ਪੰਜਾਬ

ਪਰਿਵਾਰ ਤੋਂ ਤੰਗ ਆ ਕੇ ਪਤੀ-ਪਤਨੀ ਨੇ ਨਹਿਰ 'ਚ ਮਾਰੀ ਛਾਲ

By Pardeep Singh -- August 13, 2022 8:50 pm -- Updated:August 13, 2022 8:55 pm

ਬਠਿੰਡਾ: ਬਠਿੰਡਾ ਵਿਖੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਘਰਦਿਆਂ ਦੀ ਮਰਜੀ ਤੋ ਬਿਨ੍ਹਾਂ ਵਿਆਹ ਕਰਵਾਉਣ ਵਾਲੇ ਜੋੜੇ ਨੇ ਪਰਿਵਾਰ ਤੋਂ ਤੰਗ ਆ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰਦੇ ਹੋਏ ਨਹਿਰ ਵਿੱਚ ਛਾਲ ਮਰ ਦਿੱਤੀ। ਇਸ ਜੋੜੇ ਨੂੰ ਉਨ੍ਹਾਂ ਦੇ ਪਰਿਵਾਰ ਵੱਲੋਂ ਘਰੋਂ ਕੱਢ ਦਿੱਤਾ ਗਿਆਂ ਸੀ ਅਤੇ ਇਹਨਾਂ ਨੂੰ ਹੁਣ ਕੋਈ ਕੰਮ ਵੀ ਨਹੀ ਮਿਲ ਰਿਹਾ ਸੀ। ਇਥੋ ਤੱਕ ਕਿ ਰਹਿਣ ਲਈ ਵੀ ਛੱਤ ਤੱਕ ਨਸੀਬ ਨਹੀ ਹੋ ਰਹੀ ਸੀ।ਦੋਵੇਂ ਪਤੀ-ਪਤਨੀ ਨੂੰ ਨਹਿਰ ਵਿੱਚੋ ਕੱਢ ਕੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਈਆਂ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਮਿਲੀ ਜਾਣਕਾਰੀ ਅਨੁਸਾਰ ਡੱਬਵਾਲੀ ਦੇ ਰਹਿਣ ਵਾਲੇ ਨੌਜਵਾਨ ਨੇ ਬਠਿੰਡਾ ਦੀ ਲੜਕੀ ਨਾਲ ਘਰਦਿਆਂ ਦੀ ਮਰਜੀ ਤੋਂ ਬਿਨ੍ਹਾਂ ਕੋਰਟ ਮੈਰਿਜ ਕਰਵਾਈ ਸੀ ਜਿਸ ਕਰਕੇ ਪਰਿਵਾਰ ਨੇ ਦੋਵਾਂ ਨੂੰ ਘਰੋਂ ਕੱਢ ਦਿੱਤਾ ਅਤੇ ਘਰੋਂ ਪੈਸੇ ਚੋਰੀ ਕਰਨ ਤੱਕ ਦੇ ਇਲਜ਼ਾਮ ਵੀ ਲਗਾਏ ਗਏ, ਜਿਸ ਦੀ ਪੜਤਾਲ ਚੱਲ ਰਹੀ ਹੈ।

ਲੜਕਾ-ਲੜਕੀ ਨੇ ਕੋਈ ਕੰਮ ਨਾ ਹੋਣ ਅਤੇ ਰਹਿਣ ਦਾ ਲਈ ਮਕਾਨ ਤੱਕ ਨਾ ਮਿਲਣ ਤੋਂ ਪ੍ਰੇਸਾਨ ਹੋ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਲਈ ਸਰਹੰਦ ਨਹਿਰ ਵਿੱਚ ਛਾਲ ਮਾਰ ਦਿੱਤੀ। ਜਿਸ ਦਾ ਪਤਾ ਆਸ-ਪਾਸ ਦੇ ਲੋਕਾਂ ਨੇ ਉਹਨਾਂ ਨੂੰ ਬਾਹਰ ਕੱਢ ਕੇ ਰਾਹੀ ਸਿਵਲ ਹਸਪਤਾਲ ਵਿੱਚ ਇਲਾਜ ਲਈ ਲਿਆਂਦਾ ਗਿਆ।

ਪੀੜਤ ਲੜਕੀ ਨੇ ਦੱਸਿਆ ਹੈ ਕਿ ਮੇਰੇ ਸਹੁਰਾ ਪਰਿਵਾਰ ਨੇ ਸਾਨੂੰ ਘਰੋਂ ਕੱਢ ਕੇ ਸਾਡੇ ਉੱਤੇ ਸੋਨਾ ਅਤੇ ਨਗਦੀ ਚੋਰੀ ਕਰਨ ਦੇ ਇਲਜ਼ਾਮ ਲਗਾ ਕੇ ਸਾਨੂੰ ਤੰਗ ਪ੍ਰੇਸਾਨ ਕੀਤਾ ਜਾ ਰਿਹਾ ਹੈ, ਸਾਡੇ ਸਾਰੇ ਕਾਗਜ ਪੱਤਰ ਵੀ ਉਹਨਾਂ ਕੋਲ ਹਨ, ਜਿਸ ਕਰਕੇ ਸਾਨੂੰ ਕਿਰਾਏ ਤੇ ਮਕਾਨ ਤੱਕ ਨਹੀ ਮਿਲ ਰਿਹਾ ਤੇ ਕੰਮ ਵੀ ਨਾ ਮਿਲਣ ਕਰਕੇ ਉਹਨਾਂ ਕੋਲ ਪੈਸੇ ਵੀ ਨਹੀ ਹਨ ਜਿਸ ਕਰਕੇ ਤੰਗ ਹੋ ਕੇ ਖੁਦਕੁਸ਼ੀ ਕਰਨ ਲਈ ਨਹਿਰ ਵਿੱਚ ਛਾਲ ਮਾਰ ਦਿੱਤੀ।

ਉਧਰ ਦੂਜੇ ਪਾਸੇ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਹੈ ਕਿ ਇਹਨਾਂ ਦੀ ਹਾਲਤ ਠੀਕ ਹੈ ਜਦੋ ਕਿ ਸਹਾਰਾ ਜਨ ਸੇਵਾ ਦੇ ਵਰਕਰਾਂ ਨੇ ਦੱਸਿਆਂ ਕਿ ਇਹਨਾਂ ਨੇ ਆਪਣੇ ਪਰਿਵਾਰ ਤੋ ਤੰਗ ਹੋ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰਨ ਲਈ ਸਰਹੱਦ ਨਹਿਰ ਵਿੱਚ ਛਾਲ ਮਰ ਦਿੱਤੀ ਸੀ।

ਇਹ ਵੀ ਪੜ੍ਹੋ:ਪੰਜਾਬ ਆਉਣ ਵਾਲੇ ਸਮੇਂ ’ਚ ਮੈਡੀਕਲ ਸਿੱਖਿਆ ਦੇ ਧੁਰੇ ਵਜੋਂ ਉਭਰੇਗਾ : ਮੁੱਖ ਮੰਤਰੀ

-PTC News

  • Share