ਦੇਸ਼- ਵਿਦੇਸ਼

ਸ਼ਰਮਨਾਕ! ਅਮਰੀਕਾ ਵਿਖੇ ਵਹਿਸ਼ੀ ਪਿਤਾ ਨੇ 10 ਮਹੀਨੇ ਦੀ ਬੱਚੀ ਨਾਲ ਕੀਤਾ ਬਲਾਤਕਾਰ , ਮੌਤ

By Kaveri Joshi -- October 08, 2020 5:10 pm -- Updated:Feb 15, 2021

ਅਮਰੀਕਾ- ਸ਼ਰਮਨਾਕ! ਅਮਰੀਕਾ ਵਿਖੇ ਵਹਿਸ਼ੀ ਪਿਤਾ ਨੇ 10 ਮਹੀਨੇ ਦੀ ਬੱਚੀ ਨਾਲ ਕੀਤਾ ਬਲਾਤਕਾਰ , ਮੌਤ : 'ਕਾਮ' ਮਨੁੱਖ ਨੂੰ ਇਸ ਕਦਰ ਅੰਨ੍ਹਾਂ ਕਰ ਸਕਦਾ ਹੈ, ਕਿ ਰਿਸ਼ਤਿਆਂ ਦੀ ਸੋਝੀ ਭੁੱਲ ਕੇ ਇਨਸਾਨ ਦਰਿੰਦਗੀ ਦੀ ਹੱਦ ਪਾਰ ਕਰਦੇ ਹੋਏ ਆਪਣੇ ਹੀ ਮਾਸੂਮ ਅੰਸ਼ ਦੀ ਇੱਜ਼ਤ ਨੂੰ ਲਤਾੜ ਕੇ, ਉਸਨੂੰ ਮਰਨ ਲਈ ਸੁੱਟ ਦੇਵੇ! ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲਾ ਅਜਿਹਾ ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਵਹਿਸ਼ੀ ਪਿਤਾ ਵੱਲੋਂ ਆਪਣੀ 10 ਮਹੀਨੇ ਦੀ ਮਾਸੂਮ ਬੱਚੀ ਨਾਲ ਬਲਾਤਕਾਰ ਕੀਤਾ ਗਿਆ, ਜਿਸ ਉਪਰੰਤ ਉਸਦੀ ਮੌਤ ਹੋ ਗਈ।

ਸ਼ਰਮਨਾਕ! ਅਮਰੀਕਾ ਵਿਖੇ ਵਹਿਸ਼ੀ ਪਿਤਾ ਨੇ 10 ਮਹੀਨੇ ਦੀ ਬੱਚੀ ਨਾਲ ਕੀਤਾ ਬਲਾਤਕਾਰ , ਮੌਤ

 

 

 

ਅਮਰੀਕਾ ਦੇ ਪੈੱਨਸਿਲਵੇਨੀਆ ਵਿਖੇ ਦੇ ਇਸ ਮਾਮਲੇ ਨੇ ਲੋਕਾਂ ਦੇ ਦਿਲ ਦਹਿਲਾ ਛੱਡੇ। ਅੰਦਰੂਨੀ ਜ਼ਖਮਾਂ ਤੋਂ ਪੀੜਤ ਬੱਚੀ ਦੀ ਬਲਾਤਕਾਰ ਦੇ ਦੋ ਘੰਟੇ ਬਾਅਦ ਹਸਪਤਾਲ ਵਿਖੇ ਮੌਤ ਹੋ ਗਈ। ਮੋਂਟਗਮਰਹ ਕਾਊਂਟੀ ਜ਼ਿਲ੍ਹਾ ਅਟਾਰਨੀ ਦੇ ਦਫ਼ਤਰ ਮੁਲਾਜ਼ਮਾਂ ਦੇ ਦੱਸਣ ਅਨੁਸਾਰ ਉਕਤ ਦੋਸ਼ੀ ਆਸਟਿਨ ਨੇ ਬੀਤੇ ਦਿਨੀਂ ਪੁਲਿਸ ਨੂੰ ਫ਼ੋਨ ਕਰਕੇ ਆਖਿਆ ਕਿ ਉਸਦੀ ਬੇਟੀ ਨੇ ਸਾਹ ਲੈਣਾ ਬੰਦ ਕਰ ਦਿੱਤਾ ਹੈ, ਜਿਸ ਉਪਰੰਤ ਬੱਚੀ ਨੂੰ ਹਸਪਤਾਲ ਲੈ ਕੇ ਗਏ, ਪਰ ਉਸਦੀ ਜਾਨ ਨਹੀਂ ਬਚ ਸਕੀ।ਡਾਕਟਰਾਂ ਨੇ ਪੁਲਿਸ ਨੂੰ ਸਾਰੇ ਮਾਮਲੇ ਦੀ ਇਤਲਾਹ ਦਿੱਤੀ।

