ਹੋਰ ਖਬਰਾਂ

ਹੈਵਾਨੀਅਤ ਦੀ ਹੱਦ ਪਾਰ, ਕਲਯੁੱਗੀ ਪਿਓ ਨੇ 2 ਨਾਬਾਲਗ ਧੀ ਨੂੰ ਬਣਾਇਆ ਹਵਸ ਦਾ ਸ਼ਿਕਾਰ

By Shanker Badra -- January 15, 2021 4:28 pm

ਹੈਵਾਨੀਅਤ ਦੀ ਹੱਦ ਪਾਰ, ਕਲਯੁੱਗੀ ਪਿਓ ਨੇ 2 ਨਾਬਾਲਗ ਧੀ ਨੂੰ ਬਣਾਇਆ ਹਵਸ ਦਾ ਸ਼ਿਕਾਰ:ਪੁਣੇ : ਵੈਸੇ ਤਾਂ ਪਿਓ-ਧੀ ਦਾ ਰਿਸ਼ਤਾ ਬੇਹੱਦ ਖਾਸ ਹੁੰਦਾ ਹੈ ਪਰ ਜਦੋਂ ਕੋਈ ਪਿਤਾ ਇਸ ਰਿਸ਼ਤੇ ਨੂੰ ਸ਼ਰਮਸਾਰ ਕਰ ਦੇਵੇ ਤਾਂ ਪੂਰਾ ਸਮਾਜ ਸ਼ਰਮਸਾਰ ਹੋ ਜਾਂਦਾ ਹੈ। ਅਜਿਹੇ ਰਿਸ਼ਤਿਆਂ ਨੂੰ ਸ਼ਰਮਨਾਕ ਕਰ ਦੇਣਾ ਵਾਲਾ ਮਾਮਲਾ ਮਹਾਰਾਸ਼ਟਰ ਦੇ ਪੁਣੇ ਤੋਂ ਸਾਹਮਣੇ ਆਇਆ ਹੈ। ਜਿਥੇ ਮਾਂ ਨੇ ਆਪਣੀ ਬੇਟੀਆਂ ਨਾਲ ਕੁਕਰਮ ਕਰਨ ਵਾਲੇ ਉਨ੍ਹਾਂ ਦੇ ਪਿਤਾ ਦੀ ਸ਼ਿਕਾਇਤ ਦਰਜ ਕਰਾਈ ਹੈ।

ਪੜ੍ਹੋ ਹੋਰ ਖ਼ਬਰਾਂ : ਕਿਸਾਨਾਂ ਨਾਲ ਮੀਟਿੰਗ ਤੋਂ ਪਹਿਲਾਂ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਦਾ ਵੱਡਾ ਬਿਆਨ

Father raped his 2 daughters for 4 years; when girls refused, he pinched them with safety pin ਹੈਵਾਨੀਅਤ ਦੀ ਹੱਦ ਪਾਰ, ਕਲਯੁੱਗੀ ਪਿਓ ਨੇ 2 ਨਾਬਾਲਗ ਧੀ ਨੂੰ ਬਣਾਇਆ ਹਵਸ ਦਾ ਸ਼ਿਕਾਰ

ਦਰਅਸਲ 'ਚ ਪੁਣੇ ਦੇ ਕੋਂੜਵਾ ਖੁਰਦ ਵਿਖੇ ਰਹਿੰਦੇ ਇਕ ਦਰਿੰਦੇ ਪਿਤਾ ਨੇ ਆਪਣੀਆਂ ਹੀ 2 ਨਬਾਲਿਗ ਧੀਆਂ ਨਾਲ ਕੁਕਰਮ ਕੀਤਾ ਹੈ। ਪਿਤਾ ਬੀਤੇ 4 ਸਾਲਾਂ ਤੋਂ  ਦੋ ਬੇਟੀਆਂ ਨਾਲ ਕੁਕਰਮ ਕਰ ਰਿਹਾ ਸੀ। ਪੀੜਤ ਬੱਚੀਆਂ ਦੀ ਮਾਂ ਨੇ ਦੱਸਿਆ ਕਿ ਸਾਲ 2016 ਵਿਚ ਉਸ ਦੀ ਇਕ ਧੀ ਨੇ ਢਿੱਡ ਦਰਦ ਹੋਣ ਦੀ ਗੱਲ ਕਹੀ। ਜਦੋਂ ਡਾਕਟਰ ਨੇ ਚੈੱਕਅੱਪ ਕਰਨ ਤੋਂ ਬਾਅਦ ਸੋਨੋਗਰਾਫੀ ਕਰਾਉਣ ਨੂੰ ਕਿਹਾ ਤਾਂ ਦੋਸ਼ੀ ਪਿਤਾ ਨੇ ਰਿਪੋਰਟ ਖੋਹ ਕੇ ਗੈਸ ਉੱਤੇ ਰੱਖ ਕੇ ਸਾੜ ਦਿੱਤੀ।

