Wed, Apr 24, 2024
Whatsapp

ਪਿਤਾ ਵੱਲੋਂ ਕੀਤਾ ਜਾ ਰਿਹਾ ਸਾਲ ਭਰ ਤੋਂ ਬਲਾਤਕਾਰ, ਅਖੀਰ ਧੀ ਨੇ ਚੁੱਕਿਆ ਇਹ ਕਦਮ

Written by  Jagroop Kaur -- November 17th 2020 05:42 PM -- Updated: November 17th 2020 05:44 PM
ਪਿਤਾ ਵੱਲੋਂ ਕੀਤਾ ਜਾ ਰਿਹਾ ਸਾਲ ਭਰ ਤੋਂ ਬਲਾਤਕਾਰ, ਅਖੀਰ ਧੀ ਨੇ ਚੁੱਕਿਆ ਇਹ ਕਦਮ

ਪਿਤਾ ਵੱਲੋਂ ਕੀਤਾ ਜਾ ਰਿਹਾ ਸਾਲ ਭਰ ਤੋਂ ਬਲਾਤਕਾਰ, ਅਖੀਰ ਧੀ ਨੇ ਚੁੱਕਿਆ ਇਹ ਕਦਮ

ਲੁਧਿਆਣਾ : ਸੂਬੇ 'ਚ ਧੀਆਂ ਨਾਲ ਨਿਤ ਦਿਨ ਕੁਕਰਮ ਕਰਨ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ , ਅਜਿਹੇ 'ਚ ਜੇਕਰ ਧੀ ਨੂੰ ਜਨਮ ਦੇਣ ਵਾਲਾ ਵੀ ਉਸ ਦੀ ਅਸਮਤ ਲੁੱਟਨ ਲਗ ਜਾਵੇ ਤਾਂ ਧੀ ਆਪਣੀ ਰਖਿਆ ਦੀ ਉੱਮੀਦ ਕਿਸ ਤੋਂ ਕਰੇਗੀ। ਅਜਿਹਾ ਹੀ ਸ਼ਰਮਸਾਰ ਕਰਨ ਵਾਲਾ ਮਾਮਲਾ ਮਹਾਨਗਰ ਲੁਧਿਆਣਾ 'ਚ ਸਾਹਮਣੇ ਆਇਆ ਹੈ ਜਿਥੇ ਬਾਪ-ਬੇਟੀ ਦੇ ਪਵਿੱਤਰ ਰਿਸ਼ਤੇ ਨੂੰ ਕਲੰਕਿਤ ਕਰਦਿਆਂ ਪਿਤਾ ਨੇ ਆਪਣੀ ਹੀ 20 ਸਾਲਾ ਕੁੜੀ ਨਾਲ ਬਲਾਤਕਾਰ ਕੀਤਾ ਹੈ। ਪੀੜਤ ਕੁੜੀ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਜਿਥੇ ਉਸਨੇ ਆਪਣੇ ਪਿਤਾ 'ਤੇ ਦੋਸ਼ ਲਾਉਂਦੇ ਹੋਏ ਦੱਸਿਆ ਕਿ ਉਸ ਦੇ 46 ਸਾਲਾ ਬਾਪ ਉਸ ਦੀ ਅਸਮਤ ਲੁੱਟਦਾ ਰਿਹਾ ਹੈ।Rape Offender Stock Video Footage - 4K and HD Video Clips | Shutterstock ਪੀੜਤ ਨੇ ਦੱਸਿਆ ਕਿ ਉਹ ਕੋਠੀਆਂ 'ਚ ਖਾਣਾ ਬਣਾਉਣ ਦਾ ਕੰਮ ਕਰਦੀ ਹੈ। 4 ਭੈਣਾਂ 'ਚ ਉਹ ਸਭ ਤੋਂ ਛੋਟੀ ਹੈ। ਸਭ ਤੋਂ ਵੱਡੀ ਭੈਣ ਵਿਆਹੁਤਾ ਹੈ। ਉਸ ਦਾ ਬਾਪ ਸੰਦੀਪ ਕੁਮਾਰ ਸ਼ਰਾਬ ਪੀਣ ਦਾ ਆਦੀ ਹੈ, ਜੋ ਕਿ ਪਿਛਲੇ ਇਕ ਸਾਲ ਤੋਂ ਉਸ ਨੂੰ ਡਰਾ-ਧਮਕਾ ਕੇ ਉਸ ਨਾਲ ਬਲਾਤਕਾਰ ਕਰ ਰਿਹਾ ਹੈ। ਉਸ ਨੇ ਦੱਸਿਆ ਕਿ 15 ਨਵੰਬਰ ਦੀ ਸਵੇਰ ਨੂੰ ਵੀ ਬਾਪ ਨੇ ਉਸ ਨਾਲ ਕਥਿਤ ਤੌਰ 'ਤੇ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ। ਉਥੇ ਹੀ ਮੌਕਾ ਪਾ ਕੇ ਭੱਜ ਨਿਕਲੀ ਅਤੇ ਵੱਡੀ ਭੈਣ ਨੂੰ ਆਪਣੀ ਆਪ ਬੀਤੀ ਸੁਣਾਈ। Is Sex by Deception a Form of Rape? - The New York Times ਮਾਮਲਾ ਦਰਜ ਕਰਨ ਵਾਲੇ ਥਾਣਾ ਪ੍ਰਭਾਰੀ ਇੰਸਪੈਕਟਰ ਜਗਦੇਵ ਸਿੰਘ ਨੇ ਮਾਮਲੇ 'ਤੇ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੁੜੀ ਦੀ ਸ਼ਿਕਾਇਤ 'ਤੇ ਬਲਾਤਕਾਰ ਦਾ ਕੇਸ ਦਰਜ ਕਰਕੇ ਦੋਸ਼ੀ ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜੋ ਕਿ ਦਿਹਾੜੀਦਾਰ ਮਜ਼ਦੂਰ ਹੈ। ਪੀੜਤਾ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ। ਰਿਪੋਰਟਾਂ ਦੇ ਅਧਾਰ 'ਤੇ ਅਤੇ ਪੀੜਤ ਲੜਕੀ ਦੇ ਬਿਆਨ ਦੇ ਅਧਾਰ 'ਤੇ ਮਾਮਲੇ 'ਚ ਬਣਦੀ ਕਾਰਵਾਈ ਕੀਤੀ ਜਾਵੇਗੀ। ਉੱਥੇ ਹੀ ਦੂਜੇ ਪਾਸੇ ਦੋਸ਼ੀ ਨੇ ਖ਼ੁਦ ਨੂੰ ਬੇਕਸੂਰ ਦੱਸਿਆ ਹੈ। ਉਸ ਦਾ ਕਹਿਣਾ ਹੈ ਕਿ ਬੇਟੀਆਂ ਨੇ ਮਿਲ ਕੇ ਉਸ ਦੇ ਖ਼ਿਲਾਫ਼ ਸਾਜਿਸ਼ ਰਚੀ ਹੈ ਕਿਉਂਕਿ ਉਹ ਉਨ੍ਹਾਂ 'ਤੇ ਕੜੀ ਨਿਗਾਹ ਰੱਖਦਾ ਸੀ ਤਾਂਕਿ ਬੇਟੀਆਂ ਗਲਤ ਰਸਤੇ 'ਤੇ ਜਾ ਸਕਣ।


Top News view more...

Latest News view more...