Wed, Apr 24, 2024
Whatsapp

ਫਾਜ਼ਿਲਕਾ: ਵਿਦਿਆਰਥੀਆਂ ਦੀ ਚੈਕਿੰਗ ਕਰਨ ਵਾਲੀ ਮਹਿਲਾ ਅਧਿਆਪਕ ਆਈ ਸਾਹਮਣੇ, ਕਿਹਾ ਇਹ !

Written by  Joshi -- November 05th 2018 01:22 PM -- Updated: November 05th 2018 01:24 PM
ਫਾਜ਼ਿਲਕਾ: ਵਿਦਿਆਰਥੀਆਂ ਦੀ ਚੈਕਿੰਗ ਕਰਨ ਵਾਲੀ ਮਹਿਲਾ ਅਧਿਆਪਕ ਆਈ ਸਾਹਮਣੇ, ਕਿਹਾ ਇਹ !

ਫਾਜ਼ਿਲਕਾ: ਵਿਦਿਆਰਥੀਆਂ ਦੀ ਚੈਕਿੰਗ ਕਰਨ ਵਾਲੀ ਮਹਿਲਾ ਅਧਿਆਪਕ ਆਈ ਸਾਹਮਣੇ, ਕਿਹਾ ਇਹ !

ਫਾਜ਼ਿਲਕਾ: ਵਿਦਿਆਰਥੀਆਂ ਦੀ ਚੈਕਿੰਗ ਕਰਨ ਵਾਲੀ ਮਹਿਲਾ ਅਧਿਆਪਕ ਆਈ ਸਾਹਮਣੇ, ਕਿਹਾ ਇਹ !,ਚੰਡੀਗੜ੍ਹ: ਪਿਛਲੇ ਦਿਨੀ ਫਾਜ਼ਿਲਕਾ ਜਿਲੇ ਦੇ ਪਿੰਡ ਕੁੰਡਲ ਵਿੱਚ ਵਿਦਿਆਰਥੀਆਂ ਦੇ ਕੱਪੜੇ ਉਤਰਵਾ ਕੇ ਤਲਾਸ਼ੀ ਲੈਣ ਦਾ ਮਾਮਲਾ ਹੋਰ ਵੀ ਗਰਮਾ ਗਿਆ ਹੈ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਇਸ ਮਾਮਲੇ ਵਿੱਚ ਦੋ ਅਧਿਆਪਕਾ ਨੂੰ ਮੁਅੱਤਲ ਵੀ ਕਰ ਦਿੱਤਾ ਸੀ। ਇਸ ਮਾਮਲੇ ਵਿੱਚ ਇੱਕ ਨਵਾਂ ਮੋੜ ਆਇਆ ਹੈ, ਜਿਸ ਦੌਰਾਨ ਦੋਸ਼ ਲੱਗਣ ਤੋਂ ਬਾਅਦ ਉਕਤ ਅਧਿਆਪਕਾ ਨੇ ਮੀਡੀਆ ਸਾਹਮਣੇ ਆ ਕੇ ਸਫਾਈ ਦਿੱਤੀ ਹੈ। ਇਸ ਮੌਕੇ ਉਹਨਾਂ ਨੇ ਕਿਹਾ ਕਿ ਅਸੀਂ ਅਜਿਹਾ ਕੋਈ ਕੰਮ ਨਹੀਂ ਕੀਤਾ, ਨਾ ਹੀ ਅਸੀਂ ਵਿਦਿਆਰਥੀਆਂ ਦੇ ਕੱਪੜੇ ਉਤਰਵਾਏ ਤੇ ਨਾ ਅਸੀਂ ਉਹਨਾਂ ਨਾਲ ਕੋਈ ਗਲਤ ਕੰਮ ਕੀਤਾ। ਹੋਰ ਪੜ੍ਹੋ:ਮੁੱਲਾਂਪੁਰ ਦਾਖਾ ਦੇ ਪਿੰਡ ਤਲਵੰਡੀ ਨੋਬਾਦ ਵਿੱਚ ਹੋਇਆ ਗੈਂਗਰੇਪ ਇਸ ਦੌਰਾਨ ਉਹਨਾਂ ਨੇ ਇਹ ਵੀ ਕਿਹਾ ਹੈ ਕਿ, "ਮੈਂ ਫਿਰ ਵੀ ਇਸ ਮਾਮਲੇ ਸਬੰਧੀ ਮਾਫੀ ਮੰਗਦੀ ਹਾਂ।" ਦੱਸਣਯੋਗ ਹੈ ਕਿ ਪਿਛਲੇ ਕੁਝ ਦਿਨ ਪਹਿਲਾ ਫਾਜ਼ਿਲਕਾ ਦੇ ਪਿੰਡ ਕੁੰਡਲ ਦੇ ਸਰਕਾਰੀ ਸਕੂਲ ਦੇ ਪਖਾਨੇ 'ਚੋਂ ਸੈਨੇਟਰੀ ਪੈਡ ਮਿਲਣ ਤੋਂ ਬਾਅਦ ਬੱਚੀਆਂ ਦੇ ਕੱਪੜੇ ਉਤਰਵਾ ਕੇ ਚੈਕਿੰਗ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਸ਼ਰਮਨਾਕ ਹਰਕਤ ਬਾਰੇ ਬੱਚੀਆਂ ਨੇ ਮਾਪਿਆਂ ਨੂੰ ਦੱਸਿਆ, ਜਿਸ ਤੋਂ ਬਾਅਦ ਇਹ ਮਾਮਲਾ ਬੂਰ ਫੜ ਗਿਆ।ਇਸ ਤੋਂ ਬਾਅਦ ਜਦੋ ਇਹ ਮਾਮਲਾ ਪੰਜਾਬ ਦੇ ਮੁੱਖ ਮੰਤਰੀ ਕੋਲ ਪਹੁੰਚਿਆ ਤਾਂ ਉਹਨਾਂ ਨੇ ਸਖਤੀ ਵਰਤਦੇ ਹੋਏ 2 ਮੁਲਾਜ਼ਮਾਂ ਨੂੰ ਮੁਅੱਤਲ ਕਰਨ ਦੇ ਹੁਕਮ ਦਿੱਤੇ। ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ। —PTC News


Top News view more...

Latest News view more...