'ਵੈਕਸੀਨ ਲੁਵਾਈ ਤਾਂ ਮਰ ਜਾਵਾਂਗੇ', ਟੀਕਾਕਰਨ ਨੂੰ ਲੈ ਕੇ ਪਿੰਡਾਂ 'ਚ ਡਰ ਦਾ ਮਾਹੌਲ

By Baljit Singh - June 02, 2021 3:06 pm

ਨਵੀਂ ਦਿੱਲੀ: ਕੋਰੋਨਾ ਸੰਕਟ ਵਿਚਾਲੇ ਜਿਥੇ ਟੀਕਾਕਰਨ ਅਭਿਆਨ ਨੂੰ ਜੰਗੀਪੱਧਰ ਉੱਤੇ ਚਲਾਇਆ ਜਾ ਰਿਹਾ ਹੈ, ਉਥੇ ਹੀ ਦੇਸ਼ ਦੇ ਪੇਂਡੂ ਇਲਾਕਿਆਂ ਵਿਚ ਵੈਕਸੀਨ ਨੂੰ ਲੈ ਕੇ ਪੈਦਾ ਹੋਏ ਡਰ, ਅੰਧਵਿਸ਼ਵਾਸ ਅਤੇ ਅਫਵਾਹਾਂ ਇਸ ਅਭਿਆਨ ਨੂੰ ਖਟਾਈ ਵਿਚ ਪਾ ਸਕਦੀਆਂ ਹਨ। ਸਰਕਾਰ ਦਸੰਬਰ ਤੱਕ ਭਾਰਤ ਦੀ ਪੂਰੀ ਬਾਲਗ ਆਬਾਦੀ ਦਾ ਟੀਕਾਕਰਣ ਕਰਨ ਦਾ ਟੀਚਾ ਲੈ ਕੇ ਚੱਲ ਰਹੀ ਹੈ ਪਰ ਜ਼ਮੀਨ ਉੱਤੇ ਹਾਲਾਤ ਵੱਖ ਹਨ। ਕਈ ਪੇਂਡੂ ਇਲਾਕਿਆਂ ਦੇ ਲੋਕ ਇਸ ਅਭਿਆਨ ਦਾ ਵਿਰੋਧ ਕਰ ਰਹੇ ਹਨ। ਟੀਕਾਕਰਨ ਦੇ ਕਾਰਨ ਹੋਣ ਵਾਲੇ ਸਾਈਡ ਇਫੈਕਟ ਅਤੇ ਡੋਜ਼ ਲੈਣ ਦੇ ਬਾਅਦ ਵੀ ਮੌਤਾਂ ਦੀ ਰਿਪੋਰਟ ਨੇ ਅਫਵਾਹਾਂ ਨੂੰ ਹੋਰ ਹਵਾ ਦਿੱਤੀ ਹੈ ਕਿ ਕੋਵਿਡ ਵੈਕਸੀਨ ਜਾਨਲੇਵਾ ਹੈ।

ਪੜੋ ਹੋਰ ਖਬਰਾ: DCGI ਨੇ ਭਾਰਤ ‘ਚ ਕੋਵਿਡ-19 ਵੈਕ‍ਸੀਨ ਦੀ ਵਰਤੋਂ ਨੂੰ ਲੈ ਕੇ ਜਾਰੀ ਕੀਤਾ ਨੋਟਿਸ

ਰਾਜਸਥਾਨ ਵਿਚ ਅਸ਼ੋਕ ਗਹਿਲੋਤ ਸਰਕਾਰ ਨੇ ਪੇਂਡੂ ਖੇਤਰਾਂ ਵਿਚ ਕੋਵਿਡ ਦੇ ਪ੍ਰਸਾਰ ਉੱਤੇ ਲਗਾਮ ਲਗਾਉਣ ਲਈ ਇਕ ਮਹੱਤਵਕਾਂਸ਼ੀ ਯੋਜਨਾ ਸ਼ੁਰੂ ਕੀਤੀ ਹੈ। ਪਰ ਹੁਣ ਵੀ ਟੀਕਾਕਰਨ ਨੂੰ ਲੈ ਕੇ ਪਿੰਡਾਂ ਵਿਚ ਤਰ੍ਹਾਂ-ਤਰ੍ਹਾਂ ਦੀਆਂ ਅਫਵਾਹਾਂ ਸਾਹਮਣੇ ਆ ਰਹੀ ਹਨ। ਜਿਸ ਦੀ ਵਜ੍ਹਾ ਨਾਲ ਵੈਕਸੀਨੇਸ਼ਨ ਅਭਿਆਨ ਵਿਚ ਮੁਸ਼ਕਲਾਂ ਆ ਰਹੀ ਹਨ। ਖੁਦ ਮੁੱਖ ਮੰਤਰੀ ਗਹਲੋਤ ਦਾ ਗ੍ਰਹਿਨਗਰ ਜੋਧਪੁਰ ਵੀ ਇਨ੍ਹਾਂ ਅਫਵਾਹਾਂ ਦੀ ਮਾਰ ਝੱਲ ਰਿਹਾ ਹੈ। ਦੱਸ ਦਈਏ ਕਿ ਸ਼ੇਰਗੜ ਬਲਾਕ ਵਿਚ ਕੋਵਿਡ ਦੇ ਕਾਰਨ 80 ਤੋਂ ਜ਼ਿਆਦਾ ਮੌਤਾਂ ਹੋਈਆਂ ਹਨ ਪਰ ਇੱਥੇ ਟੀਕਾਕਰਨ ਅਭਿਆਨ ਦਾ ਲੋਕ ਅਜੇ ਵੀ ਵਿਰੋਧ ਕਰ ਰਹੇ ਹਨ।

