Thu, Apr 18, 2024
Whatsapp

ਫਿਰੋਜ਼ਪੁਰ ਪੁਲਿਸ ਨੇ ਦੋਹਰੇ ਕਤਲ ਕਾਂਡ ਦੇ ਮੁੱਖ ਦੋਸ਼ੀ ਗੈਂਗਸਟਰ ਵਿੱਕੀ ਉਰਫ ਸੈਮੂਅਲ ਨੂੰ ਹਥਿਆਰ ਸਮੇਤ ਕੀਤਾ ਕਾਬੂ

Written by  Shanker Badra -- January 02nd 2019 06:18 PM
ਫਿਰੋਜ਼ਪੁਰ ਪੁਲਿਸ ਨੇ ਦੋਹਰੇ ਕਤਲ ਕਾਂਡ ਦੇ ਮੁੱਖ ਦੋਸ਼ੀ ਗੈਂਗਸਟਰ ਵਿੱਕੀ ਉਰਫ ਸੈਮੂਅਲ ਨੂੰ ਹਥਿਆਰ ਸਮੇਤ ਕੀਤਾ ਕਾਬੂ

ਫਿਰੋਜ਼ਪੁਰ ਪੁਲਿਸ ਨੇ ਦੋਹਰੇ ਕਤਲ ਕਾਂਡ ਦੇ ਮੁੱਖ ਦੋਸ਼ੀ ਗੈਂਗਸਟਰ ਵਿੱਕੀ ਉਰਫ ਸੈਮੂਅਲ ਨੂੰ ਹਥਿਆਰ ਸਮੇਤ ਕੀਤਾ ਕਾਬੂ

