Fri, Apr 19, 2024
Whatsapp

ਫਿਰੋਜ਼ਪੁਰ ਦੇ ਰਿਹਾਇਸ਼ੀ ਇਲਾਕੇ 'ਚੋਂ ਮਿਲਿਆ ਹੈਂਡ ਗ੍ਰੇਨੇਡ, ਫੈਲੀ ਸਨਸਨੀ

Written by  Jashan A -- September 26th 2019 06:03 PM
ਫਿਰੋਜ਼ਪੁਰ ਦੇ ਰਿਹਾਇਸ਼ੀ ਇਲਾਕੇ 'ਚੋਂ ਮਿਲਿਆ ਹੈਂਡ ਗ੍ਰੇਨੇਡ, ਫੈਲੀ ਸਨਸਨੀ

ਫਿਰੋਜ਼ਪੁਰ ਦੇ ਰਿਹਾਇਸ਼ੀ ਇਲਾਕੇ 'ਚੋਂ ਮਿਲਿਆ ਹੈਂਡ ਗ੍ਰੇਨੇਡ, ਫੈਲੀ ਸਨਸਨੀ

ਫਿਰੋਜ਼ਪੁਰ ਦੇ ਰਿਹਾਇਸ਼ੀ ਇਲਾਕੇ 'ਚੋਂ ਮਿਲਿਆ ਹੈਂਡ ਗ੍ਰੇਨੇਡ, ਫੈਲੀ ਸਨਸਨੀ,ਫਿਰੋਜ਼ਪੁਰ: ਭਾਰਤੀ ਕਸ਼ਮੀਰ ਵਿਚੋਂ ਧਾਰਾ 370 ਖਤਮ ਕਰਨ ਤੋਂ ਚਲੀ ਆ ਰਹੀ ਪਾਕਿਸਤਾਨ ਦੀ ਬੌਖਲਾਹਟ ਜਿਥੇ ਰੋਜ਼ਾਨਾ ਭਾਰਤ ਨੂੰ ਧਮਕੀ ਭਰੀ ਸ਼ਬਦਾਵਲੀ ਵਰਤ ਰਹੀ ਹੈ, ਉਥੇ ਅੱਜ ਫ਼ਿਰੋਜ਼ਪੁਰ ਦੇ ਰਿਹਾਇਸ਼ੀ ਇਲਾਕੇ ਵਿਚੋਂ ਮਿਲੇ ਹੈਂਡ ਗ੍ਰੇਨੇਡ ਨੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਦਿੱਤੇ ਹਨ। Hand Grenadeਫ਼ਿਰੋਜ਼ਪੁਰ ਸ਼ਹਿਰ ਦੇ ਸ਼ਾਂਤੀ ਨਗਰ ਇਲਾਕੇ 'ਚ ਉਦੋਂ ਹੜਕੰਪ ਮੱਚ ਗਿਆ, ਜਦੋਂ ਇਕ ਪਲਾਟ ਦੀ ਸਫਾਈ ਦੌਰਾਨ ਹੈਂਡ ਗ੍ਰੇਨੇਡ ਬਰਾਮਦ ਹੋਇਆ ਹੈ। ਜਿਸ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਮੌਕੇ 'ਤੇ ਪੁੱਜੀ ਪੁਲਿਸ ਨੇ ਹੈਂਡ ਗ੍ਰੇਨੇਡ ਨੂੰ ਕਬਜ਼ੇ ਵਿਚ ਲੈ ਕੇ ਫੌਜ ਨੂੰ ਇਤਲਾਹ ਕਰ ਦਿੱਤੀ ਹੈ। ਹੋਰ ਪੜ੍ਹੋ: ਲੁਧਿਆਣਾ STF ਨੂੰ ਮਿਲੀ ਵੱਡੀ ਸਫ਼ਲਤਾ, ਕਰੋੜਾਂ ਦੀ ਹੈਰੋਇਨ ਸਮੇਤ 3 ਵਿਅਕਤੀ ਗ੍ਰਿਫਤਾਰ Hand Grenadeਘਟਨਾ ਸਥਾਨ ਤੋਂ ਬਰਾਮਦ ਕੀਤੇ ਹੈਂਡ ਗ੍ਰੇਨੇਡ ਦੀ ਗੱਲ ਕਰਦਿਆਂ ਪੁਲਿਸ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਸ਼ਾਂਤੀ ਨਗਰ ਇਲਾਕੇ ਵਿਚੋਂ ਮਿਲੇ ਉਕਤ ਹੈਂਡ ਗ੍ਰੇਨੇਡ ਬਾਰੇ ਫੌਜ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ ਤਾਂ ਜੋ ਇਸ ਦੇ ਜਿੰਦਾ ਜਾਂ ਖਤਮ ਹੋਣ ਦੀ ਵੀ ਜਾਣਕਾਰੀ ਇਕੱਤਰ ਕੀਤੀ ਜਾ ਸਕੇ। -PTC News


Top News view more...

Latest News view more...