ਪੜੋ ਹੋਰ ਖਬਰਾ: ਕਸ਼ਮੀਰ ‘ਤੇ ਪਾਕਿ ਵੱਲ ਦਾ ਬਿਆਨ ਦੇ ਫਸੇ UN ਪ੍ਰਧਾਨ, ਮੁੜ ਦੇਣੀ ਪਈ ਸਫਾਈ

ਇੱਥੋਂ ਦੇ ਪੜੇ-ਲਿਖੇ ਵਪਾਰੀ ਲੋਕੇਸ਼ ਦਾ ਕਹਿਣਾ ਹੈ ਕਿ ਟੀਕਾ ਲਗਵਾਨੇ ਦੇ ਬਾਅਦ ਉਨ੍ਹਾਂ ਦੇ ਪਿਤਾ ਦੀ ਹਾਲਤ ਵਿਗੜ ਗਈ ਸੀ ਹਾਲਾਂਕਿ ਉਹ ਕਰੀਬ 20 ਦਿਨਾਂ ਦੇ ਬਾਅਦ ਠੀਕ ਹੋ ਗਏ। ਲੋਕੇਸ਼ ਦਾ ਕਹਿਣਾ ਹੈ ਕਿ ਇਹੀ ਕਾਰਨ ਹੈ ਕਿ ਉਹ ਇਸ ਤੋਂ ਡਰ ਰਹੇ ਹਨ। ਉਥੇ ਹੀ, ਠੇਕੇਦਾਰ ਗਗਨ ਅਤੇ ਮਜ਼ਦੂਰ ਸੁਨੀਲ ਵੀ ਟੀਕਾਕਰਨ ਤੋਂ ਦੂਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੋ ਵੀ ਵੈਕਸੀਨ ਲੈ ਰਿਹਾ ਹੈ ਉਹ ਬੀਮਾਰ ਪੈ ਰਿਹਾ ਹੈ।

ਰਤੀਬਾਦ ਵਿਚ ਦੋ ਟੀਕਾਕਰਨ ਕੇਂਦਰਾਂ ਵਿਚ ਹੁਣ ਤੱਕ ਲੱਗਭੱਗ 5,000 ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ। ਪਰ ਵੈਕਸੀਨ ਦੇ ਪ੍ਰਤੀ ਫੈਲੀਆਂ ਅਫਵਾਹਾਂ ਦੇ ਡਰ ਨੇ ਪਿੰਡ ਨੂੰ ਜਕੜ ਲਿਆ ਹੈ ਅਤੇ ਅਫਵਾਹਾਂ ਨੇ ਟੀਕਾਕਰਨ ਦੀ ਰਫ਼ਤਾਰ ਨੂੰ ਹੀ ਰੋਕ ਦਿੱਤਾ ਹੈ।

ਪੜੋ ਹੋਰ ਖਬਰਾ: 24 ਘੰਟਿਆਂ ‘ਚ ਦੇਸ਼ ‘ਚ ਕੋਰੋਨਾ ਦੇ 1.32 ਲੱਖ ਨਵੇਂ ਮਾਮਲੇ ਆਏ ਸਾਹਮਣੇ

ਬਿਹਾਰ ਦੇ ਇਸ ਪਿੰਡ ਵਿਚ ਵ੍ਹਟਸਐਪ ਉੱਤੇ ਅਫਵਾਹਾਂ ਦੀ ਭਰਮਾਰ
ਬਿਹਾਰ ਦੇ ਸਹਰਸਾ ਜ਼ਿਲੇ ਦੇ ਕਰਿਆਤ ਪਿੰਡ ਦੇ ਰਹਿਣ ਵਾਲੇ 18 ਸਾਲ ਦਾ ਅਮਨ ਕੁਮਾਰ ਟੀਕਾਕਰਨ ਦਾ ਖੁੱਲ੍ਹਾ-ਖੁੱਲ੍ਹਾ ਵਿਰੋਧ ਕਰਦੇ ਹਨ। ਡੇਢ ਹਜ਼ਾਰ ਦੀ ਆਬਾਦੀ ਵਾਲੇ ਇਸ ਪਿੰਡ ਦੇ ਕਈ ਹੋਰ ਲੋਕਾਂ ਦੀ ਵੀ ਇਹੀ ਰਾਇ ਹੈ। ਅਮਨ ਦਾ ਮੰਨਣਾ​ਹੈ ਕਿ ਟੀਕਾ ਲਗਵਾਉਣ ਨਾਲ ਮੌਤ ਹੋ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਖੁਦ ਕੋਰੋਨਾ ਦਾ ਟੀਕਾ ਨਹੀਂ ਲਗਾਇਆ ਹੈ ਕਿਉਂਕਿ ਟੀਕਾ ਲੈਣ ਦੇ ਬਾਅਦ ਲੋਕਾਂ ਦੇ ਮਰਨਾ ਦੇ ਕਈ ਉਦਾਹਰਣ ਹਨ।

-PTC News

adv-img
adv-img