ਹੋਰ ਖਬਰਾਂ

ਫਿਰੋਜ਼ਪੁਰ-ਫਾਜ਼ਿਲਕਾ ਰੋਡ 'ਤੇ ਮੋਟਰਸਾਈਕਲ ਤੇ ਕੈਂਟਰ ਵਿਚਾਲੇ ਟੱਕਰ , ਬੱਚੀ ਸਮੇਤ ਪਤੀ -ਪਤਨੀ ਦੀ ਮੌਤ

By Shanker Badra -- December 17, 2020 9:12 pm -- Updated:Feb 15, 2021

ਫਿਰੋਜ਼ਪੁਰ-ਫਾਜ਼ਿਲਕਾ ਰੋਡ 'ਤੇ ਮੋਟਰਸਾਈਕਲ ਤੇ ਕੈਂਟਰ ਵਿਚਾਲੇ ਟੱਕਰ , ਬੱਚੀ ਸਮੇਤ ਪਤੀ -ਪਤਨੀ ਦੀ ਮੌਤ:ਮੰਡੀ ਘੁਬਾਇਆ : ਫਿਰੋਜ਼ਪੁਰ-ਫਾਜ਼ਿਲਕਾ ਰੋਡ 'ਤੇ ਸਥਿਤ ਪਿੰਡ ਲਮੋਚੜ ਕਲਾਂ ਨੇੜੇ ਮੋਟਰਸਾਈਕਲ ਤੇ ਕੈਂਟਰ ਵਿਚਾਲੇ ਭਿਆਨਕ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਦਸੇ ਵਿੱਚ ਪਤੀ, ਪਤਨੀ ਤੇ 6 ਸਾਲਾ ਬੱਚੀ ਦੀ ਮੌਤ ਹੋ ਗਈ ਜਦਕਿ 4 ਸਾਲਾ ਛੋਟੀ ਬੱਚੀ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।

Ferozepur-Fazilka road collision between motorcycle and canter, Three Deaths ਫਿਰੋਜ਼ਪੁਰ-ਫਾਜ਼ਿਲਕਾ ਰੋਡ 'ਤੇ ਮੋਟਰਸਾਈਕਲ ਤੇ ਕੈਂਟਰ ਵਿਚਾਲੇ ਟੱਕਰ , ਬੱਚੀ ਸਮੇਤ ਪਤੀ -ਪਤਨੀ ਦੀ ਮੌਤ

ਜਾਣਕਾਰੀ ਅਨੁਸਾਰ ਕੁਲਦੀਪ ਸਿੰਘ ਆਪਣੇ ਸਹੁਰੇ ਪਿੰਡ ਨੂਰਸਮੰਦ ਤੋਂ ਵਾਪਸ ਆ ਰਿਹਾ ਸੀ। ਇਸ ਦੌਰਾਨ ਲਮੋਚੜ ਕਲਾਂ ਨਜਦੀਕ ਜਲਾਲਾਬਾਦ ਤੋਂ ਆ ਰਹੇ ਕੈਂਟਰ ਦੇ ਨਾਲ ਟੱਕਰ ਹੋ ਗਈ ਅਤੇ ਇਸ ਹਾਦਸੇ ’ਚ ਔਰਤ ਰੀਨਾ ਰਾਣੀ (25) ਤੇ ਬੱਚੀ ਨੀਲਮ ਰਾਣੀ (6) ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਕੁਲਦੀਪ ਸਿੰਘ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ।

Ferozepur-Fazilka road collision between motorcycle and canter, Three Deaths ਫਿਰੋਜ਼ਪੁਰ-ਫਾਜ਼ਿਲਕਾ ਰੋਡ 'ਤੇ ਮੋਟਰਸਾਈਕਲ ਤੇ ਕੈਂਟਰ ਵਿਚਾਲੇ ਟੱਕਰ , ਬੱਚੀ ਸਮੇਤ ਪਤੀ -ਪਤਨੀ ਦੀ ਮੌਤ

ਜਿਸ ਤੋਂ ਬਾਅਦ ਜ਼ਖ਼ਮੀ ਕੁਲਦੀਪ ਸਿੰਘ ਨੂੰ ਇਲਾਜ਼ ਲਈ ਸਿਵਲ ਹਸਪਤਾਲ ਜਲਾਲਾਬਾਦ ਲਿਆਂਦਾ ਗਿਆ ਪਰ ਕੁਲਦੀਪ ਸਿੰਘ ਦੀ ਹਸਪਤਾਲ ’ਚ ਮੌਤ ਹੋ ਗਈ। ਦੂਜੇ ਪਾਸੇ 4 ਸਾਲ ਦੀਇੱਕ ਬੱਚੀ ਜ਼ਖ਼ਮੀ ਹੋ ਗਈ ,ਜਿਸ ਨੂੰ ਸਥਾਨਕ ਨਿੱਜੀ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ ਤੇ ਉਸ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ।

Ferozepur-Fazilka road collision between motorcycle and canter, Three Deaths ਫਿਰੋਜ਼ਪੁਰ-ਫਾਜ਼ਿਲਕਾ ਰੋਡ 'ਤੇ ਮੋਟਰਸਾਈਕਲ ਤੇ ਕੈਂਟਰ ਵਿਚਾਲੇ ਟੱਕਰ , ਬੱਚੀ ਸਮੇਤ ਪਤੀ -ਪਤਨੀ ਦੀ ਮੌਤ

ਓਧਰ ਥਾਣਾ ਸਦਰ ਜਲਾਲਾਬਾਦ ਦੀ ਪੁਲਿਸ ਨੇ ਲਾਸ਼ਾਂ ਨੂੰ ਕਬਜੇ ’ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਇਸ ਘਟਨਾ ਤੋਂ ਬਾਅਦ ਕੈਂਟਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਹੈ। ਦੱਸਿਆ ਜਾਂਦਾ ਹੈ ਕਿ ਕੈਂਟਰ 'ਤੇ ਨੰਬਰ ਪਲੇਟ ਨਹੀਂ ਲੱਗੀ ਹੋਈ ਸੀ ਅਤੇਨੰਬਰ ਮਿਟਿਆ ਹੋਇਆ ਸੀ।
-PTCNews

  • Share