Thu, Apr 25, 2024
Whatsapp

ਫਿਰੋਜ਼ਪੁਰ 'ਚ ਆਰਥਿਕ ਤੰਗੀ ਕਾਰਨ ਪ੍ਰੇਸ਼ਾਨ ਵਿਅਕਤੀ ਨੇ ਪਤਨੀ ਸਮੇਤ ਦੋ ਬੱਚਿਆਂ ਦਾ ਕੀਤਾ ਕਤਲ

Written by  Shanker Badra -- January 11th 2019 01:12 PM
ਫਿਰੋਜ਼ਪੁਰ 'ਚ ਆਰਥਿਕ ਤੰਗੀ ਕਾਰਨ ਪ੍ਰੇਸ਼ਾਨ ਵਿਅਕਤੀ ਨੇ ਪਤਨੀ ਸਮੇਤ ਦੋ ਬੱਚਿਆਂ ਦਾ ਕੀਤਾ ਕਤਲ

ਫਿਰੋਜ਼ਪੁਰ 'ਚ ਆਰਥਿਕ ਤੰਗੀ ਕਾਰਨ ਪ੍ਰੇਸ਼ਾਨ ਵਿਅਕਤੀ ਨੇ ਪਤਨੀ ਸਮੇਤ ਦੋ ਬੱਚਿਆਂ ਦਾ ਕੀਤਾ ਕਤਲ

ਫਿਰੋਜ਼ਪੁਰ 'ਚ ਆਰਥਿਕ ਤੰਗੀ ਕਾਰਨ ਪ੍ਰੇਸ਼ਾਨ ਵਿਅਕਤੀ ਨੇ ਪਤਨੀ ਸਮੇਤ ਦੋ ਬੱਚਿਆਂ ਦਾ ਕੀਤਾ ਕਤਲ:ਫਿਰੋਜ਼ਪੁਰ : ਫਿਰੋਜ਼ਪੁਰ ਦੇ ਨਜ਼ਦੀਕ ਪੈਂਦੇ ਪਿੰਡ ਅਰਮਾਨਪੁਰਾ ਵਿੱਚ ਆਰਥਿਕ ਤੰਗੀ ਕਾਰਨ ਪ੍ਰੇਸ਼ਾਨ ਇੱਕ ਵਿਅਕਤੀ ਵੱਲੋਂ ਤੇਜ਼ਧਾਰ ਹਥਿਆਰ ਨਾਲ ਆਪਣੀ ਪਤਨੀ ਸਮੇਤ 2 ਬੱਚਿਆਂ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਜਾਣਕਾਰੀ ਅਨੁਸਾਰ ਦੋਸ਼ੀ ਦੀ ਪਛਾਣ ਪਰਮਜੀਤ ਸਿੰਘ ਪੰਮਾ ਵਜੋਂ ਹੋਈ ਹੈ।ਇਸ ਘਟਨਾ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ ਹੈ। [caption id="attachment_239049" align="aligncenter" width="300"]Ferozepur A person wife including Two children murder ਫਿਰੋਜ਼ਪੁਰ 'ਚ ਆਰਥਿਕ ਤੰਗੀ ਕਾਰਨ ਪ੍ਰੇਸ਼ਾਨ ਵਿਅਕਤੀ ਨੇ ਪਤਨੀ ਸਮੇਤ ਦੋ ਬੱਚਿਆਂ ਦਾ ਕੀਤਾ ਕਤਲ[/caption] ਜਾਣਕਾਰੀ ਮੁਤਾਬਕ ਪਰਮਜੀਤ ਸਿੰਘ ਪੰਮਾ ਨੇ ਬੀਤੀ ਰਾਤ ਪਹਿਲਾਂ ਆਪਣੀ ਪਤਨੀ ਪਿੰਦਰ ਕੌਰ ਨੂੰ ਤੇਜ਼ ਹਥਿਆਰਾਂ ਨਾਲ ਵੱਢ ਦਿੱਤਾ ਅਤੇ ਬਾਅਦ 'ਚ ਸੁੱਤੇ ਪਏ ਆਪਣੇ 6 ਸਾਲਾ ਬੇਟੇ ਪ੍ਰਭਨੂਰ ਸਿੰਘ ਅਤੇ 8 ਸਾਲਾ ਧੀ ਮਨਪ੍ਰੀਤ ਕੌਰ ਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਹੈ। [caption id="attachment_239052" align="aligncenter" width="300"]Ferozepur A person wife including Two children murder ਫਿਰੋਜ਼ਪੁਰ 'ਚ ਆਰਥਿਕ ਤੰਗੀ ਕਾਰਨ ਪ੍ਰੇਸ਼ਾਨ ਵਿਅਕਤੀ ਨੇ ਪਤਨੀ ਸਮੇਤ ਦੋ ਬੱਚਿਆਂ ਦਾ ਕੀਤਾ ਕਤਲ[/caption] ਪਿੰਡ ਵਾਸੀਆਂ ਦੇ ਦੱਸਣ ਮੁਤਾਬਕ ਦੋਸ਼ੀ ਪਰਮਜੀਤ ਸਿੰਘ ਦੇ ਸਿਰ 'ਤੇ ਲੱਖਾਂ ਰੁਪਏ ਦਾ ਕਰਜ਼ਾ ਸੀ,ਜਿਸ ਕਰਕੇ ਉਹ ਕਾਫ਼ੀ ਸਮੇਂ ਤੋਂ ਪ੍ਰੇਸ਼ਾਨ ਰਹਿੰਦਾ ਸੀ।ਇਹ ਵੀ ਪਤਾ ਲੱਗਾ ਹੈ ਕਿ ਦੋਸ਼ੀ ਪਰਮਜੀਤ ਸਿੰਘ ਕੁੱਝ ਸਮੇਂ ਤੋਂ ਨਸ਼ੇ ਕਰਦਾ ਆ ਰਿਹਾ ਸੀ। [caption id="attachment_239050" align="aligncenter" width="300"]Ferozepur A person wife including Two children murder ਫਿਰੋਜ਼ਪੁਰ 'ਚ ਆਰਥਿਕ ਤੰਗੀ ਕਾਰਨ ਪ੍ਰੇਸ਼ਾਨ ਵਿਅਕਤੀ ਨੇ ਪਤਨੀ ਸਮੇਤ ਦੋ ਬੱਚਿਆਂ ਦਾ ਕੀਤਾ ਕਤਲ[/caption] ਹੁਣ ਉਸ ਦੇ ਸਾਲੇ ਦਾ ਵਿਆਹ ਆ ਰਿਹਾ ਸੀ, ਜਿਸ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਕਿ ਇਸ ਦੌਰਾਨ ਉਸ ਨੇ ਇਸ ਘਟਨਾ ਨੂੰ ਅੰਜਾਮ ਦੇ ਦਿੱਤਾ ਹੈ।ਇਸ ਪੂਰੇ ਮਾਮਲੇ ਦੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। -PTCNews


Top News view more...

Latest News view more...