Sat, Apr 20, 2024
Whatsapp

ਫਿਰੋਜ਼ਪੁਰ ਦੇ ਪਿੰਡ ਮੁੱਦਕੀ 'ਚ 'ਆਪ' ਤੇ ਕਾਂਗਰਸ ਨੂੰ ਛੱਡ 13 ਪਰਿਵਾਰਾਂ ਨੇ ਅਕਾਲੀ ਦਲ ਦਾ ਫੜ੍ਹਿਆ ਪੱਲ੍ਹਾ, ਸੁਖਬੀਰ ਬਾਦਲ ਨੇ ਕੀਤਾ ਨਿੱਘਾ ਸਵਾਗਤ

Written by  Jashan A -- April 30th 2019 02:59 PM -- Updated: May 04th 2019 07:31 PM
ਫਿਰੋਜ਼ਪੁਰ ਦੇ ਪਿੰਡ ਮੁੱਦਕੀ 'ਚ 'ਆਪ' ਤੇ ਕਾਂਗਰਸ ਨੂੰ ਛੱਡ 13 ਪਰਿਵਾਰਾਂ ਨੇ ਅਕਾਲੀ ਦਲ ਦਾ ਫੜ੍ਹਿਆ ਪੱਲ੍ਹਾ, ਸੁਖਬੀਰ ਬਾਦਲ ਨੇ ਕੀਤਾ ਨਿੱਘਾ ਸਵਾਗਤ

ਫਿਰੋਜ਼ਪੁਰ ਦੇ ਪਿੰਡ ਮੁੱਦਕੀ 'ਚ 'ਆਪ' ਤੇ ਕਾਂਗਰਸ ਨੂੰ ਛੱਡ 13 ਪਰਿਵਾਰਾਂ ਨੇ ਅਕਾਲੀ ਦਲ ਦਾ ਫੜ੍ਹਿਆ ਪੱਲ੍ਹਾ, ਸੁਖਬੀਰ ਬਾਦਲ ਨੇ ਕੀਤਾ ਨਿੱਘਾ ਸਵਾਗਤ

