ਫਿਰੋਜ਼ਪੁਰ :ਵਿਜੀਲੈਂਸ ਬਿਉਰੋ ਨੇ ਐਂਟੀਫਰਾਡ ਦੇ ASI ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

Ferozepur: Vigilance Bureau Antifrad ASI bribe Taking Arrested
ਫਿਰੋਜ਼ਪੁਰ : ਵਿਜੀਲੈਂਸ ਬਿਉਰੋ ਨੇ ਐਂਟੀਫਰਾਡ ਦੇ ASI ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

ਫਿਰੋਜ਼ਪੁਰ :ਵਿਜੀਲੈਂਸ ਬਿਉਰੋ ਨੇ ਐਂਟੀਫਰਾਡ ਦੇ ASI ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ: ਫਿਰੋਜ਼ਪੁਰ : ਫਿਰੋਜ਼ਪੁਰ ‘ਚ ਅੱਜ ਵਿਜੀਲੈਂਸ ਬਿਉਰੋ ਨੇ ਐਂਟੀਫਰਾਡ ਵਿੰਗ ਦੇ ਸਹਾਇਕ ਸਬ ਇੰਸਪੈਕਟਰ ਕੁਲਵੰਤ ਚੰਦ ਨੂੰ 7 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕੀਤਾ ਹੈ।ਇਸ ਸਬੰਧੀ ਵਿਜੀਲੈਂਸ ਦੇ ਅਧਿਕਾਰੀ ਨੇ ਦੱਸਿਆ ਕਿ ਸ਼ਿਕਾਇਤਕਰਤਾ ਸੁਖਵਿੰਦਰ ਸਿੰਘ ਵਾਸੀ ਜ਼ੀਰਾ ਨੇ ਕਿਸੇ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ।ਜਿਸ ਦੀ ਜਾਂਚ ਐਂਟੀ ਫਰਾਡ ਸਟਾਫ ਫਿਰੋਜ਼ਪੁਰ ਦੇ ਏ.ਐੱਸ.ਆਈ ਕੁਲਵੰਤ ਚੰਦ ਵੱਲੋਂ ਕੀਤੀ ਜਾ ਰਹੀ ਸੀ।

Ferozepur: Vigilance Bureau Antifrad ASI bribe Taking Arrested
ਫਿਰੋਜ਼ਪੁਰ : ਵਿਜੀਲੈਂਸ ਬਿਉਰੋ ਨੇ ਐਂਟੀਫਰਾਡ ਦੇ ASI ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

ਸ਼ਿਕਾਇਤਕਰਤਾ ਸੁਖਵਿੰਦਰ ਸਿੰਘ ਨੇ ਵਿਜੀਲੈਂਸ ਨੂੰ ਦਿੱਤੀ ਸ਼ਿਕਾਇਤ ਵਿਚ ਦੋਸ਼ ਲਗਾਇਆ ਹੈ ਕਿ ਏ.ਐੱਸ.ਆਈ. ਉਸ ‘ਤੇ ਦਬਾਅ ਪਾ ਰਿਹਾ ਹੈ ਅਤੇ ਝੂਠਾ ਮਾਮਲਾ ਦਰਜ ਕਰਨ ਦੀ ਧਮਕੀ ਵੀ ਦੇ ਰਿਹਾ ਹੈ।ਸੁਖਵਿੰਦਰ ਨੇ ਸ਼ਿਕਾਇਤ ਵਿਚ ਇਹ ਵੀ ਦੋਸ਼ ਲਗਾਇਆ ਕਿ ਪਰਚਾ ਨਾ ਦਰਜ ਕਰਨ ਦੇ ਬਦਲੇ ਏਐਸਆਈ ਕੁਲਵੰਤ ਚੰਦ 15 ਹਜ਼ਾਰ ਰੁਪਏ ਦੀ ਰਿਸ਼ਵਤ ਦੀ ਵੀ ਮੰਗ ਕਰ ਰਿਹਾ ਹੈ ਪਰ ਸੌਦਾ 12 ਹਜ਼ਾਰ ‘ਚ ਤੈਅ ਹੋਣ ‘ਤੇ ਉਸ ਨੂੰ ਕੁੱਝ ਦਿਨ ਪਹਿਲਾਂ 5 ਹਜ਼ਾਰ ਰੁਪਏ ਦੇ ਦਿੱਤੇ ਸਨ।

Ferozepur: Vigilance Bureau Antifrad ASI bribe Taking Arrested
ਫਿਰੋਜ਼ਪੁਰ : ਵਿਜੀਲੈਂਸ ਬਿਉਰੋ ਨੇ ਐਂਟੀਫਰਾਡ ਦੇ ASI ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

ਅੱਜ ਜਦੋਂ ਸ਼ਿਕਾਇਤਕਰਤਾ ਸੁਖਵਿੰਦਰ ਸਿੰਘ ਨੇ ਏਐਸਆਈ ਕੁਲਵੰਤ ਚੰਦ ਨੂੰ 7 ਹਜ਼ਾਰ ਦਿੱਤੇ ਤਾਂ ਵਿਜੀਲੈਂਸ ਨੇ ਛਾਪੇਮਾਰੀ ਕਰਦਿਆਂ ਏਐਸਆਈ ਕੁਲਵੰਤ ਚੰਦ ਨੂੰ 7 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ ਹੈ।ਜਿਸ ਤੋਂ ਬਾਅਦ ਵਿਜੀਲੈਂਸ ਨੇ ਗ੍ਰਿਫਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
-PTCNews