
ਭਾਰਤ-ਪਾਕਿ ਸਰਹੱਦ ਤੋਂ ਬੀ.ਐੱਸ.ਐੱਫ ਨੇ ਕਰੋੜਾਂ ਦੀ ਹੈਰੋਇਨ ਕੀਤੀ ਬਰਾਮਦ:ਫ਼ਾਜ਼ਿਲਕਾ : ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਦੇ ਸੈਕਟਰ ਅਬੋਹਰ ਵਿਖੇ ਬੀ.ਐੱਸ.ਐੱਫ ਨੇ ਪਾਕਿਸਤਾਨੀ ਸਮੱਗਲਰਾਂ ਦੇ ਮਨਸੂਬਿਆਂ ਨੂੰ ਫ਼ੇਲ੍ਹ ਕਰਦਿਆਂ 8 ਪੈਕਟ ਹੈਰੋਇਨ ਬਰਾਮਦ ਕੀਤੀ ਹੈ। ਜਿਸ ਦਾ ਭਾਰ ਕਰੀਬ 4 ਕਿੱਲੋ ਹੈ।

ਮਿਲੀ ਜਾਣਕਾਰੀ ਅਨੁਸਾਰ ਸਰਹੱਦ ‘ਤੇ ਇਸ ਦੌਰਾਨ ਗੋਲੀਆਂ ਵੀ ਚੱਲੀਆਂ ਅਤੇ ਇਲਾਕੇ ਦੇ ਸਰਚ ਆਪ੍ਰੇਸ਼ਨ ਦੌਰਾਨ ਬੀ.ਐੱਸ.ਐਫ.ਨੂੰ ਇਹ ਬਰਾਮਦਗੀ ਹੋਈ ਹੈ।

ਇਸ ਦੌਰਾਨ ਬਰਾਮਦ ਕੀਤੀ ਹੈਰੋਇਨ ਦੀ ਕੀਮਤ ਕੌਮਾਂਤਰੀ ਬਜ਼ਾਰ ਵਿਚ ਕਰੋੜਾ ਰੁਪਏ ਦੱਸੀ ਜਾ ਰਹੀਂ ਹੈ ,ਜਦਕਿ ਨਸ਼ਾ ਤਸਕਰ ਭੱਜਣ ਵਿਚ ਕਾਮਯਾਬ ਹੋ ਗਏ।
-PTCNews