Advertisment

ਫਿਰੋਜ਼ਪੁਰ: ਅਦਾਲਤ 'ਚ ਤਾਰੀਕ ਭੁਗਤਣ ਆਏ ਨੌਜਵਾਨ 'ਤੇ ਹੋਇਆ ਕਾਤਲਾਨਾ ਹਮਲਾ, ਗੰਭੀਰ ਜ਼ਖਮੀ (ਤਸਵੀਰਾਂ )

author-image
Jashan A
Updated On
New Update
ਫਿਰੋਜ਼ਪੁਰ: ਅਦਾਲਤ 'ਚ ਤਾਰੀਕ ਭੁਗਤਣ ਆਏ ਨੌਜਵਾਨ 'ਤੇ ਹੋਇਆ ਕਾਤਲਾਨਾ ਹਮਲਾ, ਗੰਭੀਰ ਜ਼ਖਮੀ (ਤਸਵੀਰਾਂ )
Advertisment
ਫਿਰੋਜ਼ਪੁਰ: ਅਦਾਲਤ 'ਚ ਤਾਰੀਕ ਭੁਗਤਣ ਆਏ ਨੌਜਵਾਨ 'ਤੇ ਹੋਇਆ ਕਾਤਲਾਨਾ ਹਮਲਾ, ਗੰਭੀਰ ਜ਼ਖਮੀ (ਤਸਵੀਰਾਂ),ਫ਼ਿਰੋਜ਼ਪੁਰ: ਫ਼ਿਰੋਜ਼ਪੁਰ ਨੂੰ ਇੱਕ ਦਿਲ ਨੂੰ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਅਦਾਲਤ 'ਚ ਤਾਰੀਕ ਭੁਗਤਣ ਆਏ ਇੱਕ ਨੌਜਵਾਨ 'ਤੇ ਕੁਝ ਅਣਪਛਾਤੇ ਲੋਕਾਂ ਵੱਲੋਂ ਹਮਲਾ ਕਰ ਦਿੱਤਾ। ਜਿਸ ਤੋਂ ਬਾਅਦ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਪ੍ਰੰਤੂ ਮੌਕੇ 'ਤੇ ਖੜ੍ਹੇ ਲੋਕਾਂ ਨੇ ਜਖਮੀ ਦੀ ਜਾਨ ਬਚਾਉਣ ਦੀ ਬਜਾਏ ਸਿਰਫ ਵੀਡੀਓਗ੍ਰਾਫੀ ਕਰਦੇ ਰਹੇ। fzr ਫਿਰੋਜ਼ਪੁਰ: ਅਦਾਲਤ 'ਚ ਤਾਰੀਕ ਭੁਗਤਣ ਆਏ ਨੌਜਵਾਨ 'ਤੇ ਹੋਇਆ ਕਾਤਲਾਨਾ ਹਮਲਾ, ਗੰਭੀਰ ਜ਼ਖਮੀ (ਤਸਵੀਰਾਂ ) ਮਿਲੀ ਜਾਣਕਾਰੀ ਮੁਤਾਬਕ ਧਾਰਾ 307 ਤਹਿਤ ਚਲਦੇ ਮੁਕੱਦਮੇ ਵਿਚ ਤਰੀਕ ਭੁਗਤਣ ਆਏ ਨੌਜਵਾਨ 'ਤੇ ਬਾਥਰੂਮ ਕਰਨ ਗਏ 'ਤੇ ਵਿਰੋਧੀਆਂ ਨੇ ਹਮਲਾ ਕਰਕੇ ਜਖਮੀ ਕਰ ਦਿੱਤਾ ਅਤੇ ਜ਼ਮੀਨ 'ਤੇ ਡਿੱਗੇ ਜਖਮੀ ਨੂੰ ਬਚਾਉਣ ਦੀ ਬਜਾਏ ਲੋਕਾਂ ਨੇ ਸਿਰਫ ਵੀਡੀਓ ਬਣਾਉਣਾ ਜ਼ਰੂਰੀ ਸਮਝਿਆ, ਜਿਸ ਦੀ ਚੁਫੇਰਿਓ ਨਿੰਦਾ ਹੋਣ ਲੱਗੀ ਹੈ।
Advertisment
ਹੋਰ ਪੜ੍ਹੋ:ਛੱਤੀਸਗੜ ‘ਚ CRPF ‘ਤੇ ਹੋਇਆ ਨਕਸਲੀ ਹਮਲਾ, 4 ਜਵਾਨ ਹੋਏ ਸ਼ਹੀਦ, 2 ਗੰਭੀਰ ਜ਼ਖਮੀ ਵਿਰੋਧੀਆਂ ਦੀਆਂ ਛੁਰੀਆਂ ਦਾ ਸ਼ਿਕਾਰ ਹੋਏ ਰਿੰਕੂ ਨੇ ਸਪੱਸ਼ਟ ਕੀਤਾ ਕਿ ਪਹਿਲਾਂ ਵੀ ਉਸ 'ਤੇ ਕਾਤਲਾਨਾ ਹਮਲਾ ਹੋਇਆ ਸੀ ਅਤੇ ਅੱਜ ਉਹ ਮਾਣਯੋਗ ਅਦਾਲਤ ਵਿਚ ਪੇਸ਼ੀ ਭੁਗਤਣ ਆਇਆ ਸੀ, ਜਿਥੇ ਬਾਥਰੂਮ ਵਿਚ ਗਏ 'ਤੇ ਵਿਰੋਧੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। fzr ਫਿਰੋਜ਼ਪੁਰ: ਅਦਾਲਤ 'ਚ ਤਾਰੀਕ ਭੁਗਤਣ ਆਏ ਨੌਜਵਾਨ 'ਤੇ ਹੋਇਆ ਕਾਤਲਾਨਾ ਹਮਲਾ, ਗੰਭੀਰ ਜ਼ਖਮੀ (ਤਸਵੀਰਾਂ ) ਉਸ ਨੇ ਸਪੱਸ਼ਟ ਕੀਤਾ ਕਿ ਛੁਰੀਆਂ ਮਾਰ ਕੇ ਵਿਰੋਧੀ ਤਾਂ ਨਿਕਲ ਗਏ, ਪ੍ਰੰਤੂ ਮੌਕੇ 'ਤੇ ਖੜ੍ਹੀ ਭੀੜ ਉਸਦੀ ਮੱਦਦ ਕਰਨ ਦੀ ਬਜਾਏ ਸਿਰਫ ਵੀਡੀਓ ਬਣਾਉਣੀ ਰਹੀ, ਜਿਸ ਨੇ ਉਸ ਦੇ ਹਿਰਦੇ ਨੂੰ ਹੋਰ ਵੀ ਵਲੂੰਧਰ ਕੇ ਰੱਖ ਦਿੱਤਾ ਹੈ। -PTC News-
punjabi-news latest-punjabi-news news-in-punjabi ferozpur-news latest-ferozpur-news ferozpur-news-in-punjabi
Advertisment

Stay updated with the latest news headlines.

Follow us:
Advertisment