ਕਲਯੁਗੀ ਪਿਓ ਨੇ ਕੰਧ ਨਾਲ ਪਟਕਾ ਕੇ ਮਾਰੀ ਆਪਣੀ 6 ਮਹੀਨਿਆਂ ਦੀ ਬੱਚੀ , ਮੌਕੇ 'ਤੇ ਹੀ ਮੌਤ

By Shanker Badra - October 14, 2020 5:10 pm

ਕਲਯੁਗੀ ਪਿਓ ਨੇ ਕੰਧ ਨਾਲ ਪਟਕਾ ਕੇ ਮਾਰੀ ਆਪਣੀ 6 ਮਹੀਨਿਆਂ ਦੀ ਬੱਚੀ , ਮੌਕੇ 'ਤੇ ਹੀ ਮੌਤ: ਭਗਤਾ ਭਾਈਕਾ : ਸਥਾਨਕ ਬਲਾਕ ਅਧੀਨ ਪੈਂਦੇ ਪਿੰਡ ਆਦਮਪੁਰਾ ਵਿਖੇ ਬੀਤੀ ਰਾਤ ਇਕ ਕਲਯੁਗੀ ਪਿਓ ਵੱਲੋਂ ਆਪਣੀ 6 ਮਹੀਨਿਆਂ ਦੀ ਮਾਸੂਮ ਬੱਚੀ ਨੂੰ ਕੰਧ 'ਚ ਮਾਰ ਕੇ ਮਾਰ ਮੁਕਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਦੋਸ਼ੀ ਵਿਅਕਤੀ ਨੇ ਆਪਣੀ ਪਤਨੀ ਤੇ ਸਹੁਰੇ ਨੂੰ ਵੀ ਜ਼ਖਮੀ ਕਰ ਦਿੱਤਾ ਹੈ।

Farmers laws

ਤੁਸੀਂ ਵੀ ਇਸ ਲਿੰਕ 'ਤੇ ਕਲਿੱਕ ਕਰਕੇ ਕਰੋ ਵੋਟਿੰਗ

Father throws 6 month old daughter against the wall, dies ਕਲਯੁਗੀ ਪਿਓ ਨੇ ਕੰਧ ਨਾਲ ਪਟਕਾ ਕੇ ਮਾਰੀ ਆਪਣੀ 6 ਮਹੀਨਿਆਂ ਦੀ ਬੱਚੀ , ਮੌਕੇ 'ਤੇ ਹੀ ਮੌਤ

ਜਾਣਕਾਰੀ ਅਨੁਸਾਰ ਬੀਤੀ ਰਾਤ ਕਰੀਬ 11 ਕੁ ਵਜੇ ਜਗਦੀਸ਼ ਸਿੰਘ ਆਪਣੀ ਦਵਾਈ ਲੈ ਰਿਹਾ ਸੀ। ਉਸ ਨੇ ਆਪਣੀ ਸੁੱਤੀ ਪਈ ਕਰੀਬ 5-6 ਮਹੀਨੇ ਦੀ ਬੱਚੀ ਨੂੰ ਚੁੱਕ ਲਿਆ ਅਤੇ ਆਪਣੀ ਹੀ ਕੋਠੀ ਵਿਚ ਬਣੇ ਪਿੱਲਰ ਨਾਲ ਪਟਕਾ ਕੇ ਮਾਰਿਆ ,ਇਸ ਦੌਰਾਨ ਮਾਸੂਮ ਬੱਚੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ।

Father throws 6 month old daughter against the wall, dies ਕਲਯੁਗੀ ਪਿਓ ਨੇ ਕੰਧ ਨਾਲ ਪਟਕਾ ਕੇ ਮਾਰੀ ਆਪਣੀ 6 ਮਹੀਨਿਆਂ ਦੀ ਬੱਚੀ , ਮੌਕੇ 'ਤੇ ਹੀ ਮੌਤ

ਦੱਸਿਆ ਜਾਂਦਾ ਹੈ ਕਿ  ਜਗਦੀਸ਼ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਆਦਮਪੁਰਾ ਪਿਛਲੇ ਕੁੱਝ ਸਮੇਂ ਤੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਚੱਲ ਰਿਹਾ ਹੈ। ਜੋ ਕਿ ਬੀਤੇ ਕੱਲ੍ਹ ਬਠਿੰਡਾ ਤੋਂ ਦਿਮਾਗ਼ ਦੀ ਦਵਾਈ ਵੀ ਲੈ ਕੇ ਆਇਆ ਸੀ। ਇਸ ਘਟਨਾ ਦੌਰਾਨ ਲੜਕੀ ਦੇ ਪਿਤਾ ਨੇ ਜ਼ਖਮੀ ਬੱਚੀ ਨੂੰ ਚੁੱਕਣ ਦੀ ਕੋਸ਼ਿਸ਼ ਕਰਨ ਵਾਲੀ ਆਪਣੀ ਹੀ ਪਤਨੀ ਅਤੇ ਸਹੁਰੇ ਨੂੰ ਵੀ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ ਹੈ।

Father throws 6 month old daughter against the wall, dies ਕਲਯੁਗੀ ਪਿਓ ਨੇ ਕੰਧ ਨਾਲ ਪਟਕਾ ਕੇ ਮਾਰੀ ਆਪਣੀ 6 ਮਹੀਨਿਆਂ ਦੀ ਬੱਚੀ , ਮੌਕੇ 'ਤੇ ਹੀ ਮੌਤ

ਇਸ ਮੌਕੇ 'ਤੇ ਇਕੱਠੇ ਹੋਏ ਪਿੰਡ ਵਾਸੀਆਂ ਨੇ ਪੁਲਿਸ ਥਾਣਾ ਦਿਆਲਪੁਰਾ ਨੂੰ ਫੋਨ ਕਰਕੇ ਜਾਣਕਾਰੀ ਦਿੱਤੀ ,ਜਿਸ ਤੋਂ ਬਾਅਦ ਪੁਲਿਸ ਨੇ ਘਟਨਾ ਸਥਾਨ 'ਤੇ ਪਹੁੰਚ ਕੇ ਬੱਚੀ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿਤਾ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
-PTCNews

adv-img
adv-img