Advertisment

ਪਠਾਨਕੋਟ 'ਚ ਆਦਮਖ਼ੋਰ ਪਿਟਬੁੱਲ ਦਾ ਖੌਫ਼ : 6 ਘੰਟਿਆਂ 'ਚ 12 ਲੋਕਾਂ ਨੂੰ ਵੱਢਿਆ

author-image
Ravinder Singh
Updated On
New Update
ਪਠਾਨਕੋਟ 'ਚ ਆਦਮਖ਼ੋਰ ਪਿਟਬੁੱਲ ਦਾ ਖੌਫ਼ : 6 ਘੰਟਿਆਂ 'ਚ 12 ਲੋਕਾਂ ਨੂੰ ਵੱਢਿਆ
Advertisment
ਪਠਾਨਕੋਟ : ਪਿਟਬੁੱਲ ਨੇ ਪੰਜ ਪਿੰਡਾਂ ਦੇ 12 ਲੋਕਾਂ ਨੂੰ ਵੱਢ ਇਲਾਕੇ 'ਚ ਦਹਿਸ਼ਤ ਮਚਾ ਦਿੱਤੀ, ਜਿਸ ਕਾਰਨ ਲੋਕ ਘਰਾਂ ਵਿਚੋਂ ਬਾਹਰ ਨਿਕਲਣ ਲੱਗੇ ਵੀ ਘਬਰਾ ਰਹੇ ਸਨ। 15 ਕਿਲੋਮੀਟਰ ਦੇ ਘੇਰੇ ਵਿਚ ਜੋ ਵੀ ਪਿਟਬੁੱਲ ਦੇ ਰਾਹ ਵਿੱਚ ਆਇਆ, ਉਸ ਨੂੰ ਜ਼ਖ਼ਮੀ ਕਰ ਦਿੱਤਾ। ਇਸ ਦੌਰਾਨ ਕਈ ਪਸ਼ੂਆਂ ਨੂੰ ਵੀ ਖੂੰਖਾਰ ਕੁੱਤੇ ਨੇ ਆਪਣਾ ਸ਼ਿਕਾਰ ਬਣਾਇਆ। ਜਦੋਂ ਸੇਵਾਮੁਕਤ ਕਪਤਾਨ ਉਪਰ ਹਮਲਾ ਹੋਇਆ ਤਾਂ ਉਸ ਨੇ ਹੋਰਾਂ ਲੋਕਾਂ ਦੀ ਮਦਦ ਨਾਲ ਕੁੱਤੇ ਦੀ ਡੰਡਿਆਂ ਨਾਲ ਕੁੱਟਮਾਰ ਕੀਤੀ। ਜ਼ਖ਼ਮੀਆਂ ਨੂੰ ਗੁਰਦਾਸਪੁਰ ਤੇ ਦੀਨਾਨਗਰ ਦੇ ਹਸਪਤਾਲਾਂ 'ਚ ਦਾਖ਼ਲ ਕਰਵਾਇਆ ਗਿਆ ਹੈ।
Advertisment
ਪਠਾਨਕੋਟ 'ਚ ਆਦਮਖ਼ੋਰ ਪਿਟਬੁੱਲ ਦਾ ਖੌਫ਼ : 6 ਘੰਟਿਆਂ 'ਚ 12 ਲੋਕਾਂ ਨੂੰ ਵੱਢਿਆਜਾਣਕਾਰੀ ਅਨੁਸਾਰ ਪਿਟਬੁੱਲ ਨੇ ਸਭ ਤੋਂ ਪਹਿਲਾਂ ਪਿੰਡ ਤੰਗੋਸ਼ਾਹ ਨੇੜੇ ਭੱਠੇ 'ਤੇ ਕੰਮ ਕਰਦੇ ਦੋ ਮਜ਼ਦੂਰਾਂ ਨੂੰ ਵੱਢਿਆ। ਉਨ੍ਹਾਂ ਕਿਸੇ ਤਰ੍ਹਾਂ ਉਸ ਨੂੰ ਬੰਨ੍ਹ ਲਿਆ ਪਰ ਬਾਅਦ 'ਚ ਉਹ ਉੱਥੋਂ ਚਲਾ ਗਿਆ ਤੇ ਦੇਰ ਰਾਤ 12.30 ਵਜੇ ਪਿੰਡ ਰਾਂਝੇ ਦੇ ਕੋਠੇ ਪਹੁੰਚ ਗਿਆ। ਇੱਥੇ ਘਰ 'ਚ ਸੌਣ ਦੀ ਤਿਆਰੀ ਕਰ ਰਹੇ ਬਜ਼ੁਰਗ ਦਿਲੀਪ ਕੁਮਾਰ ਉਤੇ ਹਮਲਾ ਕਰ ਦਿੱਤਾ। ਦਿਲੀਪ ਉਸ ਤੋਂ ਬਚਣ ਲਈ ਭੱਜਿਆ ਪਰ ਪਿਟਬੁੱਲ ਨੇ ਪਿੱਛਾ ਕਰਕੇ ਉਸ ਨੂੰ ਫੜ ਲਿਆ। ਉਨ੍ਹਾਂ ਨੂੰ ਬੁਰੀ ਤਰ੍ਹਾਂ ਜ਼ਖਮੀ ਕੀਤਾ। ਦਿਲੀਪ ਦੇ ਪਰਿਵਾਰਕ ਮੈਂਬਰਾਂ ਨੇ ਕਿਸੇ ਤਰ੍ਹਾਂ ਪਿਟਬੁੱਲ ਨੂੰ ਬਾਹਰ ਕੱਢਿਆ ਤੇ ਘਰ ਦਾ ਦਰਵਾਜ਼ਾ ਬੰਦ ਕਰ ਦਿੱਤਾ। ਪਠਾਨਕੋਟ 'ਚ ਆਦਮਖ਼ੋਰ ਪਿਟਬੁੱਲ ਦਾ ਖੌਫ਼ : 6 ਘੰਟਿਆਂ 'ਚ 12 ਲੋਕਾਂ ਨੂੰ ਵੱਢਿਆਇਸ ਤੋਂ ਬਾਅਦ ਪਿਟਬੁੱਲ ਨੇ ਇਸ ਪਿੰਡ ਦੇ ਬਲਦੇਵ ਰਾਜ ਦੇ ਵੱਛੇ ਨੂੰ ਬੁਰੀ ਤਰ੍ਹਾਂ ਵੱਢਿਆ। ਉੱਥੋਂ ਪਿਟਬੁੱਲ ਘਰੋਟਾ ਰੋਡ ਵੱਲ ਭੱਜਿਆ ਅਤੇ ਰਸਤੇ ਵਿੱਚ ਕਈ ਪਸ਼ੂਆਂ ਨੂੰ ਵੱਢਦਾ ਰਿਹਾ। ਫਿਰ ਉਸ ਨੇ ਭੱਠੇ 'ਤੇ ਪਹੁੰਚ ਕੇ ਨੇਪਾਲੀ ਚੌਕੀਦਾਰ ਰਾਮਨਾਥ ਉਪਰ ਹਮਲਾ ਕਰ ਦਿੱਤਾ। ਉਥੇ ਰਹਿੰਦੇ ਦੋ ਕੁੱਤਿਆਂ ਨੇ ਰਾਮਨਾਥ ਦੀ ਜਾਨ ਬਚਾਈ। ਇਸ ਤੋਂ ਬਾਅਦ ਪਿਟਬੁੱਲ ਪਿੰਡ ਛੰਨੀ ਪਹੁੰਚਿਆ ਅਤੇ ਉਥੇ ਸੁੱਤੇ ਹੋਏ ਮੰਗਲ ਸਿੰਘ ਨੂੰ ਵੱਢ ਦਿੱਤਾ। ਇਹ ਵੀ ਪੜ੍ਹੋ : LGP ਸਿਲੰਡਰ ਦੀ ਕੀਮਤ ਘੱਟਣ ਨਾਲ ਲੋਕਾਂ ਨੂੰ ਮਿਲੀ ਵੱਡੀ ਰਾਹਤ, ਜਾਣੋ ਨਵੇਂ ਰੇਟ ਅੱਜ ਸਵੇਰੇ 5 ਵਜੇ ਦੇ ਕਰੀਬ ਪਿਟਬੁੱਲ ਕੁੰਡੇ ਪਿੰਡ ਪਹੁੰਚਿਆ ਅਤੇ ਉਥੇ ਸੈਰ ਕਰ ਰਹੇ ਨੰਬਰਦਾਰ ਗੁਲਸ਼ਨ ਕੁਮਾਰ, ਧਰਮ ਚੰਦ ਅਤੇ ਉਸ ਦੀ ਪਤਨੀ ਦਰਸ਼ਨਾ ਦੇਵੀ, ਅਸ਼ੋਕ ਸ਼ਰਮਾ, ਵਿਭੀਸ਼ਨ ਕੁਮਾਰ ਅਤੇ ਗੋਪੀ ਸ਼ਰਮਾ ਉਪਰ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਉਹ ਪਿੰਡ ਚੌਹਾਣਾ ਪਹੁੰਚਿਆ ਅਤੇ ਖੇਤਾਂ 'ਚ ਸੈਰ ਕਰ ਰਹੇ ਫੌਜ ਦੇ ਸੇਵਾਮੁਕਤ ਕਪਤਾਨ ਸ਼ਕਤੀ ਸਲਾਰੀਆ ਉਪਰ ਹਮਲਾ ਕਰਕੇ ਉਸ ਦੀ ਬਾਂਹ ਤੋੜ ਦਿੱਤੀ। ਹਿੰਮਤ ਦਿਖਾਉਂਦੇ ਹੋਏ ਸਲਾਰੀਆ ਨੇ ਹੱਥ ਵਿੱਚ ਫੜੀ ਸੋਟੀ ਕੁੱਤੇ ਦੇ ਮੂੰਹ ਵਿੱਚ ਪਾ ਦਿੱਤੀ। ਫਿਰ ਪਿੰਡ ਦੇ ਲੋਕ ਉਥੇ ਪਹੁੰਚ ਗਏ ਅਤੇ ਸਲਾਰੀਆ ਨਾਲ ਮਿਲ ਕੇ ਕੁੱਤੇ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ। publive-image -PTC News
latestnews pathankot ptcnews pitbull punjabnews retiredcaptain
Advertisment

Stay updated with the latest news headlines.

Follow us:
Advertisment