ਅਵਾਰਾ ਪਸ਼ੂਆਂ ਦਾ ਆਂਤਕ- ਮਾਂ ਦੇ ਹੱਥਾਂ 'ਚੋਂ ਨਿਕਲ ਟਰਾਲੀ ਹੇਠਾਂ ਆਇਆ 4 ਸਾਲਾ ਬੱਚਾ, ਮੌਕੇ 'ਤੇ ਮੌਤ

By Riya Bawa - September 10, 2021 2:09 pm

ਫ਼ਾਜ਼ਿਲਕਾ : ਪੰਜਾਬ ਵਿਚ ਅਵਾਰਾ ਪਸ਼ੂਆਂ ਦਾ ਆਂਤਕ ਦਿਨੋ ਦਿਨ ਵਧਦਾ ਜਾ ਰਿਹਾ ਹੈ। ਇਹ ਆਂਤਕ ਲੋਕਾਂ ਦੇ ਲਈ ਜਾਨਲੇਵਾ ਸਾਬਤ ਹੋ ਰਿਹਾ। ਇਸ ਦੇ ਚਲਦੇ ਅੱਜ ਤਾਜਾ ਮਾਮਲਾ ਅਬੋਹਰ ਦੇ ਨਾਲ ਲੱਗਦੇ ਪਿੰਡ ਪੰਜਾਵਾ ਮਾਡਲ ਤੋਂ ਸਾਹਮਣੇ ਆਇਆ ਹੈ ਜਿਥੇ ਆਪਣੇ ਬੱਚਿਆਂ ਨੂੰ ਗੋਦ 'ਚ ਚੁੱਕ ਕੇ ਜਾ ਰਹੀ ਇਕ ਮਹਿਲਾ ਨੂੰ ਬੇਸਹਾਰਾ ਪਸ਼ੂ ਨੇ ਟੱਕਰ ਮਾਰ ਦਿੱਤੀ।

ਟੱਕਰ ਬਹੁਤ ਖ਼ਤਰਨਾਕ ਹੋਣ ਕਰਕੇ ਮਹਿਲਾ ਦੇ ਡਿੱਗਣ ਨਾਲ ਉਸ ਦਾ ਬੱਚਾ ਕੋਲੋਂ ਲੰਘਦੀ ਟਰਾਲੀ ਦੇ ਟਾਇਰ ਥੱਲੇ ਆ ਗਿਆ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦਕਿ ਦੂਜੇ ਬੱਚੇ ਦੀ ਲੱਤ 'ਤੇ ਸੱਟ ਲੱਗੀ ਹੈ। ਅਬੋਹਰ ਦੇ ਸਰਕਾਰੀ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਹਾਲਾਂਕਿ ਇਹ ਘਟਨਾ ਦੀ ਵੀਡੀਓ ਸੀ.ਸੀ.ਟੀ.ਵੀ. ਕੈਮਰੇ ਵਿੱਚ ਕੈਦ ਹੋਈ ਹੈ।

-PTC News

adv-img
adv-img