Sat, Apr 20, 2024
Whatsapp

ਲੋਕ ਸਭਾ ਸੀਟ ਫਿਰੋਜ਼ਪੁਰ ਤੋਂ ਸੁਖਬੀਰ ਬਾਦਲ 17000 ਤੋਂ ਵੱਧ ਵੋਟਾਂ ਨਾਲ ਚੱਲ ਰਹੇ ਨੇ ਅੱਗੇ, ਵਿਰੋਧੀਆਂ ਦੇ ਸੁੱਕੇ ਸਾਹ

Written by  Jashan A -- May 23rd 2019 10:02 AM
ਲੋਕ ਸਭਾ ਸੀਟ ਫਿਰੋਜ਼ਪੁਰ ਤੋਂ ਸੁਖਬੀਰ ਬਾਦਲ 17000 ਤੋਂ ਵੱਧ ਵੋਟਾਂ ਨਾਲ ਚੱਲ ਰਹੇ ਨੇ ਅੱਗੇ, ਵਿਰੋਧੀਆਂ ਦੇ ਸੁੱਕੇ ਸਾਹ

ਲੋਕ ਸਭਾ ਸੀਟ ਫਿਰੋਜ਼ਪੁਰ ਤੋਂ ਸੁਖਬੀਰ ਬਾਦਲ 17000 ਤੋਂ ਵੱਧ ਵੋਟਾਂ ਨਾਲ ਚੱਲ ਰਹੇ ਨੇ ਅੱਗੇ, ਵਿਰੋਧੀਆਂ ਦੇ ਸੁੱਕੇ ਸਾਹ

