9 ਮਹੀਨੇ ਤੋਂ ਲਾਪਤਾ ਮਹਿਲਾ ਕਾਂਸਟੇਬਲ ਵੇਚ ਰਹੀ ਸੀ ਫੁੱਲ , ਪੁਲਿਸ ਟੀਮ ਦੇਖ ਕੇ ਹੋਈ ਹੈਰਾਨ

By Shanker Badra - September 04, 2021 10:09 am

ਯੂਪੀ : ਕਰੀਬ 9 ਮਹੀਨਿਆਂ ਤੋਂ ਲਾਪਤਾ ਰਾਇਪੁਰ ਪੁਲਿਸ ਦੀ ਮਹਿਲਾ ਕਾਂਸਟੇਬਲ ਅੰਜਨਾ ਸਾਹਿਸ ਨੂੰ ਉੱਤਰ ਪ੍ਰਦੇਸ਼ ਦੇ ਵਰਿੰਦਾਵਨ ਵਿੱਚ ਫੁੱਲ ਵੇਚਦੇ ਦੇਖੀ ਗਈ ਹੈ। ਖ਼ਬਰਾਂ ਅਨੁਸਾਰ ਅੰਜਨਾ ਆਪਣੇ ਪਰਿਵਾਰਕ ਮੈਂਬਰਾਂ ਅਤੇ ਸੀਨੀਅਰ ਅਧਿਕਾਰੀਆਂ ਤੋਂ ਪਰੇਸ਼ਾਨ ਹੋ ਕੇ ਅਚਾਨਕ ਲਾਪਤਾ ਹੋ ਗਈ ਸੀ। ਅੰਜਨਾ ਸਾਹਿਸ ਵਰਿੰਦਾਵਨ ਵਿੱਚ ਫੁੱਲ ਵੇਚਣ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਛੱਤੀਸਗੜ੍ਹ ਪੁਲਿਸ ਦੀ ਟੀਮ ਉਨ੍ਹਾਂ ਨੂੰ ਲੈਣ ਲਈ ਪਹੁੰਚੀ ਪਰ ਔਰਤ ਨੇ ਉਨ੍ਹਾਂ ਦੇ ਨਾਲ ਜਾਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਰਾਏਪੁਰ ਪੁਲਿਸ ਨੂੰ ਉੱਥੋਂ ਖਾਲੀ ਹੱਥ ਪਰਤਣਾ ਪਿਆ।

9 ਮਹੀਨੇ ਤੋਂ ਲਾਪਤਾ ਮਹਿਲਾ ਕਾਂਸਟੇਬਲ ਵੇਚ ਰਹੀ ਸੀ ਫੁੱਲ , ਪੁਲਿਸ ਟੀਮ ਦੇਖ ਕੇ ਹੋਈ ਹੈਰਾਨ

ਦਰਅਸਲ, ਰਾਏਪੁਰ ਸ਼ਹਿਰ ਵਿੱਚ ਤਾਇਨਾਤ ਅੰਜਨਾ ਸਾਹਿਸ ਨੂੰ ਕਰੀਬ 9 ਮਹੀਨੇ ਪਹਿਲਾਂ ਪੁਲਿਸ ਹੈਡਕੁਆਰਟਰ ਵਿੱਚ ਸੀਆਈਡੀ ਵਿਭਾਗ ਨੂੰ ਭੇਜਿਆ ਗਿਆ ਸੀ, ਜਿਸਦੇ ਬਾਅਦ ਉਹ ਇੱਕ ਦਿਨ ਲਾਪਤਾ ਹੋ ਗਈ ਸੀ। ਬਹੁਤ ਭਾਲ ਕਰਨ ਦੇ ਬਾਅਦ ਵੀ ਪੁਲਿਸ ਉਸ ਸਮੇਂ ਅੰਜਨਾ ਦਾ ਪਤਾ ਨਹੀਂ ਲਗਾ ਸਕੀ। ਇਸ ਤੋਂ ਬਾਅਦ ਉਸਦੀ ਮਾਂ ਨੇ 21 ਅਗਸਤ ਨੂੰ ਬੇਟੀ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ। ਪੁਲਿਸ ਅੰਜਨਾ ਤੱਕ ਵੀ ਨਹੀਂ ਪਹੁੰਚ ਸਕੀ ਕਿਉਂਕਿ ਉਸਨੇ ਆਪਣਾ ਮੋਬਾਈਲ ਵਰਤਣਾ ਵੀ ਬੰਦ ਕਰ ਦਿੱਤਾ ਸੀ।

