Advertisment

ਨਸ਼ਿਆਂ ਦੀ ਬਲੀ ਚੜ੍ਹੇ 2 ਹੋਰ ਨੌਜਵਾਨ, ਮਾਪਿਆਂ ਦਾ ਰੋ-ਰੋ ਬੁਰਾ ਹਾਲ

author-image
Jashan A
Updated On
New Update
ਨਸ਼ਿਆਂ ਦੀ ਬਲੀ ਚੜ੍ਹੇ 2 ਹੋਰ ਨੌਜਵਾਨ, ਮਾਪਿਆਂ ਦਾ ਰੋ-ਰੋ ਬੁਰਾ ਹਾਲ
Advertisment
ਨਸ਼ਿਆਂ ਦੀ ਬਲੀ ਚੜ੍ਹੇ 2 ਹੋਰ ਨੌਜਵਾਨ, ਮਾਪਿਆਂ ਦਾ ਰੋ-ਰੋ ਬੁਰਾ ਹਾਲ,ਫਿਰੋਜ਼ਪੁਰ: ਪੰਜਾਬ 'ਚ ਨਸ਼ਿਆਂ ਕਾਰਨ ਘਰਾਂ 'ਚ ਸੱਥਰ ਵਿਛਣੇ ਲਗਾਤਾਰ ਜਾਰੀ ਹਨ। ਭਾਵੇ ਕਿ ਸੂਬਾ ਸਰਕਾਰ ਨੇ ਪੰਜਾਬ 'ਚ ਨਸ਼ਾ ਖ਼ਤਮ ਕਰਨ ਦੇ ਦਾਅਵੇ ਕੀਤੇ ਸਨ, ਪਰ ਅੱਜ ਉਹ ਸਾਰੇ ਦਾਅਵੇ ਖੋਖਲੇ ਹੋ ਗਏ ਹਨ। ਆਏ ਦਿਨ ਨਸ਼ਿਆਂ ਦਾ ਦੈਂਤ ਪੰਜਾਬ ਦੀ ਜਵਾਨੀ ਨੂੰ ਨਿਗਲ ਰਿਹਾ ਹੈ। drugਹੁਣ ਤੱਕ ਅਨੇਕਾਂ ਨੌਜਵਾਨ ਨਸ਼ੇ ਦੀ ਦਲਦਲ 'ਚ ਫਸ ਕੇ ਮੌਤ ਦੇ ਘਾਟ ਉੱਤਰ ਚੁੱਕੇ ਹਨ। ਤਾਜ਼ਾ ਮਾਮਲਾ ਸਰਹੱਦੀ ਜਿਲ੍ਹੇ ਫਿਰੋਜ਼ਪੁਰ ਦਾ ਹੈ, ਜਿਥੇ ਨਸ਼ੇ ਕਾਰਨ ਇੱਕੋ ਦਿਨ 2 ਘਰ ਉੱਜੜ ਗਏ ਹਨ। ਹੋਰ ਪੜ੍ਹੋ: ਰਾਜਸਥਾਨ ਪੰਡਾਲ ਹਾਦਸਾ :ਮੁੱਖ ਮੰਤਰੀ ਗਹਿਲੋਤ ਵੱਲੋਂ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਜਾਣਕਾਰੀ ਮੁਤਾਬਕ ਫਿਰੋਜ਼ਪੁਰ ਦੇ ਪਿੰਡ ਬਸਤੀ ਕੀਮੇਵਾਲੀ ’ਚ ਕਰੀਬ 20-22 ਸਾਲਾ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ। drugਦੂਜੇ ਪਾਸੇ ਫਿਰੋਜ਼ਪੁਰ ਦੇ ਹੀ ਪਿੰਡ ਸੂਬਾ ਕਾਹਨ ਚੰਦ ਦੇ ਇਕ ਨੌਜਵਾਨ ਲੜਕੇ ਦੀ ਹੈਪੇਟਾਈਟਸ ਨਾਲ ਮੌਤ ਹੋ ਗਈ। ਇਹ ਲੜਕਾ ਜਲੰਧਰ ਦੇ ਇਕ ਹਸਪਤਾਲ ’ਚ ਜੇਰੇ ਇਲਾਜ ਅਧੀਨ ਸੀ ਤੇ ਕੁੱਝ ਸਮੇਂ ਤੋਂ ਨਸ਼ਾ ਕਰਨ ਦਾ ਆਦੀ ਹੋ ਗਿਆ ਸੀ, ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ। ਇਹਨਾਂ ਘਟਨਾਵਾਂ ਤੋਂ ਬਾਅਦ ਜਿਥੇ ਦੋਹਾਂ ਪਰਿਵਾਰਾਂ 'ਚ ਮਾਤਮ ਪਸਰ ਗਿਆ, ਉਥੇ ਪਿੰਡਾਂ 'ਚ ਸੋਗ ਦੀ ਲਹਿਰ ਦੌੜ ਗਈ ਹੈ। -PTC News-
punjab-news punjabi-news latest-punjabi-news drug-news latest-drug-news ferozpur-news latest-ferozpur-news ferozpur-news-in-punjabi 2-youth-death 2-youth-death-news
Advertisment

Stay updated with the latest news headlines.

Follow us:
Advertisment