ਮੁੱਖ ਖਬਰਾਂ

ਫਿਰੋਜ਼ਪੁਰ : ਪੈਟਰੋਲ ਪੰਪ ਅੱਗੇ ਪਰਾਲੀ ਨਾਲ ਭਰੀ ਟਰਾਲੀ ਨੂੰ ਲੱਗੀ ਅਚਾਨਕ ਅੱਗ ,ਟਰਾਲੀ ਸੜ ਕੇ ਸੁਆਹ

By Shanker Badra -- October 12, 2020 11:48 am

ਫਿਰੋਜ਼ਪੁਰ : ਪੈਟਰੋਲ ਪੰਪ ਅੱਗੇ ਪਰਾਲੀ ਨਾਲ ਭਰੀ ਟਰਾਲੀ ਨੂੰ ਲੱਗੀ ਅਚਾਨਕ ਅੱਗ ,ਟਰਾਲੀ ਸੜ ਕੇ ਸੁਆਹ:ਫਿਰੋਜ਼ਪੁਰ : ਫਿਰੋਜ਼ਪੁਰ ਦੇ ਗੰਗਾ ਨਗਰ ਹਾਈਵੇਅ 'ਤੇ ਇਕ ਪੈਟਰੋਲ ਪੰਪ ਸਾਹਮਣੇ ਇਕ ਟਰਾਲੀ ਨੂੰ ਅਚਾਨਕ ਭਿਆਨਕ ਅੱਗ ਲੱਗਣ ਦੀ ਖ਼ਬਰ ਮਿਲੀ ਹੈ, ਜਿਸ ਤੋਂ ਬਾਅਦ ਦੇਖਦੇ ਹੀ ਦੇਖਦੇ ਅਸਮਾਨ 'ਚ ਅੱਗ ਦੇ ਭਾਂਬੜ ਮੱਚਣੇ ਸ਼ੁਰੂ ਹੋ ਗਏ ਅਤੇ ਦੇਖਦੇ ਹੀ ਦੇਖਦੇ ਪੂਰੀ ਟਰਾਲੀ ਨੂੰ ਆਪਣੀ ਲਪੇਟ 'ਚ ਲੈ ਲਿਆ ਹੈ।

ਫਿਰੋਜ਼ਪੁਰ : ਪੈਟਰੋਲ ਪੰਪ ਅੱਗੇ ਪਰਾਲੀ ਨਾਲ ਭਰੀ ਟਰਾਲੀ ਨੂੰ ਲੱਗੀ ਅਚਾਨਕ ਅੱਗ , ਟਰਾਲੀ ਸੜ ਕੇ ਸੁਆਹ

ਮਿਲੀ ਜਾਣਕਾਰੀ ਅਨੁਸਾਰ ਬੈਲਡਿੰਗ ਵਰਕਰਸ਼ਾਪ 'ਤੇ ਟਰਾਲੀ ਦੀ ਹੁੱਕ ਨੂੰ ਵੈਲਡਿੰਗ ਕਰਨ ਦਾ ਕੰਮ ਚੱਲ ਰਿਹਾ ਸੀ ਤੇ ਟਰਾਲੀ ਵਿੱਚ ਪਰਾਲੀ ਭਰੀ ਹੋਈ ਸੀ। ਇਸ ਦੌਰਾਨ ਅਚਾਨਕ ਸਪਾਰਕ ਹੋਣ ਕਾਰਨ ਟਰਾਲੀ 'ਚ ਪਈ ਪਰਾਲੀ ਨੂੰ ਅੱਗ ਲੱਗ ਗਈ। ਜਿਸ ਤੋਂ ਬਾਅਦ ਪਰਾਲੀ ਨਾਲ ਭਰੀ ਟਰਾਲੀ ਸੜ ਕੇ ਸੁਆਹ ਹੋ ਗਈ ਹੈ।

ਫਿਰੋਜ਼ਪੁਰ : ਪੈਟਰੋਲ ਪੰਪ ਅੱਗੇ ਪਰਾਲੀ ਨਾਲ ਭਰੀ ਟਰਾਲੀ ਨੂੰ ਲੱਗੀ ਅਚਾਨਕ ਅੱਗ , ਟਰਾਲੀ ਸੜ ਕੇ ਸੁਆਹ

ਦੱਸਿਆ ਜਾਂਦਾ ਹੈ ਕਿ ਇਹ ਸਾਰਾ ਹਾਦਸਾ ਪੈਟਰੋਲ ਪੰਪ ਦੇ ਸਾਹਮਣੇ ਵਾਪਰਿਆ, ਜਿਸ ਤੋਂ ਬਾਅਦ ਸੜਦੀ ਹੋਈ ਟਰਾਲੀ ਨੂੰ ਪੈਟਰੋਲ ਪੰਪ ਤੋਂ ਪਾਸੇ ਕੀਤਾ ਗਿਆ ਹੈ। ਇਸ ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਅਤੇ ਪ੍ਰਸ਼ਾਸਨ ਅਤੇ ਲੋਕਾਂ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਇਆ ਹੈ।

ਫਿਰੋਜ਼ਪੁਰ : ਪੈਟਰੋਲ ਪੰਪ ਅੱਗੇ ਪਰਾਲੀ ਨਾਲ ਭਰੀ ਟਰਾਲੀ ਨੂੰ ਲੱਗੀ ਅਚਾਨਕ ਅੱਗ , ਟਰਾਲੀ ਸੜ ਕੇ ਸੁਆਹ

ਇਸ ਅੱਗ ਦੇ ਕਾਰਨ ਜਾਨੀ -ਮਾਲੀ ਨੁਕਸਾਨ ਤੋਂ ਬਚਾਅ ਰਹਿ ਗਿਆ ਹੈ ਪਰ ਇਸ ਸਮੇਂ ਤੱਕ ਟਰਾਲੀ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਚੁੱਕੀ ਸੀ। ਦੱਸ ਦੇਈਏ ਕਿ ਇਸ ਵੇਲੇ ਪੰਜਾਬ ਵਿੱਚ ਝੋਨੇ ਦੀ ਕਟਾਈ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਖੇਤਾਂ ਵਿੱਚ ਪਰਾਲੀ ਨੂੰ ਅੱਗ ਲਗਾ ਕੇ ਫੂਕਿਆ ਜਾ ਰਿਹਾ ਹੈ ,ਇਸ ਧੂੰਏ ਕਾਰਨ ਵੀ ਕਈ ਹਾਦਸੇ ਵਾਪਰ ਜਾਂਦੇ ਹਨ।
-PTCNews

  • Share