Advertisment

ਡੀ.ਸੀ ਤੋਂ ਬਾਅਦ ਹੁਣ ਇੱਕ ਦਿਨ ਲਈ ਬਣੀ ਸਕੂਲ ਦੀ ਪ੍ਰਿੰਸੀਪਲ 3 ਫੁੱਟ ਕੱਦ ਵਾਲੀ ਵਿਦਿਆਰਥਣ

author-image
Shanker Badra
Updated On
New Update
ਡੀ.ਸੀ ਤੋਂ ਬਾਅਦ ਹੁਣ ਇੱਕ ਦਿਨ ਲਈ ਬਣੀ ਸਕੂਲ ਦੀ ਪ੍ਰਿੰਸੀਪਲ 3 ਫੁੱਟ ਕੱਦ ਵਾਲੀ ਵਿਦਿਆਰਥਣ
Advertisment
ਡੀ.ਸੀ ਤੋਂ ਬਾਅਦ ਹੁਣ ਇੱਕ ਦਿਨ ਲਈ ਬਣੀ ਸਕੂਲ ਦੀ ਪ੍ਰਿੰਸੀਪਲ 3 ਫੁੱਟ ਕੱਦ ਵਾਲੀ ਵਿਦਿਆਰਥਣ:ਫ਼ਿਰੋਜ਼ਪੁਰ : ਫ਼ਿਰੋਜ਼ਪੁਰ 'ਚ ਬੇਟੀ ਬਚਾਓ ਬੇਟੀ ਪੜ੍ਹਾਓ' ਮੁਹਿੰਮ ਨੂੰ ਹੁਲਾਰਾ ਦੇਣ ਲਈ ਅਤੇ ਪੜ੍ਹਾਈ ਵਿਚ ਪਰਪੱਕਤਾ ਨਾਲ ਨਜਿੱਠਣ ਵਾਲੇ ਬੱਚਿਆਂ ਨੂੰ ਸਨਮਾਨਿਤ ਕਰਕੇ ਬੱਚਿਆਂ ਨੂੰ ਮਾਣ-ਸਨਮਾਨ ਦੇਣ ਦਾ ਫ਼ਿਰੋਜ਼ਪੁਰ ਵਿਚ ਲਗਾਤਾਰ ਕਾਰਜ  ਚੱਲ ਰਿਹਾ ਹੈ।ਫ਼ਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਵੱਲੋਂ ਪੜ੍ਹਾਈ ਵਿਚ ਹਰ ਸਾਲ ਮੱਲਾਂ ਮਾਰਨ ਵਾਲੀ ਛੋਟੀ ਬੱਚੀ ਨੂੰ ਜਿਥੇ ਇੱਕ ਦਿਨ ਦਾ ਡਿਪਟੀ ਕਮਿਸ਼ਨਰ ਬਣਾਇਆ ਗਿਆ, ਉਥੇ ਹੁਣ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਹਲਕਾ ਸ਼ਹਿਰੀ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵੱਲੋਂ ਸ਼ਹਿਰ ਦੀ 6ਵੀਂ ਜਮਾਤ ਦੀ ਵਿਦਿਆਰਥਣ ਖ਼ੁਸ਼ੀ ਸਪੁੱਤਰੀ ਬਾਊ ਲਾਲ ਨੂੰ ਅੱਜ ਇੱਕ ਦਿਨ ਲਈ ਸਕੂਲ ਦੀ ਪ੍ਰਿੰਸੀਪਲ ਬਣਾਇਆ ਗਿਆ ਹੈ। Ferozepur One Day DC After One day Principal Girl Student Khushi ਡੀ.ਸੀ ਤੋਂ ਬਾਅਦ ਹੁਣ ਇੱਕ ਦਿਨ ਲਈ ਬਣੀ ਸਕੂਲ ਦੀ ਪ੍ਰਿੰਸੀਪਲ 3 ਫੁੱਟ ਕੱਦ ਵਾਲੀ ਵਿਦਿਆਰਥਣ ਖ਼ੁਸ਼ੀ ਦਾ ਇਹ ਸੁਪਨਾ ਹੈ ਕਿ ਉਹ ਵੱਡੀ ਹੋ ਕੇ ਸਕੂਲ ਦੀ ਪ੍ਰਿੰਸੀਪਲ ਬਣੇ ਅਤੇ ਅੱਜ ਹਲਕਾ ਵਿਧਾਇਕ ਪਿੰਕੀ ਨੇ ਉਸ ਦਾ ਇਹ ਸੁਪਨਾ ਪੂਰਾ ਕੀਤਾ ਹੈ।