Advertisment

ਭਿਆਨਕ ਹਾਦਸੇ ਵਿੱਚ ਪਿਓ ਦੀ ਮੌਕੇ ਤੇ ਮੌਤ, 12 ਸਾਲਾ ਬੱਚਾ ਜ਼ਖ਼ਮੀ

author-image
Riya Bawa
New Update
ਭਿਆਨਕ ਹਾਦਸੇ ਵਿੱਚ ਪਿਓ ਦੀ ਮੌਕੇ ਤੇ ਮੌਤ, 12 ਸਾਲਾ ਬੱਚਾ ਜ਼ਖ਼ਮੀ
Advertisment
publive-image
Advertisment
ਸੁਲਤਾਨਪੁਰ ਲੋਧੀ - ਸੁਲਤਾਨਪੁਰ ਲੋਧੀ ਕਪੂਰਥਲਾ ਰੋਡ ਨੇੜੇ ਮਹਿੰਦਰਾ ਪਿਕਅਪ ਅਤੇ ਮੋਟਰਸਾਈਕਲ ਦੀ ਹੋਈ ਭਿਆਨਕ ਟੱਕਰ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਇਕ ਬੱਚਾ ਭਿਆਨਕ ਰੂਪ ਵਿਚ ਜ਼ਖ਼ਮੀ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ | ਦੱਸ ਦੇਈਏ ਕਿ ਪਿਕਅਪ ਗੱਡੀ ਦਾ ਅਚਾਨਕ ਸੰਤੁਲਨ ਵਿਗੜ ਗਿਆ ਤੇ ਗੱਡੀ ਪਲਟ ਕੇ ਦੂਸਰੀ ਸਾਈਡ 'ਤੇ ਸੁਲਤਾਨਪੁਰ ਲੋਧੀ ਤੋਂ ਪਿੰਡ ਰਣਧੀਰਪੁਰ ਨੂੰ ਜਾ ਰਹੇ ਇਕ ਮੋਟਰਸਾਈਕਲ ਨਾਲ ਜਾ ਟਕਰਾਈ। publive-image ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਬ ਇੰਸਪੈਕਟਰ ਤਰਸੇਮ ਸਿੰਘ ਨੇ ਦੱਸਿਆ ਕਿ ਮਹਿੰਦਰਾ ਪਿਕਅੱਪ ਕਪੂਰਥਲਾ ਸਾਈਡ ਤੋਂ ਸੁਲਤਾਨਪੁਰ ਲੋਧੀ ਆ ਰਹੀ ਸੀ ਜਿਸ ਨੂੰ ਡਰਾਈਵਰ ਅਵਤਾਰ ਸਿੰਘ ਵਾਸੀ ਸੈਫਲਾਬਾਦ ਚਲਾ ਰਿਹਾ ਸੀ ਜਿਸਦਾ ਅਚਾਨਕ ਸਤੁੰਲਨ ਵਿਗੜ ਗਿਆ ਤੇ ਗੱਡੀ ਪੱਲਟ ਕੇ ਦੂਸਰੀ ਸਾਈਡ ਤੇ ਸੁਲਤਾਨਪੁਰ ਲੋਧੀ ਤੋਂ ਪਿੰਡ ਰਣਧੀਰਪੁਰ ਨੂੰ ਜਾ ਰਹੇ ਇੱਕ ਮੋਟਰਸਾਈਕਲ ਸਪਲੈਂਡਰ ਨਾਲ ਜਾ ਟਕਰਾਈ ਜਿਸ ਨਾਲ ਮੋਟਰਸਾਈਕਲ ਗੱਡੀ ਦੇ ਹੇਠਾਂ ਆ ਗਿਆ। publive-image ਮੋਟਰਸਾਈਕਲ ਸਵਾਰ ਸੁਖਵਿੰਦਰ ਸਿੰਘ (45) ਪੁਤਰ ਤਾਰਾ ਸਿੰਘ ਵਾਸੀ ਰਣਧੀਰਪੁਰ ਅਤੇ ਉਸਦਾ ਬੇਟਾ ਅਮਨਪ੍ਰੀਤ ਸਿੰਘ (13) ਜੋ ਇਸ ਘਟਨਾ ਵਿੱਚ ਗੰਭੀਰ ਰੂਪ ਵਿੱਚ ਜਖਮੀ ਹੋ ਗਏ ਸਨ ਜਿਹਨਾਂ ਨੂੰ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦਾਖਲ ਕਰਵਾਇਆ ਗਿਆ। ਸਿਵਲ ਹਸਪਤਾਲ ਡਿਊਟੀ ਡਾਕਟਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਪੁਤਰ ਤਾਰਾ ਸਿੰਘ ਵਾਸੀ ਰਣਧੀਰਪੁਰ ਦੀ ਮੌਤ ਹੋ ਗਈ ਅਤੇ ਉਸਦਾ ਬੇਟਾ 13 ਸਾਲਾ ਅਮਨਪ੍ਰੀਤ ਸਿੰਘ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ ਹੈ ਜਿਸਦਾ ਇਲਾਜ ਡਾਕਟਰਜ਼ ਵਲੋਂ ਕੀਤਾ ਜਾ ਰਿਹਾ ਹੈ। publive-image 2 ਮੋਟਰਸਾਈਕਲਾਂ ਦੀ ਆਹਮੋ ਸਾਹਮਣੇ ਟੱਕਰ 'ਚ ਇੱਕ ਨੌਜਵਾਨ ਦੀ ਮੌਤ , 2 ਗੰਭੀਰ ਜ਼ਖ਼ਮੀ ਸਬ ਇੰਸਪੈਕਟਰ ਤਰਸੇਮ ਸਿੰਘ ਨੇ ਦੱਸਿਆ ਕਿ ਡਰਾਈਵਰ ਅਵਤਾਰ ਸਿੰਘ ਉਹਨਾਂ ਦੀ ਨਿਗਰਾਨੀ ਹੇਠ ਹੈ ਅਤੇ ਤਫਤੀਸ਼ ਚੱਲ ਰਹੀ ਹੈ। ਉਹਨਾਂ ਦੱਸਿਆ ਕਿ ਗੱਡੀ ਡਰਾਈਵਰ ਅਤੇ ਮ੍ਰਿਤਕ ਸੁਖਵਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ‘ਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਗੌਰਤਾਲਾਬ ਹੈ ਕਿ ਬੱਚਾ ਅਮਨਪ੍ਰੀਤ ਸਿੰਘ ਦੀ ਮੰਮੀ ਦੀ ਕੁਝ ਸਮਾਂ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਅੱਜ ਉਸਦੇ ਪਿਤਾ ਸੁਖਵਿੰਦਰ ਸਿੰਘ ਦੀ ਮੌਤ ਹੋਣ ਨਾਲ ਬੱਚਾ ਅਨਾਥ ਹੋ ਗਿਆ। publive-image -PTC News-
punjab-news road-accident sultanpur-lodhi
Advertisment

Stay updated with the latest news headlines.

Follow us:
Advertisment