ ਸ਼ਾਮ ਚਾਰ ਵਜੇ ਦੋ ਸਾਲਾਂ ਫ਼ਤਿਹਵੀਰ ਖੇਡਦੇ ਸਮੇਂ 150 ਫ਼ੁੱਟ ਡੂੰਘੇ ਬੋਰਵੈੱਲ ’ਚ ਡਿੱਗ ਗਿਆ ਸੀ।ਫਤਿਹਵੀਰ ਨੂੰ ਬਚਾਉਣ ਲਈ ਵੀਰਵਾਰ ਤੋਂ ਹੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ ਪਰ ਪ੍ਰਸ਼ਾਸਨ ਅਤੇ ਸਰਕਾਰ ਦੀ ਸੁਸਤ ਰਫ਼ਤਾਰ ਕਾਰਨ 5 ਦਿਨ ਦਾ ਸਮਾਂ ਲੱਗ ਗਿਆ ਹੈ।ਇਸ ਦੌਰਾਨ ਰੇਸਕਿਊ ਆਪਰੇਸ਼ਨ 'ਚ ਲੱਗੀ ਐੱਨ.ਡੀ.ਆਰ.ਐੱਫ. ਦੀ ਟੀਮ ਨੂੰ ਸਫ਼ਲਤਾ ਨਾ ਮਿਲਣ ਮੌਕੇ 'ਤੇ ਫ਼ੌਜ ਨੂੰ ਸੱਦਿਆ ਗਿਆ ਸੀ। -PTCNews


Top News view more...

Latest News view more...