ਮੁੱਖ ਖਬਰਾਂ

ਗੁਰਾਇਆ ਦੇ ਨੇੜਲੇ ਪਿੰਡ ਫਲਪੋਤਾ 'ਚ ਪਿਓ-ਪੁੱਤ ਨੇ ਕੀਤੀ ਖ਼ੁਦਕੁਸ਼ੀ , ਜਾਂਚ ‘ਚ ਜੁਟੀ ਪੁਲਿਸ

By Shanker Badra -- July 08, 2020 1:07 pm -- Updated:Feb 15, 2021

ਗੁਰਾਇਆ ਦੇ ਨੇੜਲੇ ਪਿੰਡ ਫਲਪੋਤਾ 'ਚ ਪਿਓ-ਪੁੱਤ ਨੇ ਕੀਤੀ ਖ਼ੁਦਕੁਸ਼ੀ , ਜਾਂਚ ‘ਚ ਜੁਟੀ ਪੁਲਿਸ:ਗੁਰਾਇਆ : ਜਲੰਧਰ ‘ਚ ਥਾਣਾ ਗੁਰਾਇਆ ਅਧੀਨ ਪੈਂਦੇ ਪਿੰਡ ਫਲਪੋਤਾ ਵਿਖੇ ਇੱਕ ਹੀ ਰਾਤ ਪਿਓ ਪੁੱਤ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਪੁਲਿਸ ਨੇ ਲਾਸ਼ਾਂ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਪਹੁੰਚਾ ਦਿੱਤੀਆਂ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Father and son suicide in Goraya Jalandhar ਗੁਰਾਇਆ ਦੇ ਨੇੜਲੇ ਪਿੰਡ ਫਲਪੋਤਾ 'ਚ ਪਿਓ-ਪੁੱਤ ਨੇ ਕੀਤੀ ਖ਼ੁਦਕੁਸ਼ੀ , ਜਾਂਚ ‘ਚ ਜੁਟੀ ਪੁਲਿਸ

ਮਿਲੀ ਜਾਣਕਾਰੀ ਮੁਤਾਬਕ ਬਾਪ-ਬੇਟਾ ਮਾਨਸਿਕ ਤੌਰ 'ਤੇ ਪਰੇਸ਼ਾਨ ਸਨ। ਪਿੰਡ ਵਾਸੀਆਂ ਦੇ ਦੱਸਣ ਮੁਤਾਬਕ ਮਲਕੀਤ ਰਾਮ ਜੋ ਕਿ ਮਾਨਸਿਕ ਤੌਰ 'ਤੇ ਪਰੇਸ਼ਾਨ ਸੀ ਤੇ ਪਿੰਡ 'ਚ ਅਕਸਰ ਬਿਨ੍ਹਾਂ ਵਜ੍ਹਾ ਘੁੰਮਦਾ ਫਿਰਦਾ ਸੀ। ਉਹ ਗੋਰਾਇਆ 'ਚ ਇਕ ਫਰਨੀਚਰ ਦੀ ਦੁਕਾਨ 'ਤੇ ਕੰਮ ਕਰਦਾ ਸੀ। ਆਪਣੇ ਪਿਤਾ ਨੂੰ ਇਸ ਹਾਲਤ 'ਚ ਵੇਖ ਕੇ ਉਸ ਦਾ ਨੌਜਵਾਨ ਬੇਟਾ ਰਿੰਕੂ ਵੀ ਪਰੇਸ਼ਾਨ ਰਹਿਣ ਲੱਗ ਪਿਆ।

ਇਸੇ ਪ੍ਰੇਸ਼ਾਨੀ ਕਾਰਨ ਬੀਤੀ ਰਾਤ ਉਸ ਦੇ ਪੁੱਤਰ ਰਿੰਕੂ (40) ਸਾਲ ਨੇ ਪੱਖੇ ਨਾਲ ਲਟਕ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ। ਉਸ ਵਕਤ ਉਸ ਦੀ ਮਾਤਾ ਨਾਨਕੇ ਘਰ ਗਈ ਹੋਈ ਸੀ। ਇਸ ਮਗਰੋਂ ਉਸ ਦੇ ਪਿਤਾ ਮਲਕੀਤ ਰਾਮ ਨੇ ਪੀ.ਏ.ਪੀ. ਚੌਕ ਜਲੰਧਰ ਇਲਾਕੇ ਵਿਚ ਸਲਫਾਸ ਦੀਆਂ ਗੋਲੀਆਂ ਖਾ ਕੇ ਆਤਮ ਹੱਤਿਆ ਕਰ ਲਈ ਹੈ।

Father and son suicide in Goraya Jalandhar ਗੁਰਾਇਆ ਦੇ ਨੇੜਲੇ ਪਿੰਡ ਫਲਪੋਤਾ 'ਚ ਪਿਓ-ਪੁੱਤ ਨੇ ਕੀਤੀ ਖ਼ੁਦਕੁਸ਼ੀ , ਜਾਂਚ ‘ਚ ਜੁਟੀ ਪੁਲਿਸ

ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੋਵੇਂ ਮ੍ਰਿਤਕ ਪਿਓ-ਪੁੱਤ ਕੋਲੋਂ ਪੁਲਿਸ ਨੂੰ ਕੋਈ ਸੁਸਾਈਡ ਨੋਟ ਵੀ ਨਹੀਂ ਮਿਲਿਆ। ਇਸ ਦੌਰਾਨ ਦੋਵਾਂ ਦੀ ਮੌਤ ਨਾਲ ਪਿੰਡ 'ਚ ਸੋਗ ਦੀ ਲਹਿਰ ਦੌੜ ਗਈ ਹੈ। ਪੁਲਿਸ ਨੇ ਪਿਓ ਪੁੱਤ ਦੀ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਿਲੌਰ ਭੇਜ ਦਿੱਤੀ ਹੈ।
-PTCNews

  • Share