9 ਮਹੀਨੇ ਤੋਂ ਲਾਪਤਾ ਮਹਿਲਾ ਕਾਂਸਟੇਬਲ ਵੇਚ ਰਹੀ ਸੀ ਫੁੱਲ , ਪੁਲਿਸ ਟੀਮ ਦੇਖ ਕੇ ਹੋਈ ਹੈਰਾਨ

ਪੁਲਿਸ ਨੂੰ ਬੈਂਕ ਤੋਂ ਉਸਦੇ ਏਟੀਐਮ ਦਾ ਇਸਤੇਮਾਲ ਕਰਨ ਦੇ ਸਥਾਨ ਬਾਰੇ ਜਾਣਕਾਰੀ ਮਿਲੀ ਅਤੇ ਜਦੋਂ ਟੀਮ ਉਸਦੀ ਭਾਲ ਵਿੱਚ ਵਰਿੰਦਾਵਨ ਪਹੁੰਚੀ ਤਾਂ ਫੁੱਲ ਵੇਚ ਰਹੀ ਮਹਿਲਾ ਕਾਂਸਟੇਬਲ ਨੂੰ ਦੇਖ ਕੇ ਟੀਮ ਹੈਰਾਨ ਰਹਿ ਗਈ। ਮਹਿਲਾ ਕਾਂਸਟੇਬਲ ਉਥੋਂ ਦੇ ਕ੍ਰਿਸ਼ਨਾ ਮੰਦਰ ਦੇ ਬਾਹਰ ਫੁੱਲ ਵੇਚ ਰਹੀ ਸੀ। ਜਦੋਂ ਪੁਲਿਸ ਟੀਮ ਨੇ ਉਸ ਨੂੰ ਆਪਣੇ ਨਾਲ ਜਾਣ ਲਈ ਕਿਹਾ ਤਾਂ ਮਹਿਲਾ ਕਾਂਸਟੇਬਲ ਅੰਜਨਾ ਸਾਹਿਸ ਨੇ ਵਾਪਸੀ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਹੁਣ ਉਸ ਨੂੰ ਅਜਿਹਾ ਮਹਿਸੂਸ ਹੋ ਰਿਹਾ ਹੈ ਅਤੇ ਉਹ ਵਾਪਸ ਆਪਣੇ ਘਰ ਨਹੀਂ ਜਾਵੇਗੀ।

9 ਮਹੀਨੇ ਤੋਂ ਲਾਪਤਾ ਮਹਿਲਾ ਕਾਂਸਟੇਬਲ ਵੇਚ ਰਹੀ ਸੀ ਫੁੱਲ , ਪੁਲਿਸ ਟੀਮ ਦੇਖ ਕੇ ਹੋਈ ਹੈਰਾਨ

ਮਹਿਲਾ ਕਾਂਸਟੇਬਲ ਨੇ ਕਿਹਾ ਕਿ ਹੁਣ ਮੇਰਾ ਨਾ ਤਾਂ ਕੋਈ ਪਰਿਵਾਰ ਹੈ ਅਤੇ ਨਾ ਹੀ ਕੋਈ ਰਿਸ਼ਤੇਦਾਰ। ਜਾਣਕਾਰੀ ਅਨੁਸਾਰ ਅੰਜਨਾ ਸਾਹਿਸ ਨੌਕਰੀ ਦੌਰਾਨ ਕੁਝ ਸੀਨੀਅਰ ਅਧਿਕਾਰੀਆਂ ਤੋਂ ਪਰੇਸ਼ਾਨ ਸੀ ਅਤੇ ਉਸਨੇ ਆਪਣੇ ਸਾਥੀ ਕਰਮਚਾਰੀ ਨਾਲ ਇਸ ਬਾਰੇ ਚਰਚਾ ਵੀ ਕੀਤੀ ਸੀ। ਡਿਊਟੀ ਨੂੰ ਲੈ ਕੇ ਉਸਦੇ ਪਰਿਵਾਰ ਵਿੱਚ ਮਤਭੇਦ ਵੀ ਸਨ।
-PTCNews

adv-img
adv-img