ਹਾਦਸੇ/ਜੁਰਮ

ਫਿਰੋਜ਼ਪੁਰ: ਕਾਂਗਰਸੀਆਂ ਦੀ ਗੁੰਡਾਗਰਦੀ ਦਾ ਨੰਗਾ ਨਾਚ, ਘਰ 'ਚ ਵੜ੍ਹ ਕੇ ਚਲਾਈਆਂ ਗੋਲੀਆਂ, ਕੀਤੀ ਤੋੜਭੰਨ

By Jashan A -- July 29, 2019 1:07 pm -- Updated:Feb 15, 2021

ਫਿਰੋਜ਼ਪੁਰ: ਕਾਂਗਰਸੀਆਂ ਦੀ ਗੁੰਡਾਗਰਦੀ ਦਾ ਨੰਗਾ ਨਾਚ, ਘਰ 'ਚ ਵੜ੍ਹ ਕੇ ਚਲਾਈਆਂ ਗੋਲੀਆਂ, ਕੀਤੀ ਤੋੜਭੰਨ,ਫਿਰੋਜ਼ਪੁਰ: ਫਿਰੋਜ਼ਪੁਰ ਦੇ ਪਿੰਡ ਘਾਂਗਾ ਖੁਰਦ ਵਿਖੇ ਉਸ ਸਮੇਂ ਹਫੜਾ ਦਫੜੀ ਮੱਚ ਗਈ,ਜਦੋਂ ਇਥੇ ਕਾਂਗਰਸੀਆਂ ਨੇ ਇੱਕ ਔਰਤ ਦੇ ਘਰ 'ਚ ਵੜ੍ਹ ਕੇ ਸ਼ਰੇਆਮ ਗੋਲੀਆਂ ਚਲਾਈਆਂ।

ਇਹ ਵਰਤਾਰਾ ਉਦੋਂ ਵਾਪਰਿਆ, ਜਦੋਂ ਪਿੰਡ ਵਿਚ ਵਿਕਦੇ ਨਸ਼ੇ ਦੀ ਲਗਾਮ ਕਸਣ ਆਈ ਪੁਲਿਸ ਦੀ ਕਾਰਵਾਈ ਤੋਂ ਪ੍ਰੇਸ਼ਾਨ ਹੋਏ ਵਿਅਕਤੀਆਂ ਨੇ ਪਿੰਡ ਦੇ ਹੀ ਇਕ ਘਰ ਪਹੁੰਚ ਕੇ ਗੋਲੀਬਾਰੀ ਸ਼ੁਰੂ ਕਰ ਦਿੱਤੀ।

ਹੋਰ ਪੜ੍ਹੋ: ਜਲੰਧਰ: ਗੁਰੂ ਅਮਰਦਾਸ ਕਲੌਨੀ 'ਚ ਚੱਲੀਆਂ ਗੋਲੀਆਂ, ਸਹਿਮੇ ਲੋਕ

ਉਕਤ ਗੋਲੀਕਾਂਡ ਦੀ ਘਟਨਾ ਪਿਛੇ ਪੀੜਤ ਪਰਿਵਾਰ ਦੇ ਲੋਕ ਕਾਂਗਰਸੀਆਂ ਵੱਲੋਂ ਵੇਚੇ ਜਾ ਰਹੇ ਨਸ਼ੇ ਨੂੰ ਠੱਲ ਪੈਣ ਦਾ ਤਰਕ ਦੇ ਰਹੇ ਹਨ।ਆਪਣੇ ਪਰਿਵਾਰ 'ਤੇ ਗੋਲੀਆਂ ਚਲਾਉਣ ਵਾਲਿਆਂ ਦੀ ਕਾਂਗਰਸੀਆਂ ਵਜੋਂ ਪਹਿਚਾਣ ਕਰਦਿਆਂ ਪੀੜਤ ਪਰਿਵਾਰ ਨੇ ਸਪੱਸ਼ਟ ਕੀਤਾ ਕਿ ਇਕ-ਦੋ ਦਿਨਾਂ ਤੋਂ ਪੁਲਿਸ ਪਿੰਡ 'ਚ ਛਾਪੇਮਾਰੀ ਕਰਕੇ ਨਸ਼ਾ ਵਿਰੋਧੀ ਮੁਹਿੰਮ ਚਲਾ ਰਹੀ ਸੀ, ਜਿਸ ਨੂੰ ਲੈ ਕੇ ਪਹਿਲਾਂ ਵੀ ਉਕਤ ਕਾਂਗਰਸੀ ਨੇ ਉਨ੍ਹਾਂ ਨੂੰ ਘਰ ਆ ਕੇ ਧਮਕਾਇਆ ਸੀ ਅਤੇ ਅੱਜ ਬਿਨ੍ਹਾਂ ਵਜ੍ਹਾ ਉਨ੍ਹਾਂ ਦੇ ਘਰ ਆ ਕੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।

ਗੋਲੀਆਂ ਦਾ ਸ਼ਿਕਾਰ ਹੋਏ ਪਰਿਵਾਰ ਨੇ ਇਨਸਾਫ ਦੀ ਗੁਹਾਰ ਲਗਾਉਂਦਿਆਂ ਇਸ ਮਾਮਲੇ ਦੀ ਏਜੰਸੀ ਤੋਂ ਜਾਂਚ ਕਰਵਾਉਣ ਦੀ ਗੁਹਾਰ ਲਗਾਈ ਤਾਂ ਜੋ ਇਸ ਮਾਮਲੇ ਦੀ ਗਹੁ ਨਾਲ ਜਾਂਚ ਕੀਤੀ ਜਾ ਸਕੇ।

-PTC News

  • Share