ਫਿਰੋਜ਼ਪੁਰ ਪੁਲਿਸ ਨੇ ਦੋਹਰੇ ਕਤਲ ਕਾਂਡ ਦੇ ਮੁੱਖ ਦੋਸ਼ੀ ਗੈਂਗਸਟਰ ਵਿੱਕੀ ਉਰਫ ਸੈਮੂਅਲ ਨੂੰ ਹਥਿਆਰ ਸਮੇਤ ਕੀਤਾ ਕਾਬੂ:ਫਿਰੋਜ਼ਪੁਰ : ਫਿਰੋਜ਼ਪੁਰ ਪੁਲਿਸ ਅਤੇ ਕਾਊਂਟਰ ਇੰਟੈਲੀਜੈਂਸ ਨੇ ਸਾਂਝੇ ਅਪਰੇਸ਼ਨ ਦੌਰਾਨ ਦੋਹਰੇ ਕਤਲ ਕਾਂਡ ਅਤੇ ਅਸਲਾ ਐਕਟ ਦਾ ਮੁੱਖ ਦੋਸ਼ੀ ਗੈਂਗਸਟਰ ਵਿੱਕੀ ਉਰਫ ਸੈਮੂਅਲ ਨੂੰ ਕਾਬੂ ਕੀਤਾ ਹੈ।ਇਸ ਦੌਰਾਨ ਉਸ ਕੋਲੋਂ ਟਾਟਾ ਸਫਾਰੀ ਗੱਡੀ ,32 ਬੋਰ ਇਕ ਰਿਵਾਲਵਰ ਸਮੇਤ 3 ਜਿੰਦਾ ਕਾਰਤੂਸ ਅਤੇ 2 ਖੋਲ ਕਾਰਤੂਸ 32 ਬੋਰ ਬਰਾਮਦ ਕੀਤੇ ਹਨ। [caption id="attachment_235455" align="aligncenter" width="300"]Ferozepur police Gangster Vicky Samuel weapons Including Arrested
ਫਿਰੋਜ਼ਪੁਰ ਪੁਲਿਸ ਨੇ ਦੋਹਰੇ ਕਤਲ ਕਾਂਡ ਦੇ ਮੁੱਖ ਦੋਸ਼ੀ ਗੈਂਗਸਟਰ ਵਿੱਕੀ ਉਰਫ ਸੈਮੂਅਲ ਨੂੰ ਹਥਿਆਰ ਸਮੇਤ ਕੀਤਾ ਕਾਬੂ[/caption] ਇਸ ਸਬੰਧੀ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਮੁਖਵਿੰਦਰ ਸਿੰਘ ਛੀਨਾ ਇੰਸਪੈਕਟਰ ਜਨਰਲ ਪੁਲਿਸ ਫਿਰੋਜ਼ਪੁਰ ਰੇਂਜ ਨੇ ਦੱਸਿਆ ਕਿ ਬੀਤੀ 6 ਅਕਤੂਬਰ 2018 ਨੂੰ ਜਸਬੀਰ ਸਿੰਘ ਉਰਫ਼ ਜੱਗਾ ਪੁੱਤਰ ਜੋਗਾ ਸਿੰਘ ਵਾਾਸੀ ਪਿੰਡ ਰੁੁੁੁਕਨਾ ਬੇੇਗੂ ਜੋ ਆਪਣੇ ਸਾਥੀਆਂ ਨਾਲ ਆਪਣਾ ਜਨਮ ਦਿਨ ਮਨਾ ਕੇ ਚੁੰਗੀ ਨੰਬਰ -7 'ਤੇ ਆਪਣੇ ਦੋਸਤ ਹੈਪੀ ਦੇ ਘਰ ਦੇ ਬਾਹਰ ਖੜੇ ਗੱਲਾਂ ਕਰ ਰਹੇ ਸਨ ਤਾਂ ਗੈਂਗਸਟਰ ਵਿੱਕੀ ਉਰਫ ਸੈਮੂਅਲ ਨੇ ਆਪਣੇ ਸਾਥੀਆਂ ਸਮੇਤ ਉਨ੍ਹਾਂ 'ਤੇ ਹਮਲਾ ਕਰਦਿਆਂ ਅੰਨ੍ਹੇਵਾਹ ਫਾਇਰ ਕਰ ਦਿੱਤੇ ਸਨ।ਇਸ ਦੌਰਾਨ ਸੋਨੂੰ ਗਿੱਲ ਪੁੱਤਰ ਨਜੀਰ ਵਾਸੀ ਫਿਰੋਜ਼ਪੁਰ ਅਤੇ ਹਰਜਿੰਦਰ ਸਿੰਘ ਉਰਫ ਮਿੰਕਲ ਪੁੱਤਰ ਹਰਦੇਵ ਸਿੰਘ ਵਾਸੀ ਆਜ਼ਾਦ ਨਗਰ ਫਿਰੋਜ਼ਪੁਰ ਦੀ ਮੌਤ ਹੋ ਗਈ ਅਤੇ ਚਮਕੌਰ ਸਿੰਘ ਪੁੱਤਰ ਲਾਜਪਤ ਰਾਏ ਵਾਸੀ ਆਜ਼ਾਦ ਨਗਰ ਫਿਰੋਜ਼ਪੁਰ ਜ਼ਖਮੀਂ ਹੋ ਗਿਆ ਸੀ। [caption id="attachment_235454" align="aligncenter" width="300"]Ferozepur police Gangster Vicky Samuel weapons Including Arrested
