ਪੰਜਾਬ

ਸਰਕਾਰੀ ਸਕੂਲ ਕਲਾਸ ਰੂਮ ਵਿਚ ਚੱਲਦਾ ਛੱਤ ਵਾਲਾ ਪੱਖਾ ਅਚਾਨਕ ਡਿੱਗਣ ਨਾਲ ਵਿਦਿਆਰਥਣ ਗੰਭੀਰ ਜ਼ਖ਼ਮੀ

By Jasmeet Singh -- July 23, 2022 8:52 pm -- Updated:July 23, 2022 9:00 pm

ਤਲਵੰਡੀ ਸਾਬੋ, 23 ਜੁਲਾਈ: ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਫੱਲੜ ਦੇ ਸਰਕਾਰੀ ਸਕੂਲ ਵਿਖੇ ਅੱਜ ਸੱਤਵੀਂ ਜਮਾਤ ਦੇ ਕਮਰੇ ਵਿੱਚ ਚੱਲ ਰਿਹਾ ਛੱਤ ਵਾਲਾ ਪੱਖਾ ਅਚਾਨਕ ਥੱਲੇ ਡਿੱਗ ਪਿਆ ਅਤੇ ਇੱਕ ਵਿਦਿਆਰਥਣ ਜਸਮੀਤ ਕੌਰ ਦੇ ਵੱਜਣ ਨਾਲ ਵਿਦਿਆਥਣ ਗੰਭੀਰ ਜ਼ਖ਼ਮੀ ਹੋ ਗਈ। ਜਿਸ ਨੂੰ ਪਿੰਡ ਵਾਸੀਆਂ ਦੀ ਮਦਦ ਨਾਲ ਬਠਿੰਡਾ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਜਿਥੇ ਉਹ ਜੇਰੇ ਇਲਾਜ ਹੈ।

ਪਿੰਡ ਵਾਸੀਆਂ ਨੇ ਦੱਸਿਆਂ ਕਿ ਸਰਕਾਰੀ ਸਕੂਲਾਂ ਦੀਆਂ ਕਈ ਇਮਾਰਤਾਂ ਖਸਤਾ ਹਾਲਤ ਵਿੱਚ ਹਨ ਜਿਹਨਾਂ ਵੱਲ ਸਰਕਾਰ ਨੂੰ ਤੁਰੰਤ ਧਿਆਣ ਦੇਣ ਦੀ ਲੋੜ ਹੈ। ਉਨਾਂ ਕਿਹਾ ਕਿ ਕਈ ਸਕੂਲ ਅਜਿਹੇ ਵੀ ਹਨ ਜਿਨਾਂ ਦੀਆਂ ਛੱਤਾ ਕਿਸੇ ਵੇਲੇ ਵੀ ਡਿੱਗ ਸਕਦੀਆਂ ਹਨ ਅਤੇ ਵੱਡੇ ਹਾਦਸੇ ਵਾਪਰ ਸਕਦੇ ਹਨ। ਗਰਾਮ ਪੰਚਾਇਤ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੋਂ ਸਰਕਾਰੀ ਸਕੂਲਾਂ ਦੀ ਹਾਲਤ ਸੁਧਾਰਨ ਵੱਲ ਧਿਆਨ ਦੇਣ ਦੀ ਮੰਗ ਕੀਤੀ ਹੈ। ਮਾਮਲੇ ਸਬੰਧੀ ਸਕੂਲ ਪ੍ਰਬੰਧਕ ਕੁੱਝ ਵੀ ਕਹਿਣ ਨੂੰ ਤਿਆਰ ਨਹੀ ਸਨ।


-PTC News

  • Share