ਹੋਰ ਖਬਰਾਂ

ਹੈਵਾਨੀਅਤ ਦੀ ਹੱਦ ਪਾਰ, ਕਲਯੁੱਗੀ ਪਿਓ ਨਾਬਾਲਿਗ ਧੀ ਨੂੰ 4 ਸਾਲ ਤੋਂ ਬਣਾਉਂਦਾ ਰਿਹਾ ਹਵਸ ਦਾ ਸ਼ਿਕਾਰ

By Shanker Badra -- July 25, 2020 5:07 pm -- Updated:Feb 15, 2021

ਹੈਵਾਨੀਅਤ ਦੀ ਹੱਦ ਪਾਰ, ਕਲਯੁੱਗੀ ਪਿਓ ਨਾਬਾਲਿਗ ਧੀ ਨੂੰ 4 ਸਾਲ ਤੋਂ ਬਣਾਉਂਦਾ ਰਿਹਾ ਹਵਸ ਦਾ ਸ਼ਿਕਾਰ:ਬਰਨਾਲਾ :  ਪੰਜਾਬ ਸਮੇਤ ਦੇਸ਼ ਭਰ 'ਚ ਬਲਾਤਕਾਰ ਦੀਆਂ ਘਟਨਾਵਾਂ ਖਤਮ ਹੋਣ ਦਾ ਨਾਂ ਹੀ ਨਹੀਂ ਲੈ ਰਹੀਆਂ ਹਨ। ਇਨ੍ਹਾਂ ਘਟਨਾਵਾਂ ਨਾਲ ਸ਼ਰਮਸਾਰ ਕਰਨ ਦਾ ਸਿਲਸਿਲਾ ਜਾਰੀ ਹੈ। ਸਾਨੂੰ ਹਰ ਰੋਜ਼ ਬਲਾਤਕਾਰ ਦੀ ਘਟਨਾ ਸੁਣਨ ਅਤੇ ਦੇਖਣ ਨੂੰ ਮਿਲਦੀ ਹੈ। ਪਿਉ-ਧੀ ਦੇ ਰਿਸ਼ਤੇ ਨੂੰ ਤਾਰ ਤਾਰ ਕਰ ਦੇਣ ਵਾਲੀ ਇੱਕ ਅਜਿਹੀ ਘਟਨਾ ਬਰਨਾਲਾ ਸ਼ਹਿਰ ਦੇ ਰਾਮਗੜ੍ਹੀਆ ਰੋਡ ਇਲਾਕੇ 'ਚੋਂ ਸਾਹਮਣੇ ਆਈ ਹੈ।

ਹੈਵਾਨੀਅਤ ਦੀ ਹੱਦ ਪਾਰ, ਕਲਯੁੱਗੀ ਪਿਓਨਾਬਾਲਿਗ ਧੀ ਨੂੰ 4 ਸਾਲ ਤੋਂ ਬਣਾਉਂਦਾ ਰਿਹਾ ਹਵਸ ਦਾ ਸ਼ਿਕਾਰ

ਮਿਲੀ ਜਾਣਕਾਰੀ ਅਨੁਸਾਰਕਲਯੁੱਗੀ ਪਿਓ ਆਪਣੀ ਹੀ ਨਾਬਾਲਿਗ ਧੀ ਨਾਲ 4 ਸਾਲ ਤੋਂ ਸ਼ਰੀਰਕ ਸਬੰਧ  ਬਣਾਉਂਦਾ ਆ ਰਿਹਾ ਸੀ। ਪਿਉ ਦੇ ਅੱਤਿਆਚਾਰ ਤੋਂ ਸਤਾਈ ਧੀ ਨੇ ਹੁਣ ਇਹ ਸਾਰਾ ਮਾਮਲਾ ਪੁਲਿਸ ਨੂੰ ਦੱਸ ਦਿੱਤਾ ਹੈ ,ਜਿਸ ਤੋਂ ਬਾਅਦ ਬਰਨਾਲਾ ਪੁਲਿਸ ਨੇ ਨਾਮਜ਼ਦ ਦੋਸ਼ੀ ਪਿਉ ਦੇ ਖਿਲਾਫ 'ਪੌਕਸੋ' ਐਕਟ ਅਤੇ ਬਲਾਤਕਾਰ ਦਾ ਕੇਸ ਦਰਜ਼ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ।

