ਭੀਮ ਟਾਂਕ ਕਤਲ ਕਾਂਡ ਮਾਮਲਾ: ਅਦਾਲਤ ਵੱਲੋਂ ਸ਼ਿਵ ਲਾਲ ਡੋਡਾ ਸਣੇ 25 ਦੋਸ਼ੀ ਕਰਾਰ, 1 ਬਰੀ

ਭੀਮ ਟਾਂਕ ਕਤਲ ਕਾਂਡ ਮਾਮਲਾ: ਅਦਾਲਤ ਵੱਲੋਂ ਸ਼ਿਵ ਲਾਲ ਡੋਡਾ ਸਣੇ 25 ਦੋਸ਼ੀ ਕਰਾਰ, 1 ਬਰੀ, ਫਾਜ਼ਿਲਕਾ: ਫਾਜ਼ਿਲਕਾ ਜਿਲ੍ਹੇ ਦੇ ਅਬੋਹਰ ਵਿੱਚ ਵਾਪਰੇ ਭੀਮ ਟਾਂਕ ਕਤਲ ਕੇਸ ਵਿੱਚ ਜਿਲ੍ਹਾ ਅਤੇ ਸੈਸ਼ਨ ਅਦਾਲਤ ਨੇ ਫੈਸਲਾ ਸੁਣਾਇਆ ਹੈ। ਜਿਸ ਦੌਰਾਨ ਅਦਾਲਤ ਨੇ ਆਪਣਾ ਫੈਸਲਾ ਸੁਣਾਉਂਦੇ ਹੋਏ ਸ਼ਿਵ ਲਾਲ ਡੋਡਾ ਅਤੇ ਉਨ੍ਹਾਂ ਦੇ ਭਤੀਜਾ ਅਮੀਤ ਡੋਡਾ ਸਣੇ 25 ਲੋਕਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਹੈ। ਇਸ ਮਾਮਲੇ ‘ਚ ਇਕ ਵਿਅਕਤੀ ਨੂੰ ਬਰੀ ਵੀ ਕਰ ਦਿੱਤਾ ਗਿਆ ਹੈ।

ਦੱਸ ਦੇਈਏ ਕਿ ਭੀਮ ਟਾਂਕ ਕਤਲ ਕਾਂਡ ਮਾਮਲਾ ਅਡੀਸ਼ਨਲ ਜੱਜ ਫਾਜ਼ਿਲਕਾ ਜਸਪਾਲ ਸਿੰਘ ਦੀ ਅਦਾਲਤ ‘ਚ ਚੱਲ ਰਿਹਾ ਸੀ, ਜਿਸ ‘ਚ 26 ਮੁਲਜ਼ਮ ਸ਼ਾਮਲ ਸਨ, ਜਿਨ੍ਹਾਂ ‘ਚੋਂ ਅੱਜ 25 ਨੂੰ ਸਜ਼ਾ ਦੇਣ ਦਾ ਫੈਸਲਾ ਸੁਣਾ ਦਿੱਤਾ ਗਿਆ ਹੈ।

ਹੋਰ ਪੜ੍ਹੋ:ਹਰਿਆਣਾ ਸਰਕਾਰ ਦਾ ਵੱਡਾ ਫੈਸਲਾ,ਨਾਬਾਲਗਾ ਨਾਲ ਬਲਾਤਕਾਰ ‘ਤੇ ‘ਮੌਤ’ ਦੀ ਸਜ਼ਾ

ਵਰਨਣਯੋਗ ਹੈ ਕਿ ਇਸ ਕਤਲ ਕਾਂਡ ਵਿੱਚ ਸਾਜਿਸ਼ ਰਚਣ ਦੇ ਦੋਸ਼ ਨਾਲ ਉੱਘੇ ਸ਼ਰਾਬ ਦੇ ਵਪਾਰੀ ਸ਼ਿਵ ਲਾਲ ਡੋਡਾ , ਉਸ ਦੇ ਭਤੀਜੇ ਅਮਿਤ ਡੋਡਾ ‘ਤੇ ਹੋਰਨਾਂ ਨੂੰ ਨਾਮਜ਼ਦ ਕੀਤਾ ਗਿਆ ਸੀ।

ਸਾਰੇ ਹੀ ਕਥਿਤ ਦੋਸ਼ੀ ਸ਼ੁਰੂ ਤੋਂ ਹੀ ਜੁਡੀਸ਼ੀਅਲ ਰਿਮਾਂਡ ‘ਤੇ ਜੇਲ੍ਹ ਵਿੱਚ ਬੰਦ ਹਨ।ਕਤਲ ਕਾਂਡ ਵਿੱਚ ਕਥਿਤ ਗੈਂਗਸਟਰ ਭੀਮ ਟਾਂਕ ਦੇ ਅੰਗ ਕੱਟਣ ਕਾਰਨ ਮੌਤ ਹੋ ਗਈ ਸੀ।

-PTC News