ਹਾਦਸੇ/ਜੁਰਮ

ਫਾਜ਼ਿਲਕਾ ਦੇ ਪਿੰਡ ਵਿਸਾਖਾ ਸਿੰਘ ਵਾਲਾ 'ਚ ਮਿਲੇ ਜ਼ਿੰਦਾ ਬੰਬ, ਲੋਕਾਂ 'ਚ ਸਹਿਮ ਦਾ ਮਾਹੌਲ

By Jashan A -- February 27, 2019 8:47 pm

ਫਾਜ਼ਿਲਕਾ ਦੇ ਪਿੰਡ ਵਿਸਾਖਾ ਸਿੰਘ ਵਾਲਾ 'ਚ ਮਿਲੇ ਜ਼ਿੰਦਾ ਬੰਬ, ਲੋਕਾਂ 'ਚ ਸਹਿਮ ਦਾ ਮਾਹੌਲ,ਫਾਜ਼ਿਲਕਾ: ਫਾਜ਼ਿਲਕਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿਥੇ ਫਾਜ਼ਿਲਕਾ ਦੇ ਅਧੀਨ ਪੈਂਦੇ ਪਿੰਡ ਵਿਸਾਖਾ ਸਿੰਘ ਵਾਲਾ 'ਚ ਜ਼ਿੰਦਾ ਬੰਬ ਮਿਲਣ ਦੀ ਸੂਚਨਾ ਮਿਲੀ ਹੈ। ਇਸ ਮਾਮਲੇ ਸਬੰਧੀ ਪਿੰਡ ਵਾਸੀ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਉਹ ਅਪਦੇ ਘਰ ਦੇ ਨੇੜੇ ਓ ਛੋਟੇ ਛੋਟੇ ਦਰਖ਼ਤ ਪਟ ਰਿਹਾ ਸੀ ਤਾਂ ਅਚਾਨਕ ਹੀ ਥੱਲਿਓ 5 ਜ਼ਿੰਦਾ ਬੰਬ ਨਿਕਲੇ ਅਤੇ ਉਹ ਡਰ ਗਿਆ।

ਇਸ ਘਟਨਾ ਤੋਂ ਬਾਅਦ ਪਿੰਡ ਵਾਸੀਆਂ ਦੀ ਭੀੜ ਜਮ੍ਹਾ ਹੋ ਗਈ, ਜਿਸ ਨੂੰ ਦੇਖ ਕੇ ਲੋਕ ਸਹਿਮ ਗਏ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਤੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਕਾਰਵਾਈ ਸ਼ੁਰੂ ਕਰ ਦਿੱਤੀ।

ਇਸ ਦੌਰਾਨ ਥਾਣਾ ਸਦਰ ਦੇ ਮੁੱਖੀ ਦਾ ਕਹਿਣਾ ਹੈ ਉਹ ਪੁਰਾਣਾ ਬੰਬ ਹੈ ਅਤੇ ਬੰਬ ਡਿਸਪੋਜ਼ਲ ਡਿਸਕੋਟ ਦੀ ਟੀਮ ਨੂੰ ਬੁੱਲ੍ਹਾ ਕਿ ਉਸ ਨੂੰ ਭਸਮ ਕੀਤਾ ਜਾਵੇਗਾ।

-PTC News

  • Share