ਹੈਵਾਨੀਅਤ ਦੀ ਹੱਦ ਪਾਰ, ਕਲਯੁੱਗੀ ਪਿਓਨਾਬਾਲਿਗ ਧੀ ਨੂੰ 4 ਸਾਲ ਤੋਂ ਬਣਾਉਂਦਾ ਰਿਹਾ ਹਵਸ ਦਾ ਸ਼ਿਕਾਰ

17 ਸਾਲਾਂ ਦੀ ਪੀੜਤ ਲੜਕੀ ਨੇ ਦੋਸ਼ ਲਾਇਆ ਕਿ ਕਰੀਬ 4 ਸਾਲ ਤੋਂ ਉਸ ਦਾ ਪਿਉ ਹੀ ਉਸ ਨਾਲ ਘਰ ਅੰਦਰ ਜ਼ਬਰਦਸਤੀ ਸ਼ਰੀਰਕ ਸਬੰਧ ਬਣਾਉਂਦਾ ਰਿਹਾ ਹੈ। ਉਸ ਦੀ ਬੇਰਹਿਮੀ ਨਾਲ ਕੁੱਟਮਾਰ ਵੀ ਕਰਦਾ ਰਿਹਾ। ਪੀੜਤ ਲੜਕੀ ਨੇ ਕਿਹਾ ਕਿ ਕਰੀਬ ਇੱਕ ਸਾਲ ਪਹਿਲਾਂ ਉਸ ਦੇ ਪਿਉ ਨੇ ਆਪਣੀ ਕਰਤੂਤ 'ਤੇ ਪਰਦਾ ਪਾਉਣ ਲਈ ਨਾਬਾਲਗ ਅਵਸਥਾ ਚ ਹੀ ਉਸ ਦਾ ਜ਼ਬਰਦਸਤੀਵਿਆਹ ਵੀ ਕਰ ਦਿੱਤਾ ਸੀ।

ਹੈਵਾਨੀਅਤ ਦੀ ਹੱਦ ਪਾਰ, ਕਲਯੁੱਗੀ ਪਿਓਨਾਬਾਲਿਗ ਧੀ ਨੂੰ 4 ਸਾਲ ਤੋਂ ਬਣਾਉਂਦਾ ਰਿਹਾ ਹਵਸ ਦਾ ਸ਼ਿਕਾਰ

ਪੀੜਤ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਵੀ ਉਸ ਦਾ ਪਿਉ ਉਸ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਂਦਾ ਹੀ ਰਿਹਾ। ਜਿਸ ਤੋਂ ਬਾਅਦ ਕਲਯੁੱਗੀ ਪਿਓ ਦੇ ਜ਼ਬਰ ਦਾ ਸ਼ਿਕਾਰ ਹੋਏ ਪੀੜਤ ਲੜਕੀ ਨੇ ਆਪਣੇ ਬਿਆਨ ਦਰਜ ਕਰਵਾਏ ਹਨ। ਇਸ ਮਗਰੋਂ ਪੀੜਤ ਲੜਕੀ ਦੇ ਬਿਆਨ 'ਤੇ ਪੁਲਿਸ ਨੇ ਥਾਣਾ ਸਿਟੀ 1 ਬਰਨਾਲਾ 'ਚ ਕੇਸ ਦਰਜ਼ ਕਰਕੇ ਨਾਮਜ਼ਦ ਦੋਸ਼ੀ ਦੀ ਤਲਾਸ਼ ਸ਼ੁਰੂ ਕਰ ਦਿੱਤੀ ਤੇ ਪੀੜਤ ਲੜਕੀ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ।
-PTCNews