ਨਸ਼ਿਆਂ ਦੀ ਬਲੀ ਚੜ੍ਹਿਆ ਮਾਂ ਦਾ ਇੱਕ ਹੋਰ ਪੁੱਤ, ਓਵਰਡੋਜ਼ ਨਾਲ ਹੋਈ ਮੌਤ

ਨਸ਼ਿਆਂ ਦੀ ਬਲੀ ਚੜ੍ਹਿਆ ਮਾਂ ਦਾ ਇੱਕ ਹੋਰ ਪੁੱਤ, ਓਵਰਡੋਜ਼ ਨਾਲ ਹੋਈ ਮੌਤ,ਫਿਰੋਜ਼ਪੁਰ: ਪੰਜਾਬ ‘ਚ ਨਸ਼ਿਆਂ ਦਾ ਛੇਵਾਂ ਦਰਿਆ ਲਗਾਤਾਰ ਵਗ ਰਿਹਾ ਹੈ। ਇਸ ਦਰਿਆ ‘ਚ ਆਏ ਦਿਨ ਪੰਜਾਬੀ ਜਵਾਨੀ ਰੁੜ ਕੇ ਆਪਣਾ ਖਾਤਮਾ ਕਰ ਰਹੀ ਹੈ। ਹਰ ਰੋਜ਼ ਕਈ ਮਾਵਾਂ ਦੇ ਪੁੱਤ ਇਸ ਅੱਗ ‘ਚ ਸੜ੍ਹ ਕੇ ਸੁਆਹ ਹੋ ਰਹੇ ਹਨ।

ਤਾਜ਼ਾ ਮਾਮਲਾ ਫਿਰੋਜ਼ਪੁਰ ਦੇ ਪਿੰਡ ਮੱਲਾਂਵਾਲਾ ਦਾ ਹੈ, ਜਿਥੇ ਇਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ ਹੈ। ਮ੍ਰਿਤਕ ਦੀ ਪਹਿਚਾਣ ਪਛਾਣ ਅਸ਼ੋਕ ਕੁਮਾਰ (22) ਪੁੱਤਰ ਗੁਲਸ਼ਨ ਕੁਮਾਰ ਕਟਾਰੀਆ ਵਜੋਂ ਹੋਈ ਹੈ।

ਹੋਰ ਪੜ੍ਹੋ:ਅਜਨਾਲਾ ਨੇੜਲੇ ਪਿੰਡ ਅਦਲੀਵਾਲ ਵਿਖੇ ਸਤਸੰਗ ‘ਚ ਧਮਾਕੇ’ ਚ ਦਰਜਨਾਂ ਜ਼ਖਮੀ

ਜਾਣਕਾਰੀ ਅਨੁਸਾਰ ਅਸ਼ੋਕ ਕੁਮਾਰ ਪਿਛਲੇ ਕੁਝ ਸਮੇਂ ਤੋਂ ਨਸ਼ੇ ਕਰਨ ਦਾ ਆਦੀ ਸੀ। ਇਸ ਘਟਨਾ ਤੋਂ ਬਾਅਦ ਪਰਿਵਾਰ ਅਤੇ ਪਿੰਡ ‘ਚ ਸੋਗ ਦੀ ਲਹਿਰ ਦੌੜ ਗਈ ਹੈ। ਉਧਰ ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚ ਗਈ ਤੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ।

-PTC News