Thu, Apr 25, 2024
Whatsapp

ਇਨਸਾਨੀਅਤ ਹੋਈ ਸ਼ਰਮਸਾਰ,ਕਲਯੁੱਗੀ ਪਿਓ ਨੇ ਨਾਬਾਲਗ ਧੀ ਨਾਲ ਕੀਤਾ ਜਬਰ-ਜ਼ਨਾਹ

Written by  Shanker Badra -- March 14th 2020 04:34 PM
ਇਨਸਾਨੀਅਤ ਹੋਈ ਸ਼ਰਮਸਾਰ,ਕਲਯੁੱਗੀ ਪਿਓ ਨੇ ਨਾਬਾਲਗ ਧੀ ਨਾਲ ਕੀਤਾ ਜਬਰ-ਜ਼ਨਾਹ

ਇਨਸਾਨੀਅਤ ਹੋਈ ਸ਼ਰਮਸਾਰ,ਕਲਯੁੱਗੀ ਪਿਓ ਨੇ ਨਾਬਾਲਗ ਧੀ ਨਾਲ ਕੀਤਾ ਜਬਰ-ਜ਼ਨਾਹ

ਇਨਸਾਨੀਅਤ ਹੋਈ ਸ਼ਰਮਸਾਰ,ਕਲਯੁੱਗੀ ਪਿਓ ਨੇ ਨਾਬਾਲਗ ਧੀ ਨਾਲ ਕੀਤਾ ਜਬਰ-ਜ਼ਨਾਹ:ਅੰਮ੍ਰਿਤਸਰ : ਹਰ ਰੋਜ਼ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ, ਜਿਸ ਨਾਲ ਇਨਸਾਨੀਅਤ ਸ਼ਰਮਸਾਰ ਹੋ ਜਾਂਦੀ ਹੈ। ਅਜਿਹੀ ਹੀ ਇਕ ਘਟਨਾ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ, ਜਿੱਥੇ ਇੱਕ ਕਲਯੁੱਗੀ ਪਿਓ ਵੱਲੋਂ ਆਪਣੀ ਹੀ ਨਾਬਾਲਗ ਧੀ ਨਾਲ ਜਬਰ-ਜ਼ਨਾਹ ਕੀਤਾ ਗਿਆ ਹੈ। ਪੁਲਿਸ ਥਾਣਾ ਖਿਲਚੀਆਂ ਵੱਲੋਂ ਮੁਲਜ਼ਮ ਖਿਲਾਫ ਮਾਮਲਾ ਦਰਜ ਕਰ ਕੇ ਗ੍ਰਿਫਤਾਰ ਕਰ ਲਿਆ ਹੈ। ਪੀੜਤਾਂ ਦੀ ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਬੱਚੀ ਜਿਸਦੀ ਉਮਰ ਮਹਿਜ 14 ਸਾਲ ਹੈ,ਉਹ ਘਰ ਦੇ ਨਾਲ ਵਾਲੀ ਦੁਕਾਨ ਤੋਂ ਪੈਸੇ ਲੈਣ ਗਈ ਸੀ। ਇਸੇ ਦੌਰਾਨ ਲੜਕੀ ਦਾ ਪਿਓ ਵੀ ਉਸਦੇ ਪਿੱਛੇ ਚਲਾ ਗਿਆ। ਜਦੋ ਉਹ ਤਕਰੀਬਨ 2 ਘੰਟੇ ਬਾਅਦ ਵਾਪਿਸ ਘਰ ਆਈ ਤਾਂ ਬੱਚੀ ਬੁਹਤ ਹੀ ਘਬਰਾਈ ਹੋਈ ਸੀ। ਜਦੋਂ ਮਾਂ ਨੇ ਉਸਨੂੰ ਉਸਦੀ ਇਸ ਹਾਲਤ ਦਾ ਕਾਰਨ ਪੁੱਛਿਆ ਤਾਂ ਉਸਨੇ ਪਿਤਾ ਵਲੋਂ ਕੀਤੀ ਗਈ ਸ਼ਰਮਨਾਕ ਕਰਤੂਤ ਬਾਰੇ ਦੱਸਿਆ,ਜਿਸਨੂੰ ਸੁਣ ਕੇ ਉਸਦੀ ਮਾਂ ਹੈਰਾਨ ਹੋ ਗਈ। ਮਾਂ ਦੇ ਬਿਆਨਾਂ ਦੇ ਅਧਾਰ 'ਤੇ ਪਿਤਾ ਨੂੰ ਪੁਲਿਸ ਨੇ ਹਿਰਾਸਤ 'ਚ ਲੈ ਲਿਆ ਹੈ। ਮਹਿਲਾ ਸਬ ਇੰਸਪੈਕਟਰ ਹਰਪ੍ਰੀਤ ਕੌਰ ਦਾ ਕਹਿਣਾ ਹੈ ਕਿ ਲੜਕੀ ਦਾ ਮੈਡੀਕਲ ਕਰਵਾ ਕਿ ਅਗਲੀ ਬਣਦੀ ਕਾਰਵਾਈ ਕੀਤੀ ਜਾਵੇਗੀ। -PTCNews


Top News view more...

Latest News view more...