ਕੁੜੀ ਨੇ ਮੰਗਿਆ ਮਰਜ਼ੀ ਦਾ ਵਰ ਤਾਂ ਪਿਤਾ ਨੇ ਦਿੱਤੀ ਮੌਤ

ਅੱਜ ਦੇ ਮਾਡਰਨ ਯੁਗ ਵਿਚ ਹਰ ਕੰਮ ਇਕ ਦੂਜੇ ਦੀ ਰਜ਼ਾਮੰਦੀ ਨਾਲ ਹੁੰਦੇ ਹਨ , ਤੇ ਵਿਆਹ ਜਿਹੇ ਰਿਸ਼ਤੇ ਤਾਂ ਜ਼ਿੰਦਗੀ ਭਰ ਦੀ ਡੋਰ ਹੁੰਦੀ ਹੈ ਜਿਸਨੂੰ ਮਾਤਾ ਪਿਤਾ ਵੱਲੋਂ ਸੋਚ ਸਮਝ ਕੇ ਬੱਚਿਆਂ ਦੇ ਭਵਿੱਖ ਲਈ ਹੁੰਦੇ ਹਨ , ਪਰ ਇਹ ਸਭ ਸ਼ਾਇਦ ਮਾਨਸਾ ਦੇ ਰਹਿਣ ਵਾਲੇ ਪਰਿਵਾਰ ਨੂੰ ਰਾਸ ਨਹੀਂ ਆਈ ਜਿਥੇ ਪ੍ਰੇਮ ਵਿਆਹ ਕਰਵਾਉਣ ਦੀ ਜਿੱਦ ਨੇ ਅਜਿਹਾ ਕਲੇਸ਼ ਪਾਇਆ ਕਿ ਇਹ ਕਲੇਸ਼ ਖੂਨੀ ਮੋੜ ਲੈਕੇ ਨਿਬੜਿਆ , ਦਰਸਲ ਪ੍ਰੇਮੀ ਦੇ ਨਾਲ ਵਿਆਹ ਤੇ ਅੜੀ ਕੁੜੀ ਦਾ ਪਿੰਡ ਧਿੰਗੜ ਵਿਖੇ ਬਾਪ ਵਲੋਂ ਕਤਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਪੁਲਿਸ ਸਦਰ ਮਾਨਸਾ ਨੇ ਕੁੜੀ ਦੇ ਬਾਪ ਖ਼ਿਲਾਫ਼ ਮਾਮਲਾ ਦਰਜ ਕਰਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਕੁੜੀ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ। ਇਸ ਘਟਨਾ ਨੂੰ ਲੈ ਕੇ ਪਿੰਡ ਵਿਚ ਸੋਗ ਫੈਲਿਆ ਹੋਇਆ ਹੈ।

Raed more : ਪੰਜਾਬ ‘ਚ ਨਹੀਂ ਘਟ ਰਿਹਾ ਕੋਰੋਨਾ ਕਹਿਰ, ਇਹਨਾਂ ਸੂਬਿਆਂ ‘ਚ ਆਏ…

ਦੱਸਣਯੋਗ ਹੈ ਕਿ ਪਿੰਡ ਧਿੰਗੜ ਦੀ ਕੁੜੀ ਖੁਸ਼ਪ੍ਰੀਤ ਕੌਰ ਕਿਸੇ ਇੰਦਰਜੀਤ ਸਿੰਘ ਨਾਮੀ ਵਿਅਕਤੀ ਨਾਲ ਘਰੋਂ ਚਲੀ ਗਈ ਸੀ,ਜੋ ਕੁੱਝ ਦਿਨਾਂ ਬਾਅਦ ਘਰ ਵਾਪਸ ਪਰਤ ਆਈ। ਇਸ ਤੋਂ ਕੁੜੀ ਪਰਿਵਾਰ ਅੱਗੇ ਪ੍ਰੇਮ ਵਿਆਹ ਕਰਵਾਉਣ ਦੀ ਜਿੱਦ ਕਰਨ ਲੱਗੀ, ਜਿਸ ਤੋਂ ਕੁੜੀ ਦਾ ਬਾਪ ਖ਼ਫ਼ਾ ਹੋ ਗਿਆ। 8 ਅਤੇ 9 ਮਈ ਦੀ ਦਰਮਿਆਨੀ ਰਾਤ ਨੂੰ ਕੁੜੀ ਦੇ ਪਿਤਾ ਗੁਰਜੰਟ ਸਿੰਘ ਨੇ ਰਾਤ ਵੇਲੇ ਰੋਟੀ ਵਿਚ ਕੋਈ ਜ਼ਹਿਰੀਲੀ ਚੀਜ਼ ਮਿਲਾ ਦਿੱਤੀ, ਜਿਸ ਤੋਂ ਬਾਅਦ ਬੇਹੋਸ਼ ਹੋਣ ਉਪਰੰਤ ਰਾਤ ਨੂੰ ਹੀ ਗਲ ਘੁੱਟ ਕੇ ਉਸਦਾ ਕਤਲ ਕਰ ਦਿੱਤਾ।Bihar: Two acquitted after ''murdered'' daughter-in-law found aliveRead More : ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਲਾਈਸੈਂਸ ਨਕਲੀ ਹੈ ਤਾਂ ਆਨਲਾਈਨ ਕਰੋ ਚੈੱਕ, ਕਿਵੇਂ ਬਣਾਇਆ ਜਾਵੇ ਨਵਾਂ Driving License

ਥਾਣਾ ਸਦਰ ਮਾਨਸਾ ਦੇ ਮੁਖੀ ਸੰਦੀਪ ਸਿੰਘ ਨੇ ਦੱਸਿਆ ਕਿ ਕੁੜੀ ਦੀ ਲਾਸ਼ ਖੁਰਦ ਬੁਰਦ ਕਰਨ ਤੇ ਸਬੂਤਾਂ ਨੂੰ ਖ਼ਤਮ ਕਰਨ ਲਈ ਹੀ ਅਗਲੀ ਸਵੇਰ ਪਰਿਵਾਰ ਨੇ ਉਸਦਾ ਅੰਤਿਮ ਸਸਕਾਰ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਕੁੜੀ ਪ੍ਰੇਮ ਵਿਆਹ ਕਰਵਾਉਣ ਦੀ ਜਿੱਦ ਕਰ ਰਹੀ ਸੀ, ਜਿਸ ਤੋਂ ਉਸਦਾ ਬਾਪ ਖ਼ਫ਼ਾ ਸੀ ਤੇ ਉਹ ਇਸ ਦੇ ਖ਼ਿਲਾਫ਼ ਸੀ, ਜਿਸ ਕਰਕੇ ਉਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਉਨ੍ਹਾਂ ਦੱਸਿਆ ਕਿ ਪੁਲਸ ਨੇ ਇਸ ਦੇ ਸਾਰੇ ਸਬੂਤ ਇਕੱਠੇ ਕਰਨ ਤੋਂ ਬਾਅਦ ਮ੍ਰਿਤਕ ਕੁੜੀ ਦੇ ਬਾਪ ਗੁਰਜੰਟ ਸਿੰਘ ਵਾਸੀ ਧਿੰਗੜ ਦੇ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਜਿਸ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।