ਅੰਮ੍ਰਿਤਸਰ: ਮਹਿਲਾ ਦੀ ਕੀਤੀ ਹੰਟਰਾਂ ਨਾਲ ਕੁੱਟਮਾਰ, ਮੋਬਾਈਲ ‘ਚ ਕੈਦ ਹੋਈ ਘਟਨਾ

Female Advocate beaten by Auto Driver in Amritsar
Female Advocate beaten by Auto Driver in Amritsar

Female Advocate beaten by Auto Driver in Amritsar: ਅੰਮ੍ਰਿਤਸਰ: ਮਹਿਲਾ ਦੀ ਕੀਤੀ ਹੰਟਰਾਂ ਨਾਲ ਕੁੱਟਮਾਰ, ਮੋਬਾਈਲ ‘ਚ ਕੈਦ ਹੋਈ ਘਟਨਾ :

ਅੰਮ੍ਰਿਤਸਰ ਦੇ ਮੁਸਤਫਾਬਾਦ ਇਲਾਕੇ ‘ਚ ਮਹਿਲਾ ਵਕੀਲ ਅਤੇ ਉਸ ਦੇ ਪਰਿਵਾਰ ਵਾਲਿਆਂ ‘ਤੇ ਜਾਨਲੇਵਾ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ‘ਚ ਇੱਕ ਮਹਿਲਾ ਨਾਲ ਇਸ ਕਦਰ ਬਦਸਲੂਕੀ ਕੀਤੀ ਗਈ ਕਿ ਉਸ ਨੂੰ ਗਿਰੇਬਾਨ ਤੋਂ ਫੜ੍ਹ ਕੇ ਤੇਜ਼ਧਾਰ ਹਥਿਆਰ ਅਤੇ ਹੰਟਰ ਨਾਲ ਉਸਦੀ ਬੇਰਹਿਮੀ ਨਾਲ ਮਾਰਕੁੱਟ ਕੀਤੀ ਗਈ।
Female Advocate beaten by Auto Driver in Amritsarਦਰਅਸਲ,  ਮੁਸਤਫਾਬਾਦ ਇਲਾਕੇ ‘ਤ ਰਹਿਣ ਵਾਲੀ ਮਹਿਲਾ ਅਮਨਦੀਪ ਕੌਰ ਆਪਣੇ ਘਰ ਤੋਂ ਨਿਕਲਣ ਹੀ ਲੱਗੀ ਸੀ ਕਿ ਇੱਕ ਆਟੋ ਚਾਲਕ ਨੇ ਉਸਨੂੰ ਟੱਕਰ ਮਾਰ ਦਿੱਤੀ ਅਤੇ ਜਦਂਿ ਮਹਿਲਾ ਨੇ ਉਸਨੂੰ ਪਿੱਛੇ ਹੋਣ ਲਈ ਕਿਹਾ ਤਾਂ ਆਟੋ ਵਾਲੇ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਮਹਿਲਾ ‘ਤੇ ਹਮਲਾ ਬੋਲ ਦਿੱਤਾ ਅਤੇ ਮਹਿਲਾ ਵਕੀਲ ਦੇ ਭਰਾ ਦਾ ਸਿਰ ਪਾੜ੍ਹ ਦਿੱਤਾ। ਇਸ ਘਟਨਾ ‘ਚ ਵਕੀਲ ਦੀ ਗੱਡੀ ਦੇ ਸ਼ੀਸ਼ੇ ਵੀ ਤੋੜ੍ਹ ਦਿੱਤੇ ਗਏ ਸਨ।
Female Advocate beaten by Auto Driver in AmritsarFemale Advocate beaten by Auto Driver in Amritsar: ਹਮਲਾਵਰ ਸਿਰਫ ਇੱਥੇ ਹੀ ਨਹੀਂ ਰੁਕੇ, ਉਹਨਾਂ ਨੇ ਇਸੇ ਦੌਰਾਨ ਪੂਰੇ ਪਰਿਵਾਰ ਵਾਲਿਆਂ ਨੂੰ ਵੀ ਮਾਰਨਾ ਸ਼ੁਰੂ ਕਰ ਦਿੱਤਾ ਅਤੇ ਗਾਲੀ-ਗਲੋਚ ਕਰ ਬਦਤਮੀਜੀ ਕਰਦੇ ਰਹੇ।
Female Advocate beaten by Auto Driver in Amritsarਹਾਂਲਾਕਿ ਇਸ ‘ਤੇ ਮਾਮਲਾ ਦਰਜ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਪਰਿਜਨਾਂ ਦਾ ਦੋਸ਼ ਹੈ ਕਿ ਇਸ ਮਾਮਲੇ ਨੂੰ ਪੁਲਿਸ ਗੰਭੀਰਤਾ ਨਾਲ ਨਹੀਂ ਲੈ ਰਹੀ ਹੈ ਅਤੇ ਹੱਥੇ ‘ਤੇ ਹੱਥ ਧਰੇ ਬੈਠੀ ਹੈ।
Female Advocate beaten by Auto Driver in Amritsarਇਸ ਮਾਮਲੇ ‘ਤੇ ਪੁਲਿਸ ਨੇ ਵੀਡੀਓ ਦੇ ਆਧਾਰ ‘ਤੇ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ ਅਤੇ ਕਿਹਾ ਹੈ ਕਿ ਆਟੋ ਨੂੰ ਲੈ ਕੇ ਝਗੜਾ ਸ਼ੁਰੂ ਹੋਇਆ ਸੀ।
Female Advocate beaten by Auto Driver in Amritsarਪੁਲਿਸ ਮੁਤਾਬਕ, ਇਸ ਮਾਮਲੇ ‘ਚ ਇੱਕ ਦੋਸ਼ੀ ਫੜ੍ਹਿਆ ਗਿਆ ਹੈ ਅਤੇ ਬਾਕੀਆਂ ਨੂੰ ਫੜ੍ਹਣ ਲਈ ਛਾਪੇਮਾਰੀ ਕੀਤ ਿਜਾ ਰਹੀ ਹੈ।

—PTC News