ਲੋਕ ਸਭਾ ਸੀਟ ਫਿਰੋਜ਼ਪੁਰ ਤੋਂ ਸੁਖਬੀਰ ਬਾਦਲ 17000 ਤੋਂ ਵੱਧ ਵੋਟਾਂ ਨਾਲ ਚੱਲ ਰਹੇ ਨੇ ਅੱਗੇ, ਵਿਰੋਧੀਆਂ ਦੇ ਸੁੱਕੇ ਸਾਹ,ਫਿਰੋਜ਼ਪੁਰ: 7 ਪੜਾਅ 'ਚ ਮੁਕੰਮਲ ਹੋਈਆਂ ਲੋਕ ਸਭਾ ਚੋਣਾਂ ਨਤੀਜੇ ਅੱਜ ਐਲਾਨੇ ਜਾ ਰਹੇ ਹਨ। ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋ ਰਿਹਾ ਹੈ। ਜੇ ਗੱਲ ਕੀਤੀ ਜਾਵੇ ਪੰਜਾਬ ਦੀ ਤਾਂ ਇਸ ਵਾਰ ਪੰਜਾਬ ਦੀ ਸਿਆਸਤ ਕਾਫੀ ਵੱਖਰੀ ਰਹੀ, ਚੋਣਾਂ ਦੌਰਾਨ ਕਈ ਥਾਈਂ ਹਿੰਸਕ ਘਟਨਾਵਾਂ ਵੀ ਦੇਖਣ ਮਿਲੀਆਂ ਅਤੇ ਕਈ ਸਿਆਸੀ ਪਾਰਟੀਆਂ 'ਚ ਆਪਸੀ ਖਿੱਚੋਤਾਣ ਵੀ ਦੇਖਣ ਨੂੰ ਮਿਲੀ ਹੈ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਕੁੱਲ੍ਹ 278 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋ ਰਿਹਾ ਹੈ ,ਜਿਨ੍ਹਾਂ ਵਿੱਚ 24 ਮਹਿਲਾਵਾਂ ਹਨ। [caption id="attachment_298943" align="aligncenter" width="300"]ele ਲੋਕ ਸਭਾ ਸੀਟ ਫਿਰੋਜ਼ਪੁਰ ਤੋਂ ਸੁਖਬੀਰ ਬਾਦਲ 17000 ਤੋਂ ਵੱਧ ਵੋਟਾਂ ਨਾਲ ਚੱਲ ਰਹੇ ਨੇ ਅੱਗੇ, ਵਿਰੋਧੀਆਂ ਦੇ ਸੁੱਕੇ ਸਾਹ[/caption] ਪੰਜਾਬ ਦੀ ਸਭ ਤੋਂ ਹੌਟ ਮੰਨੀ ਜਾ ਰਹੀ ਫਿਰੋਜ਼ਪੁਰ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਖਬੀਰ ਸਿੰਘ ਬਾਦਲ 17000 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਸੁਖਬੀਰ ਸਿੰਘ ਬਾਦਲ ਕਾਂਗਰਸੀ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਜਿੰਦਰ ਸਿੰਘ ਕਾਕਾ ਨੂੰ ਪਛਾੜ ਰਹੇ ਹਨ। [caption id="attachment_298863" align="aligncenter" width="300"]ele ਲੋਕ ਸਭਾ ਸੀਟ ਫਿਰੋਜ਼ਪੁਰ ਤੋਂ ਸੁਖਬੀਰ ਬਾਦਲ 17000 ਤੋਂ ਵੱਧ ਵੋਟਾਂ ਨਾਲ ਚੱਲ ਰਹੇ ਨੇ ਅੱਗੇ, ਵਿਰੋਧੀਆਂ ਦੇ ਸੁੱਕੇ ਸਾਹ[/caption] ਲੋਕ ਸਭਾ ਹਲਕਾ ਫਿਰੋਜ਼ਪੁਰ ਨਾਲ ਸਬੰਧਤ ਵੋਟਾਂ ਦੀ ਗਿਣਤੀ ਹਲਕੇ ਦੇ ਵੱਖ ਵੱਖ ਸਥਾਨਾਂ ਵਿੱਚ ਹੋ ਰਹੀ ਹੈ। ਵਿਧਾਨ ਸਭਾ ਹਲਕਾ ਫਿਰੋਜ਼ਪੁਰ ਸ਼ਹਿਰੀ, ਫਿਰੋਜ਼ਪੁਰ ਦਿਹਾਤੀ ਅਤੇ ਗੁਰੂ ਹਰ ਸਹਾਇ ਦੀਆਂ ਵੋਟਾਂ ਦੀ ਗਿਣਤੀ ਦੇਵ ਰਾਜ ਗਰੁੱਪ ਆਫ ਟੈਕਨੀਕਲ ਕੈਂਪਸ, ਜੀਰਾ ਰੋਡ ,ਫਿਰੋਜ਼ਪੁਰ ਵਿੱਚ, ਹਲਕਾ ਜਲਾਲਾਬਾਦ ਦੀ ਗਿਣਤੀ ਐਸ.ਕੇ.ਬੀ ਡੀ.ਏ.ਵੀ . ਸੈਂਟਨਰੀ, ਸੀਨੀਅਰ ਸੈਕੰਡਰੀ , [caption id="attachment_298832" align="aligncenter" width="300"]Lok Sabha elections ਲੋਕ ਸਭਾ ਸੀਟ ਫਿਰੋਜ਼ਪੁਰ ਤੋਂ ਸੁਖਬੀਰ ਬਾਦਲ 17000 ਤੋਂ ਵੱਧ ਵੋਟਾਂ ਨਾਲ ਚੱਲ ਰਹੇ ਨੇ ਅੱਗੇ, ਵਿਰੋਧੀਆਂ ਦੇ ਸੁੱਕੇ ਸਾਹ[/caption] ਪਬਲਿਕ ਸਕੂਲ ਵਿੱਚ ,ਹਲਕਾ ਫਾਜ਼ਿਲਕਾ ਦੀਆਂ ਵੋਟਾਂ ਦੀ ਗਿਣਤੀ ਐਸ.ਕੇ.ਬੀ ਡੀ.ਏ.ਵੀ . ਸੈਂਟਨਰੀ, ਸੀਨੀਅਰ ਸੈਕੰਡਰੀ ਸਕੂਲ, ਪੈਂਚਾ ਵਾਲੀ, ਫਾਜ਼ਿਲਕਾ ਵਿੱਚ ਅਤੇ ਅਬੋਹਰ ਤੇ ਬਲੂਆਣਾ (ਐਸਸੀ) ਦੀਆਂ ਵੋਟਾਂ ਦੀ ਗਿਣਤੀ ਐਮ.ਆਰ ਕਾਲਜ ,ਫਾਜ਼ਿਲਕਾ ਵਿੱਚ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਮਲੋਟ ਅਤੇ ਸ੍ਰੀ ਮੁਕਤਸਰ ਸਾਹਿਬ ਦੀਆਂ ਵੋਟਾਂ ਦੀ ਗਿਣਤੀ ਗੁਰੂ ਨਾਨਕ ਕਾਲਜ ,ਟਿੱਬੀ ਸਾਹਿਬ ਰੋਡ, ਸ੍ਰੀ ਮੁਕਤਸਰ ਸਾਹਿਬ ਵਿੱਚ ਕੀਤੀ ਜਾ ਰਹੀ ਹੈ। -PTC News


Top News view more...

Latest News view more...