ਇਕ ਦਿਨ ਦੀ ਬਣੀ ਪ੍ਰਿੰਸੀਪਲ ਨੇ ਜਿਥੇ ਮਿਲੇ ਮਾਨ-ਸਨਮਾਨ 'ਤੇ ਸੰਤੁਸ਼ਟੀ ਜ਼ਾਹਿਰ ਕੀਤੀ, ਉਥੇ ਪ੍ਰਿੰਸੀਪਲ ਸਕੂਲ ਤੇ ਵਿਧਾਇਕ ਵੱਲੋਂ ਬੱਚਿਆਂ ਦੀ ਅਜਿਹੇ ਢੰਗ ਨਾਲ ਪ੍ਰਸ਼ੰਸਾ ਕਰਦੇ ਰਹਿਣ ਦੀ ਪੁਸ਼ਟੀ ਕੀਤੀ। ਪ੍ਰਿੰਸੀਪਲ ਦੀ ਕੁਰਸੀ 'ਤੇ ਬੈਠੀ ਲੜਕੀ ਖੁਸ਼ੀ ਨੇ ਮਿਲੇ ਮਾਣ-ਸਨਮਾਨ 'ਤੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਉਸ ਦੀ ਤਾਂਘ ਸੀ ਕਿ ਉਹ ਪ੍ਰਿੰਸੀਪਲ ਬਣੇ ਪ੍ਰੰਤੂ ਹਲਕਾ ਵਿਧਾਇਕ ਵੱਲੋਂ ਮਿਲੇ ਇਸ ਮਾਣ ਨੇ ਉਸਦਾ ਬਚਪਨ ਅਵਸਥਾ ਵਿਚ ਇਹ ਚਾਅ ਪੂਰਾ ਕਰ ਦਿੱਤਾ। ਉਸ ਨੇ ਕਿਹਾ ਕਿ ਹੁਣ ਉਹ ਪੜ੍ਹਾਈ ਵਿਚ ਹੋਰ ਵੀ ਮੱਲਾਂ ਮਾਰ ਕੇ ਆਪਣਾ ਭਵਿੱਖ ਉਜਵਲ ਕਰੇਗੀ। Ferozepur One Day DC After One day Principal Girl Student Khushi ਡੀ.ਸੀ ਤੋਂ ਬਾਅਦ ਹੁਣ ਇੱਕ ਦਿਨ ਲਈ ਬਣੀ ਸਕੂਲ ਦੀ ਪ੍ਰਿੰਸੀਪਲ 3 ਫੁੱਟ ਕੱਦ ਵਾਲੀ ਵਿਦਿਆਰਥਣ ਬੱਚਿਆਂ ਨੂੰ ਇਸੀ ਤਰ੍ਹਾਂ ਮਾਣ-ਸਨਮਾਨ ਭਵਿੱਖ ਵਿਚ ਵੀ ਦੇਣ ਦੀ ਗੱਲ ਕਰਦਿਆਂ ਹਲਕਾ ਸ਼ਹਿਰੀ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਸਪੱਸ਼ਟ ਕੀਤਾ ਕਿ ਅਜਿਹਾ ਕਰਕੇ ਜਿਥੇ ਬੱਚਿਆਂ ਦੀ ਹੌਂਸਲਾ ਅਫਜਾਈ ਹੁੰਦੀ ਹੈ, ਉਥੇ ਹੋਰਨਾਂ ਬੱਚਿਆਂ ਨੂੰ ਵੀ ਪ੍ਰੇਰਣਾ ਮਿਲਦੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਦੇਖ ਕੇ ਹੋਰਨਾਂ ਬੱੱਚਿਆਂ ਵਿਚ ਵੀ ਪ੍ਰਿੰਸੀਪਲ, ਡੀਸੀ ਜਾਂ ਹੋਰ ਉੱਚ ਅਹੁਦੇ ਦੀ ਤਾਂਘ ਵਧੇਗੀ, ਜਿਸ ਨਾਲ ਉਹ ਸਖਤ ਮਿਹਨਤ ਕਰਕੇ ਆਪਣੇ ਉਜਵਲ ਭਵਿੱਖ ਦੀ ਕਾਮਨਾ ਕਰ ਸਕਣਗੇ। Ferozepur One Day DC After One day Principal Girl Student Khushi ਡੀ.ਸੀ ਤੋਂ ਬਾਅਦ ਹੁਣ ਇੱਕ ਦਿਨ ਲਈ ਬਣੀ ਸਕੂਲ ਦੀ ਪ੍ਰਿੰਸੀਪਲ 3 ਫੁੱਟ ਕੱਦ ਵਾਲੀ ਵਿਦਿਆਰਥਣ ਦੱਸ ਦਈਏ ਕਿ ਖ਼ੁਸ਼ੀ ਇੱਕ ਗੰਭੀਰ ਬਿਮਾਰੀ ਤੋਂ ਪੀੜਤ ਹੋਣ ਕਰਕੇ 11 ਸਾਲ ਦੀ ਉਮਰ 'ਚ ਵੀ 3 ਕੁ ਫੁੱਟ ਕੱਦ ਦੀ ਮਾਲਕ ਹੈ। ਇੰਨਾ ਹੀ ਨਹੀਂ, ਉਸ ਦੇ ਸਿਰ 'ਤੇ ਪਿਤਾ ਦਾ ਸਾਇਆ ਨਹੀਂ ਹੈ ਅਤੇ ਉਸ ਦੀ ਮਾਤਾ ਵਲੋਂ ਹੀ ਦਿਹਾੜੀ-ਮਜ਼ਦੂਰੀ ਕਰਕੇ ਆਪਣੀਆਂ ਦੋ ਧੀਆਂ ਨੂੰ ਪੜ੍ਹਾਇਆ ਜਾ ਰਿਹਾ ਹੈ। -PTCNews-
latest-news india-latest-news news-in-punjab newsin-punjabi
Advertisment

Stay updated with the latest news headlines.

Follow us:
Advertisment