 

ਗੌਰਤਲਬ ਹੈ ਕਿ ਇਸ ਪਿੱਛੇ ਸਾਰੀ ਸੱਚਾਈ ਉਦੋਂ ਸਾਹਮਣੇ ਆਈ, ਜਦੋਂ ਆਸਟਿਨ ਦੀ ਬਰਾਊਜ਼ਰ ਸਰਚ ਹਿਸਟਰੀ ਤੋਂ ਪਤਾ ਲੱਗਾ ਕਿ ਉਸਨੇ ਪੁਲਿਸ ਨੂੰ ਫੋਨ ਕਰਨ ਤੋਂ ਪਹਿਲਾਂ ਤਕਰੀਬਨ ਇੱਕ ਘੰਟਾ ਸਿਰਫ਼ ਇਹ ਸਰਚ ਕੀਤਾ ਕਿ ਉਸਨੂੰ ਕਿੰਝ ਪਤਾ ਲੱਗ ਸਕਦਾ ਹੈ ਕਿ ਬੱਚੀ ਮਰ ਗਈ ਕਿ ਜ਼ਿੰਦਾ ਹੈ!

Father raped his own 10 month's old daughter.

 

ਉਸਨੇ ਆਪਣੇ ਮਿੱਤਰਾਂ ਨੂੰ ਵੀ ਇਸ ਬਾਰੇ ਸੰਦੇਸ਼ ਭੇਜੇ ਅਤੇ ਮਦਦ ਮੰਗੀ। ਜਾਣਕਾਰੀ ਮੁਤਾਬਕ, ਜਦੋਂ ਡਾਕਟਰਾਂ ਨੇ ਬੱਚੀ ਦੇ ਡਾਈਪਰ ਦੀ ਜਾਂਚ ਕੀਤੀ , ਤਾਂ ਉੱਥੇ ਖੂਨ ਅਤੇ ਆਸਟਿਨ ਦੇ ਸੀਮੇਨ ਦੇ ਅੰਸ਼ ਮੌਜੂਦ ਪਾਏ ਗਏ, ਜਿਸ ਉਪਰੰਤ ਪਤਾ ਲੱਗਾ ਕਿ ਬੱਚੀ ਨਾਲ ਬਲਾਤਕਾਰ ਹੋਇਆ ਹੈ। ਬੱਚੀ ਦੇ ਦਾਦਾ-ਦਾਦੀ ਅਨੁਸਾਰ ਉਨ੍ਹਾਂ ਨੂੰ ਅੰਦਾਜ਼ਾ ਹੀ ਨਹੀਂ ਸੀ, ਉਨ੍ਹਾਂ ਦਾ ਜੰਮਿਆਂ ਪੁੱਤ ਆਪਣੇ ਹੀ ਅੰਸ਼ ਨਾਲ ਅਜਿਹਾ ਘਿਨੌਣਾ ਕੰਮ ਕਰੇਗਾ।

Father raped his own 10 month's old daughter.

 

ਦੱਸ ਦੇਈਏ ਕਿ, 29 ਸਾਲਾ ਦੋਸ਼ੀ ਸਵੀਟਨ ਆਸਟਿਨ, ਜੋ ਕਿ ਫੁੱਟਬਾਲ ਕੋਚ ਹੈ, 'ਤੇ ਆਪਣੀ ਹੀ 10 ਮਹੀਨੇ ਦੀ ਮਾਸੂਮ ਬੱਚੀ ਦੇ ਬਲਾਤਕਾਰ, ਜਿਨਸੀ ਹਮਲੇ ਅਤੇ ਹੋਰ ਗੰਭੀਰ ਧਾਰਾਵਾਂ ਸਹਿਤ ਮਾਮਲਾ ਦਰਜ ਕੀਤਾ ਗਿਆ। ਦੋਸ਼ੀ ਆਸਟਿਨ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।