Advertisment

ਸਮਾਣਾ 'ਚ ਦੂਹਰਾ ਕਤਲ.....ਪਿਓ-ਪੁੱਤ ਨੂੰ ਦਿਨ ਦਿਹਾੜੇ ਮਾਰੀਆਂ ਗੋਲੀਆਂ

author-image
Panesar Harinder
Updated On
New Update
ਸਮਾਣਾ 'ਚ ਦੂਹਰਾ ਕਤਲ.....ਪਿਓ-ਪੁੱਤ ਨੂੰ ਦਿਨ ਦਿਹਾੜੇ ਮਾਰੀਆਂ ਗੋਲੀਆਂ
Advertisment
ਪਟਿਆਲਾ - ਸਾਰੇ ਪੰਜਾਬ ਦੇ ਕੋਰੋਨਾ ਵਾਇਰਸ ਵਿਰੁੱਧ ਜੰਗ 'ਚ ਜੁਟੇ ਹੋਣ ਵਿਚਕਾਰ ਨੇੜਲੇ ਕਸਬਾ ਸਮਾਣਾ ਤੋਂ ਇੱਕ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਖ਼ਬਰ ਅਨੁਸਾਰ ਇੱਕ ਕਾਰ ਸਵਾਰ ਵਿਅਕਤੀ ਨੇ ਇੱਕ ਸਾਬਕਾ ਪੁਲਿਸ ਅਧਿਕਾਰੀ ਅਤੇ ਉਸ ਦੇ ਪੁੱਤਰ ਨੂੰ ਦਿਨ-ਦਿਹਾੜੇ ਗੋਲੀਆਂ ਮਾਰ ਦਿੱਤੀਆਂ। ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਇਹ ਵਾਰਦਾਤ ਸਮਾਣਾ ਦੀ ਸਰਾਂ ਪੱਤੀ ਚੌਂਕ ਨੇੜੇ ਘੁਮਾਰਾਂ ਮੁਹੱਲੇ ਵਿਖੇ ਵਾਪਰੀ ਅਤੇ ਮ੍ਰਿਤਕ ਸਾਬਕਾ ਪੁਲਿਸ ਮੁਲਾਜ਼ਮ ਦੀ ਪਛਾਣ ਬ੍ਰਹਮ ਪ੍ਰਕਾਸ਼ ਅਤੇ ਉਸ ਦੇ ਪੁੱਤਰ ਸਨੀ ਵਜੋਂ ਹੋਈ ਹੈ। ਥਾਣਾ ਇੰਚਾਰਜ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਉਕਤ ਥਾਂ 'ਤੇ ਕਿਸੇ ਕਾਰ ਸਵਾਰ ਵਿਅਕਤੀ ਨੇ ਗੋਲੀਆਂ ਚਲਾ ਕੇ ਪਿਓ-ਪੁੱਤਰ ਦੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਦੋਵੇਂ ਪਿਓ-ਪੁੱਤਰ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ, ਜਿਨ੍ਹਾਂ ਦੀਆਂ ਮ੍ਰਿਤਕ ਦੇਹਾਂ ਪੁਲਿਸ ਨੇ ਕਬਜ਼ੇ ਹੇਠ ਲੈ ਕੇ ਸਿਵਲ ਹਸਪਤਾਲ ਸਮਾਣਾ ਵਿਖੇ ਪੋਸਟ ਮਾਰਟਮ ਲਈ ਭੇਜ ਦਿੱਤੀਆਂ ਹਨ। ਕਤਲ ਕਰਨ ਵਾਲੇ ਦੀ ਪਛਾਣ ਪੁਲਿਸ ਵੱਲੋਂ ਪੀਟਰ ਵਜੋਂ ਦੱਸੀ ਜਾ ਰਹੀ ਹੈ, ਅਤੇ ਇਸ ਦੂਹਰੇ ਕਤਲ ਪਿੱਛੇ ਕਾਰਨ ਜ਼ਮੀਨੀ ਵਿਵਾਦ ਦੱਸਿਆ ਜਾ ਰਿਹਾ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਜੜ੍ਹ ਤੱਕ ਪਹੁੰਚ ਲਈ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਟੀਮਾਂ ਮੁਸਤੈਦੀ ਨਾਲ ਕਾਰਵਾਈ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਦੋਸ਼ੀ ਨੂੰ ਜਲਦ ਕਾਬੂ ਕਰ ਕੇ ਉਸ ਵਿਰੁੱਧ ਬਣਦੀਆਂ ਧਾਰਵਾਂ ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਕੋਰੋਨਾ ਮਹਾਮਾਰੀ ਦੇ ਕੇਸਾਂ ਵਿੱਚ ਲਗਾਤਾਰ ਤੇਜ਼ੀ ਨਾਲ ਹੋ ਰਹੇ ਵਾਧਿਆਂ ਕਾਰਨ ਪੰਜਾਬ ਦਾ ਮਾਹੌਲ ਪਹਿਲਾਂ ਹੀ ਬਹੁਤ ਸਹਿਮ ਭਰਿਆ ਬਣਿਆ ਹੋਇਆ ਹੈ ਅਤੇ ਅਜਿਹੇ ਵਿੱਚ ਦੂਹਰੇ ਕਤਲ ਦੀ ਇਸ ਘਟਨਾ ਨੇ ਇਲਾਕੇ ਦੇ ਲੋਕਾਂ ਅੰਦਰ ਹੋਰ ਦਹਿਸ਼ਤ ਪੈਦਾ ਕਰ ਦਿੱਤੀ ਹੈ।-
Advertisment

Stay updated with the latest news headlines.

Follow us:
Advertisment