ਫਿਰੋਜ਼ਪੁਰ ਪੁਲਿਸ ਨੇ ਦੋਹਰੇ ਕਤਲ ਕਾਂਡ ਦੇ ਮੁੱਖ ਦੋਸ਼ੀ ਗੈਂਗਸਟਰ ਵਿੱਕੀ ਉਰਫ ਸੈਮੂਅਲ ਨੂੰ ਹਥਿਆਰ ਸਮੇਤ ਕੀਤਾ ਕਾਬੂ[/caption] ਇਸ ਵਾਰਦਾਤ ਤੋਂ ਬਾਅਦ ਦੋਸ਼ੀ ਗੈਂਗਸਟਰ ਵਿੱਕੀ ਉਰਫ ਸੈਮੂਅਲ ਹਥਿਆਰਾਂ ਸਮੇਤ ਫ਼ਰਾਰ ਹੋ ਗਿਆ ਸੀ।ਜਿਸ ਨੇ ਬਾਅਦ ਵਿੱਚ ਫੇਸਬੁੱਕ ਉਪਰ ਕਤਲ ਦੀ ਜ਼ਿੰਮੇਵਾਰੀ ਲਈ ਸੀ ਅਤੇ ਹੋਰ ਲੋਕਾਂ ਨੂੰ ਧਮਕੀਆਂ ਦਿੱਤੀਆਂ ਸੀ, ਜਿਸ ਵੱਲੋਂ ਹੁਣ ਪੰਜਾਬ ਦੇ ਨਾਮੀ ਗੈਂਗਸਟਰਾਂ ਜੋ ਕਿ ਜੇਲ੍ਹਾਂ ਵਿਚ ਬੰਦ ਹਨ, ਨਾਲ ਸਬੰਧ ਬਣਾ ਲਏ।ਇਸ ਸਬੰਧੀ ਜਸਬੀਰ ਸਿੰਘ ਉਰਫ਼ ਜੱਗਾ ਦੇ ਬਿਆਨਾਂ 'ਤੇ ਥਾਣਾ ਕੈੈੈਂਟ ਫਿਰੋਜ਼ਪੁਰ ਵਿਖੇ ਆਈਪੀਸੀ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ। [caption id="attachment_235453" align="aligncenter" width="300"]Ferozepur police Gangster Vicky Samuel weapons Including Arrested
ਫਿਰੋਜ਼ਪੁਰ ਪੁਲਿਸ ਨੇ ਦੋਹਰੇ ਕਤਲ ਕਾਂਡ ਦੇ ਮੁੱਖ ਦੋਸ਼ੀ ਗੈਂਗਸਟਰ ਵਿੱਕੀ ਉਰਫ ਸੈਮੂਅਲ ਨੂੰ ਹਥਿਆਰ ਸਮੇਤ ਕੀਤਾ ਕਾਬੂ[/caption] ਉਨ੍ਹਾਂ ਦੱਸਿਆ ਕਿ ਇਸ ਦੋਹਰੇੇ ਕਤਲ ਕਾਂਡ ਨੂੰ ਹੱਲ ਕਰਨ ਲਈ ਜ਼ਿਲ੍ਹਾ ਪੁਲਿਸ ਮੁਖੀ ਪ੍ਰੀਤਮ ਸਿੰਘ ਫਿਰੋਜ਼ਪੁਰ ਦੀਆਂ ਹਦਾਇਤਾਂ 'ਤੇ ਬਲਜੀਤ ਸਿੰਘ ਸਿੱਧੂ ਕਪਤਾਨ ਪੁਲਿਸ (ਇੰਨਵ) ਫਿਰੋਜ਼ਪੁਰ, ਨਰਿੰਦਰਪਾਲ ਸਿੰਘ ਏਆਈਜੀ ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ ਦੀ ਜੇਰ ਨਿਗਰਾਨੀ ਹੇਠ ਟੀਮ ਦਾ ਗਠਨ ਕੀਤਾ ਗਿਆ ਸੀ।ਜਿਸ ਨੂੰ ਅੱਜ ਗੁਪਤ ਸੂਚਨਾ ਮਿਲੀ ਸੀ ਕਿ ਗੈਂਗਸਟਰ ਸੈਮੂਅਲ ਉਰਫ਼ ਵਿੱਕੀ ਪੁੱਤਰ ਸਤਪਾਲ ਵਾਸੀ ਸ਼ਾਂਤੀ ਨਗਰ ਫਿਰੋਜ਼ਪੁਰ ਹਾਲ ਵਾਸੀ ਬਸਤੀ ਟੈਂਕਾਂਵਾਲੀ ਫਿਰੋਜ਼ਪੁਰ ਕੈਂਟ ਸਮੇਤ ਹਥਿਆਰ ਫਿਰੋਜ਼ਪੁਰ ਵਿਚ ਘੁੰਮ ਰਿਹਾ ਹੈ, ਜਿਸ 'ਤੇ ਪੁਲਿਸ ਪਾਰਟੀ ਵੱਲੋਂ ਚੁੰਗੀ ਨੰਬਰ 7 'ਤੇ ਨਾਕਾਬੰਦੀ ਕਰਕੇ ਦੋਸ਼ੀ ਗੈਂਗਸਟਰ ਵਿੱਕੀ ਉਰਫ ਸੈਮੂਅਲ ਨੂੰ ਗੱਡੀ ,32 ਬੋਰ ਰਿਵਾਲਵਰ ਸਮੇਤ 3 ਜਿੰਦਾ ਕਾਰਤੂਸ ਅਤੇ 32 ਬੋਰ 2 ਖੋਲ ਕਾਰਤੂਸ ਸਮੇਤ ਕਾਬੂ ਕਰ ਲਿਆ ਹੈ।ਉਨ੍ਹਾਂ ਦੱਸਿਆ ਕਿ ਉਕਤ ਦੋਸ਼ੀ ਗੈਂਗਸਟਰ ਵਿੱਕੀ ਉਰਫ ਸੈਮੂਅਲ ਦੇ ਖਿਲਾਫ ਵੱਖ-ਵੱਖ ਥਾਣਿਆਂ ਵਿਚ ਵੱਖ-ਵੱਖ ਧਾਰਾਵਾਂ ਤਹਿਤ 20 ਮੁਕੱਦਮੇ ਦਰਜ ਰਜਿਸਟਰ ਹਨ। -PTCNews


Top News view more...

Latest News view more...