ਫਿਰੋਜ਼ਪੁਰ ਦੇ ਪਿੰਡ ਮੁੱਦਕੀ 'ਚ 'ਆਪ' ਤੇ ਕਾਂਗਰਸ ਨੂੰ ਛੱਡ 13 ਪਰਿਵਾਰਾਂ ਨੇ ਅਕਾਲੀ ਦਲ ਦਾ ਫੜ੍ਹਿਆ ਪੱਲ੍ਹਾ, ਸੁਖਬੀਰ ਬਾਦਲ ਨੇ ਕੀਤਾ ਨਿੱਘਾ ਸਵਾਗਤ,ਫਿਰੋਜ਼ਪੁਰ: ਲੋਕ ਸਭਾ ਚੋਣਾਂ ਨੂੰ ਲੈ ਪੰਜਾਬ ਐਂਡ ਸਿਆਸੀ ਸਰਗਰਮੀਆਂ ਤੇਜ਼ ਹੋ ਚੁੱਕੀਆਂ ਹਨ।ਜਿਸ ਦੌਰਾਨ ਸਿਆਸੀ ਪਾਰਟੀਆਂ ਵੱਲੋਂ ਸੂਬੇ ਅੰਦਰ ਚੋਣ ਪ੍ਰਚਾਰ ਜੋਰਾਂ 'ਤੇ ਕੀਤਾ ਜਾ ਰਿਹਾ ਹੈ। ਜਿਸ ਦੌਰਾਨ ਫਿਰੋਜ਼ਪੁਰ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਲਗਾਤਾਰ ਹਲਕੇ 'ਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਤੇ ਲੋਕਾਂ ਵੱਲੋਂ ਵੀ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਹੈ। [caption id="attachment_289369" align="aligncenter" width="300"]sad ਫਿਰੋਜ਼ਪੁਰ ਦੇ ਪਿੰਡ ਮੁੱਦਕੀ 'ਚ 'ਆਪ' ਤੇ ਕਾਂਗਰਸ ਨੂੰ ਛੱਡ 13 ਪਰਿਵਾਰਾਂ ਨੇ ਅਕਾਲੀ ਦਲ ਦਾ ਫੜ੍ਹਿਆ ਪੱਲ੍ਹਾ, ਸੁਖਬੀਰ ਬਾਦਲ ਨੇ ਕੀਤਾ ਨਿੱਘਾ ਸਵਾਗਤ[/caption] ਹੋਰ ਪੜ੍ਹੋ:ਆਖਿਰ ਅਜਿਹਾ ਕੀ ਕਾਰਨਾਮਾ ਕੀਤਾ ਇਸ 5 ਸਾਲ ਦੇ ਬੱਚੇ ਨੇ, ਜੋ ਤੋਹਫ਼ੇ ‘ਚ ਮਿਲੀ ਮਹਿੰਗੀ ਕਾਰ, ਜਾਣੋ ਮਾਮਲਾ ਜਿਥੇ ਵੀ ਸੁਖਬੀਰ ਬਾਦਲ ਜਾਂਦੇ ਹਨ, ਓਥੇ ਹੀ ਪਾਰਟੀ ਨੂੰ ਵੱਡਾ ਬਲ ਮਿਲਦਾ ਹੈ। ਸੂਬੇ ਅੰਦਰ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ।ਜਿਸ ਦੇ ਤਹਿਤ ਅੱਜ ਵੀ ਹਲਕਾ ਫਿਰੋਜ਼ਪੁਰ ਦੇ ਪਿੰਡ ਮੁੱਦਕੀ 'ਚ 13 ਪਰਿਵਾਰ 'ਆਪ' ਅਤੇ ਕਾਂਗਰਸ ਨੂੰ ਛੱਡ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋ ਗਏ ਹਨ। [caption id="attachment_289371" align="aligncenter" width="300"]sad ਫਿਰੋਜ਼ਪੁਰ ਦੇ ਪਿੰਡ ਮੁੱਦਕੀ 'ਚ 'ਆਪ' ਤੇ ਕਾਂਗਰਸ ਨੂੰ ਛੱਡ 13 ਪਰਿਵਾਰਾਂ ਨੇ ਅਕਾਲੀ ਦਲ ਦਾ ਫੜ੍ਹਿਆ ਪੱਲ੍ਹਾ, ਸੁਖਬੀਰ ਬਾਦਲ ਨੇ ਕੀਤਾ ਨਿੱਘਾ ਸਵਾਗਤ[/caption] ਇਹਨਾਂ ਸ਼ਾਮਿਲ ਹੋਏ ਸਾਰੇ ਪਰਿਵਾਰਾਂ ਦਾ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਿਰੋਪਾਓ ਪਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਉਹਨਾਂ ਬੋਲਦਿਆਂ ਕਿਹਾ ਕਿ ਇਹਨਾਂ ਪਰਿਵਾਰਾਂ ਨੂੰ ਪਾਰਟੀ 'ਚ ਬਣਦਾ ਮਾਨ ਸਨਮਾਨ ਦਿੱਤਾ ਜਾਵੇਗਾ। ਹੋਰ ਪੜ੍ਹੋ:ਸੁਖਬੀਰ ਬਾਦਲ ਵੱਲੋਂ ਪਾਰਟੀ ਨੂੰ ਲੋਕ ਸਭਾ ਦੀ ਤਿਆਰੀ ਦੀ ਅਪੀਲ [caption id="attachment_289368" align="aligncenter" width="300"]sad ਫਿਰੋਜ਼ਪੁਰ ਦੇ ਪਿੰਡ ਮੁੱਦਕੀ 'ਚ 'ਆਪ' ਤੇ ਕਾਂਗਰਸ ਨੂੰ ਛੱਡ 13 ਪਰਿਵਾਰਾਂ ਨੇ ਅਕਾਲੀ ਦਲ ਦਾ ਫੜ੍ਹਿਆ ਪੱਲ੍ਹਾ, ਸੁਖਬੀਰ ਬਾਦਲ ਨੇ ਕੀਤਾ ਨਿੱਘਾ ਸਵਾਗਤ[/caption] ਉਥੇ ਹੀ ਪਾਰਟੀ 'ਚ ਸ਼ਾਮਲ ਹੋਏ ਲੋਕਾਂ ਨੇ ਭਰੋਸਾ ਦਿਵਾਇਆ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ 'ਚ ਉਹ ਪਾਰਟੀ ਦਾ ਪੂਰਾ ਸਾਥ ਦੇਣਗੇ ਤੇ ਹਲਕਾ ਫਿਰੋਜ਼ਪੁਰ 'ਚ ਉਹ ਸੁਖਬੀਰ ਸਿੰਘ ਬਾਦਲ ਨੂੰ ਵੱਡੇ ਫਰਕ ਨਾਲ ਜਿਤਾ ਕੇ ਪਾਰਲੀਮੈਂਟ 'ਚ ਭੇਜਣਗੇ। ਜ਼ਿਕਰ ਏ ਖਾਸ ਹੈ ਕਿ ਪੰਜਾਬ 'ਚ 7ਵੇਂ ਅਤੇ ਆਖਰੀ ਗੇੜ ਲਈ 19 ਮਈ ਨੂੰ 13 ਸੀਟਾਂ 'ਤੇ ਵੋਟਾਂ ਪਾਈਆਂ ਜਾਣਗੀਆਂ। ਜਿਨ੍ਹਾਂ ਦੇ ਨਤੀਜੇ 23 ਮਈ ਨੂੰ ਐਲਾਨੇ ਜਾਣਗੇ। -PTC News


Top News view more...

Latest News view more...