Father raped his 2 daughters for 4 years; when girls refused, he pinched them with safety pin ਹੈਵਾਨੀਅਤ ਦੀ ਹੱਦ ਪਾਰ, ਕਲਯੁੱਗੀ ਪਿਓ ਨੇ 2 ਨਾਬਾਲਗ ਧੀ ਨੂੰ ਬਣਾਇਆ ਹਵਸ ਦਾ ਸ਼ਿਕਾਰ

ਪੀੜਤ ਬੱਚੀਆਂ ਦੀ ਮਾਂ ਨੂੰ ਪਹਿਲਾਂ ਇਸ ਬਾਰੇ ਵਿਚ ਕੋਈ ਖਬਰ ਨਹੀਂ ਸੀ ਪਰ ਇਕ ਰਾਤ ਕਰੀਬ 2 ਵਜੇ ਇਕ ਬੱਚੀ ਦੇ ਰੋਣ ਦੀ ਆਵਾਜ਼ ਨਾਲ ਉਹ ਉੱਠੀ। ਜਦੋਂ ਰੋਣ ਦਾ ਕਾਰਨ ਪੁੱਛਿਆ ਤਾਂ ਬੱਚੀ ਨੇ ਸਭ ਕੁਝ ਸੱਚ ਦਿੱਤਾ ਕਿ ਕਿਸ ਤਰ੍ਹਾਂ ਉਸ ਦਾ ਪਿਤਾ ਉਨ੍ਹਾਂ ਦੇ ਨਾਲ ਗੰਦਾ ਕੰਮ ਕਰਦਾ ਹੈ। ਉਥੇ ਹੀ ਦੂਜੀ ਕੁੜੀ ਨੇ ਕਿਹਾ ਕਿ ਜਦੋਂ ਤੁਸੀਂ ਬਾਜ਼ਾਰ ਜਾਂ ਕਿਸੇ ਕੰਮ ਨਾਲ ਬਾਹਰ ਜਾਂਦੇ ਹੋ ਤਾਂ ਅੱਬੂ ਇਹ ਦਰਿੰਦਗੀ ਕਰਦੇ ਹਨ ਅਤੇ ਜਦੋਂ ਅਸੀਂ ਮਨਾ ਕਰਦੇ ਹਾਂ ਤਾਂ ਸੇਫਟੀ ਪਿਨ ਚੁਭਾਉਂਦੇ ਹਨ।

Father raped his 2 daughters for 4 years; when girls refused, he pinched them with safety pin ਹੈਵਾਨੀਅਤ ਦੀ ਹੱਦ ਪਾਰ, ਕਲਯੁੱਗੀ ਪਿਓ ਨੇ 2 ਨਾਬਾਲਗ ਧੀ ਨੂੰ ਬਣਾਇਆ ਹਵਸ ਦਾ ਸ਼ਿਕਾਰ

ਪੜ੍ਹੋ ਹੋਰ ਖ਼ਬਰਾਂ : ਪੰਜਾਬ ਸਟੇਟ ਲੋਹੜੀ ਬੰਪਰ ਦਾ ਅੱਜ ਆਵੇਗਾ ਨਤੀਜਾ, ਕੌਣ ਜਿੱਤੇਗਾ 5 ਕਰੋੜ ਰੁਪਏ ਦਾ ਪਹਿਲਾ ਇਨਾਮ

ਜਦੋਂ ਪੀੜਿਤਾ ਦੀ ਮਾਂ ਨੇ ਦੋਸ਼ੀ ਤੋਂ ਇਸ ਸਭ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ ਕਿ ਜੇ ਕਿਸੇ ਨੂੰ ਦੱਸਿਆ ਤਾਂ ਉਹ ਸਾਰਿਆ ਨੂੰ ਜਾਨੋਂ ਮਾਰ ਦੇਵੇਗਾ। ਪੀੜਤਾ ਦੀ ਮਾਂ ਦੇ 2 ਮੁੰਡੇ ਅਤੇ 2 ਲੜਕੀਆਂ ਹਨ ਅਤੇ ਉਹ ਇਨ੍ਹਾਂ ਸਾਰੇ ਕਾਰਨਾਂ ਕਰ ਕੇ ਜੂਨ 2020 ਤੋਂ ਆਪਣੇ ਪਤੀ ਤੋਂ ਵੱਖ ਰਹਿ ਰਹੀ ਹੈ ਅਤੇ ਮੈਸ ਚਲਾ ਕਰ ਕੇ ਆਪਣਾ ਅਤੇ ਬੱਚਿਆਂ ਦਾ ਪੇਟ ਪਾਲ ਰਹੀ ਹੈ ਤੇ ਦੋਸ਼ੀ ਦੀ ਫੈਬਰਿਕੇਸ਼ਨ ਦੀ ਦੁਕਾਨ ਹੈ।
-PTCNews

  • Share